‘‘ਪੂਰਨ ਸਤਿਗਰੂ (Puran Satguru) ਆਪਣੇ ਮੁਰੀਦ ਦਾ ਸਾਥ ਕਦੇ ਵੀ ਨਹੀਂ ਛੱਡਦਾ’’
ਮੇਰੀ ਭੈਣ ਦੀ ਪੋਤੀ 6 ਸਾਲ ਦੀ ਸੀ , ਇੱਕ ਦਿਨ ਉਹ ਆਪਣੇ ਪਿਤਾ ਦੇ ਪਿੱਛੇ ਖੇਤ ਚਲੀ ਗਈ ਖੇਤ ਦੇ ਕੋਲ ਇੱਕ ਵੱਡੀ ਨਹਿਰ ਸੀ ਉਸ ਦਾ ਪਿਤਾ ਤਾਂ ਖੇਤ ਚਲਾ ਗਿਆ ਪਰ ਉਹ ਲੜਕੀ ਉਥੇ ਨਹਿਰ ਕੋਲ ਹੀ ਖੇਡਣ ਲੱਗ ਗਈ ਉਥੇ ਹੋਰ ਬੱਚੇ ਵੀ ਖੇਡ ਰਹੇ ਸੀ ਖੇਡਦੇ ਹੋਏ ਕਿਸੇ ਬੱਚੇ ਨੇ ਉਸ ਨੂੰ ਨਹਿਰ ’ਚ ਧੱਕਾ ਦੇ ਦਿੱਤਾ। ਨਹਿਰ ਇੰਨੀ ਡੂੰਘੀ ਸੀ ਕਿ ਉਸ ਨੂੰ ਬਾਹਰ ਕੱਢਣਾ ਮੁਸ਼ਕਲ ਸੀ ਸਾਰੇ ਬੱਚੇ ਉਥੋਂ ਭੱਜ ਗਏ ਉਹ ਮਾਸੂਮ ਬੱਚੀ ਗੋਤੇ ਖਾ ਰਹੀ ਸੀ ਉਨ੍ਹਾਂ ਵਿੱਚੋਂ ਇੱਕ ਬੱਚੇ ਨੇ ਘਰ ਆ ਕੇ ਜਦੋਂ ਉਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਸ ਬੱਚੀ ਦੀ ਮਾਤਾ ਦੌੜ ਕੇ ਨਹਿਰ ਵੱਲ ਗਈ ਪਰ ਉਸ ਨੂੰ ਬੱਚੀ ਵਾਪਸ ਆਉਂਦੇ ਹੋਏ ਰਸਤੇ ’ਚ ਮਿਲ ਗਈ।
ਉਸ ਦੇ ਭਿੱਜੇ ਕੱਪੜੇ ਦੇਖ ਕੇ ਉਸ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਰਸੇ ਵਾਲੇ ਬਾਬਾ ਜੀ ਨੇ ਆ ਕੇ ਮੈਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਪਤਾ ਨਹੀਂ ਕਿੱਥੇ ਚਲੇ ਗਏ ਜੇਕਰ ਉਹ ਨਾ ਆਉਂਦੇ ਤਾਂ ਅੱਜ ਮੈਂ ਡੁੱਬ ਕੇ ਮਰ ਜਾਂਦੀ ਆਪਣੀ ਬੱਚੀ ਦੇ ਮੂੰਹ ਵਿੱਚੋਂ ਇਹ ਗੱਲ ਸੁਣ ਕੇ ਉਸ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਵੈਰਾਗ ’ਚ ਉਸ ਦੀਆਂ ਅੱਖਾਂ ਭਰ ਆਈਆਂ ਉਹ ਸਤਿਗੁਰੂ (Puran Satguru) ਦੇ ਗੁਣਗਾਣ ਗਾਉਣ ਲੱਗੀ ਕਿ ਸਤਿਗੁਰੂ ਜੀ ਤੁਸੀਂ ਧੰਨ ਹੋ ਜੋ ਕਿ ਹਰ ਸਮੇਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹੋ।
ਸ੍ਰੀਮਤੀ ਮੀਰਾ ਦੇਵੀ, ਕੈਰਾਂਵਾਰੀ ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ