ਰਾਜਸਥਾਨ ਦੇ ਟਰੱਕ ਵਿੱਚੋਂ 2.11 ਕਰੋੜ ਦਾ ਗਾਂਜਾ ਬਰਾਮਦ, ਦੋ ਗ੍ਰਿਫਤਾਰ
ਧਮਤਰੀ (ਏਜੰਸੀ)। ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਬੋਰਾਈ ਥਾਣੇ ਦੀ ਪੁਲੀਸ ਨੇ ਉੜੀਸਾ ਤੋਂ ਰਾਜਸਥਾਨ ਜਾ ਰਹੇ ਇੱਕ ਟਰੱਕ ਵਿੱਚੋਂ ਕਰੀਬ ਦੋ ਕਰੋੜ ਰੁਪਏ ਦੀ ਕੀਮਤ ਦੇ ਦਸ ਕੁਇੰਟਲ ਪੰਜਾਹ ਕਿਲੋ ਗਾਂਜਾ ਬਰਾਮਦ (Ganja Seized) ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਬੀਤੇ ਦਿਨ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿੱਚੋਂ ਪੇਂਟ ਬਾਕਸ ਵਿੱਚ 46 ਪਲਾਸਟਿਕ ਦੇ ਪੈਕਟਾਂ ਵਿੱਚ ਛੁਪਾ ਕੇ ਰੱਖਿਆ ਗਿਆ ਗਾਂਜਾ ਬਰਾਮਦ ਹੋਇਆ, ਜਿਸ ਦੀ ਕੀਮਤ 2 ਕਰੋੜ 11 ਲੱਖ ਰੁਪਏ ਦੱਸੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਤੋਂ ਪੇਂਟ ਲੋਡ ਕਰਕੇ ਭੀਲਵਾੜਾ ਰਾਜਸਥਾਨ ਲਈ ਰਵਾਨਾ ਹੋਏ ਸਨ। ਰਸਤੇ ‘ਚ ਉੜੀਸਾ ‘ਚ ਸਲੂਰ ਘਾਟੀ ਨੇੜੇ ਸੜਕ ਤੋਂ 2 ਕਿਲੋਮੀਟਰ ਦੂਰ ਜੰਗਲ ਵਿੱਚ ਗਾਂਜਾ ਲੱਦਿਆ, ਜਿਸ ਨੂੰ ਰਾਜਸਥਾਨ ਲਿਜਾਇਆ ਜਾ ਰਿਹਾ ਸੀ। ਮੁਲਜ਼ਮਾਂ ਖ਼ਿਲਾਫ਼ ਨਾਰਕੋਟਿਕਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਮੁਲਜ਼ਮ ਗੋਪਾਲ ਗੁੱਜਰ ਅਤੇ ਪ੍ਰਭੂ ਲਾਲ ਗੁੱਜਰ ਹਨ ਜੋ ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ