ਉੱਤਰੀ ਭਾਰਤ ‘ਚ ਮੌਸਮ ਨੇ ਲਈ ਕਰਵਟ, ਦਿਨ ਭਰ ਛਾਏ ਰਹੇ ਬੱਦਲ, ਗਰਮੀ ਤੋਂ ਰਾਹਤ

Weather

ਤਾਪਮਾਨ ਵਿੱਚ 10 ਡਿਗਰੀ ਦੀ ਗਿਰਾਵਟ

(ਸੱਚ ਕਹੂੰ ਨਿਊਜ਼) ਸਰਸਾ। ਉੱਤਰ ਭਾਰਤ ’ਚ ਪੇੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਅੱਜ ਕੁਝ ਰਾਹਤ ਜਰੂੂਰ ਮਿਲੀ ਹੈ। ਪਰ ਦੂਜੇ ਪਾਸੇ ਵਾਢੀ ਦਾ ਸੀਜ਼ਨ ਵੀ ਜ਼ੋਰਾਂ ’ਤੇ ਹੈ ਜਿਸ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਉੱਤਰੀ ਭਾਰਤ ਦੇ ਤਿੰਨ ਸੂਬਿਆਂ ’ਚ ਵੀਰਵਾਰ ਨੂੰ ਮੌਸਮ ਨੇ ਕਰਵਟ ਲਈ ਤੇ ਦਿਨ ਭਰ ਬੱਦਲਵਾਈ ਰਹੀ ਤੇ ਕਈ ਥਾਈਂ ਹਲਕੀ ਬੂੰਦਾਂਬਾਂਦੀ ਵੀ ਹੋਈ ਹੈ। ਜਿਸ ਕਾਰਨ ਮੌਸਮ ਕੁਝ ਠੰਢਾ ਰਿਹਾ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਸਵੇਰ ਤੋਂ ਹੀ ਆਸਮਾਨ ਵਿੱਚ ਬੱਦਲ ਛਾਏ ਹੋਏ ਹਨ। ਕੁਝ ਥਾਵਾਂ ‘ਤੇ ਹਲਕੀ ਦੀ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਮੌਨਸੂਨ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ। ਦਿਨ ਭਰ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ। ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ 13-17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।

ਮੌਸਮ ਵਿੱਚ ਆਈ ਤਬਦੀਲੀ ਕਾਰਨ ਤਾਪਮਾਨ ਵਿੱਚ 5 ਤੋਂ 10 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਬੁੱਧਵਾਰ ਨੂੰ ਹਰਿਆਣਾ ਦੇ ਸਰਸਾ ਅਤੇ ਹਿਸਾਰ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਸੀ, ਉੱਥੇ ਵੀਰਵਾਰ ਨੂੰ ਇਹ ਘਟ ਕੇ 32 ਹੋ ਗਿਆ। ਪੰਜਾਬ ਦੇ ਜਲੰਧਰ ਵਿੱਚ 33, ਚੰਡੀਗੜ੍ਹ ਵਿੱਚ 32 ਅਤੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿੱਚ 20 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ ‘ਚ ਮੀਂਹ ਕਾਰਨ ਉੱਤਰੀ ਭਾਰਤ ਦੇ ਰਾਜਾਂ ‘ਚ ਚੱਲ ਰਹੇ ਲੰਬੇ ਸੁੱਕੇ ਦੌਰ ਤੋਂ ਰਾਹਤ ਮਿਲੇਗੀ। ਦੱਸ ਦੇਈਏ ਕਿ ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਮਾਰਚ ਮਹੀਨੇ ਦੇ ਨਾਲ ਹੁਣ ਤੱਕ ਅਪ੍ਰੈਲ ਦਾ ਮਹੀਨਾ ਖੁਸ਼ਕ ਰਿਹਾ ਹੈ। ਇਸ ਸੋਕੇ ਕਾਰਨ ਜ਼ਿਆਦਾਤਰ ਥਾਵਾਂ ‘ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਬੱਦਲਵਾਈ ਨੇ ਕਿਸਾਨਾਂ ਦੀ ਵਧਾਈ ਚਿੰਤਾ

 ਵਾਢੀ ਦੀ ਸੀਜ਼ਨ ਜ਼ੋਰਾਂ ’ਤੇ ਹੈ ਤੇ ਮੰਡੀਆਂ ’ਚ ਕਣਕ ਖੁੱਲ੍ਹੇ ਆਸਮਾਨ ਹੇਠ ਪਈ ਹੈ। ਇਸ ਬਦਲਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ। ਅੱਜ ਦਿਨ ਭਰ ਤੇਜ਼ ਹਵਾਵਾਂ ਤੇ ਬੱਦਲਵਾਈ ਰਹੀ। ਜਿਸ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਹਵਾਵਾਂ ਕਾਰਨ ਸੁੱਕੀ ਕਣਕ ਖੇਤਾਂ ਵਿੱਚ ਵਿਛ ਗਈ ਹੈ। ਇਸ ਦਾ ਅਸਰ ਕਣਕ ਦੇ ਦਾਣੇ ‘ਤੇ ਵੀ ਪੈ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ