ਨਾਮ ਚਰਚਾ ’ਚ ਵੱਡੀ ਗਿਣਤੀ ’ਚ ਪਹੁੰਚੇਗੀ ਸਾਧ-ਸੰਗਤ
(ਰਵਿੰਦਰ ਰਿਆਜ਼) ਜਲੰਧਰ। ਡੇਰਾ ਸੱਚਾ ਸੌਦਾ (Dera Sacha Sauda) ਦੇ ਰੂਹਾਨੀ ਸਥਾਪਨਾ ਦਿਵਸ ਦੀ ਖੁਸ਼ੀ ’ਚ ਦੇਸ਼ ਭਰ ਦੀ ਸਾਧ-ਸੰਗਤ ਵੱਖ-ਵੱਖ ਸੂਬਿਆਂ ’ਚ ਵੱਡੇ ਪੱਧਰ ’ਤੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕਰ ਰਹੀ ਹੈ। ਜਿਸ ਦੇ ਤਹਿਤ 24 ਅਪਰੈਲ ਦਿਨ ਐਤਵਾਰ ਨੂੰ ਪੰਜਾਬ ਦੇ ਦੁਆਬੇ ਦੀ ਸਾਧ-ਸੰਗਤ ਜਲੰਧਰ ਦੇ ਬਲਾਕ ਅਪਰਾ, ਰਾਏਪੁਰ ਰਾਈਆਂ ਦੇ ਨਾਮ ਚਰਚਾ ਘਰ ’ਚ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਵੱਡੇ ਪੱਧਰ ’ਤੇ ਹੋਣ ਜਾ ਰਹੀ ਹੈ।
ਜਿਸ ਸਬੰਧੀ ਜਿੰਮੇਵਾਰਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਰੂਹਾਨੀ ਸਥਾਪਨਾ ਦਿਵਸ ਦੇ ਮਹੀਨੇ ਦੀ ਨਾਮ ਚਰਚਾ ਨੂੰ ਲੈ ਕੇ ਜਲੰਧਰ ਸਮੇਤ ਦੁਆਬੇ ਦੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਹੈ। ਜਲੰਧਰ ’ਚ ਹੋਣ ਵਾਲੀ ਨਾਮ ਚਰਚਾ ਸਬੰਧੀ ਆਸ-ਪਾਸ ਦੀ ਸਾਧ-ਸੰਗਤ ਨੇ ਸਫਾਈ ਅਭਿਆਨ ਤੋਂ ਲੈ ਕੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਸਾਧ-ਸੰਗਤ ਲਈ ਠੰਢੇ ਪਾਣੀ, ਲੰਗਰ-ਭੋਜਨ ਦੀ ਵਿਵਸਥਾ ਸਮੇਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਅੱਜ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਨਾਮ ਚਰਚਾ ਘਰ ਨੂੰ ਸੇਵਾਦਾਰਾਂ ਵੱਲੋਂ ਬਹੁਤ ਸ਼ਾਨਦਾਰ ਢੰਗ ਨਾਲ ਸਜਾਇਆ ਜਾ ਰਿਹਾ ਹੈ।
ਪੂਜਨੀਕ ਗੁਰੂ ਜੀ ਨੇ 2006 ’ਚ ਜਲੰਧਰ ’ਚ ਫ਼ਰਮਾਇਆ ਸੀ ਵਿਸ਼ਾਲ ਰੂਹਾਨੀ ਸਤਿਸੰਗ
ਪਵਿੱਤਰ ਭੰਡਾਰੇ ਸਬੰਧੀ ਸੱਚ ਕਹੂੰ ਦੇ ਪੱਤਰਕਾਰ ਰਵਿੰਦਰ ਰਿਆਜ਼ ਨੇ ਜਦੋਂ ਦੁਆਬੇ ਖੇਤਰ ਦੇ 45 ਮੈਂਬਰ ਦੇਸਰਾਜ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਵਾਂ ਨੇ ਦੱਸਿਆ ਕਿ ਪੂਰੇ ਜਲੰਧਰ ਸਮੇਤ ਦੁਆਬੇ ਦੀ ਸਾਧ-ਸੰਗਤ ’ਚ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਾਨੂੰ ਪਵਿੱਤਰ ਭੰਡਾਰੇ ਦੀ ਸੂਚਨਾ ਮਿਲੀ ਹੈ ਉਦੋਂ ਤੋਂ ਦੁਆਬੇ ਦੀ ਸਾਧ-ਸੰਗਤ ਨੇ ਨਾਮ ਚਰਚਾ ਘਰ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਅੱਜ ਸਾਧ-ਸੰਗਤ ਵੱਲੋਂ ਨਾਮ ਚਰਚਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦੇਸਰਾਜ ਇੰਸਾਂ ਨੇ ਦੱਸਿਆ ਕਿ ਦੁਆਬਾ ਦੀ ਸਾਧ-ਸੰਗਤ ਬੇਹੱਦ ਖੁਸ਼ਨਸੀਬ ਹੈ ਕਿ ਕਿਉਂਕਿ ਸਾਲ 2006 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਲੰਧਰ ਸ਼ਹਿਰ ’ਚ ਵਿਸ਼ਾਲ ਰੂਹਾਨੀ ਸਤਿਸੰਗ ਫ਼ਰਮਾਇਆ ਸੀ। ਅੱਜ ਪੂਰੇ 16 ਸਾਲਾਂ ਬਾਅਦ ਫਿਰ ਤੋਂ ਦੁਆਬਾ ਦੀ ਸਾਧ-ਸੰਗਤ ਨੂੰ ਰੂਹਾਨੀ ਭੰਡਾਰੇ ਦੀ ਦਾਤ ਪ੍ਰਾਪਤ ਹੋਈ ਹੈ, ਜਿਸ ਨੂੰ ਲੈ ਕੇ ਸਾਧ-ਸੰਗਤ ’ਚ ਪੂਰਾ ਉਤਸ਼ਾਹ ਹੈ।
45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਪਵਿੱਤਰ ਭੰਡਾਰੇ ਸਬੰਧੀ ਕੱਲ੍ਹ ਹੋਣ ਵਾਲੀ ਨਾਮ ਚਰਚਾ ’ਚ ਪੂਜਨੀਕ ਗੁਰੂ ਜੀ ਵੱਲੋਂ ਦੱਸੇ ਗਏ ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੱਤੀ ਜਾਵੇਗੀ। ਜਿਸ ’ਚ ਗਰਮੀ ਦੇ ਮੌਸਮ ਨੂੰ ਵੇਖਦਿਆਂ ਪੰਛੀਆਂ ਲਈ ਦਾਣਾ-ਪਾਣੀ ਲਈ ਕਟੋਰੇ ਵੰਡੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ