ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਹੋਵੇਗਾ ਸਮਾਗਮ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) 22 ਅਪਰੇਲ ਨੂੰ ਕੁਰਸੀ ਸੰਭਾਲਣਗੇ। ਇਸ ਮੌਕੇ ਉਹ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਇੱਕਜੁਟ ਕਰਨ ਦੀ ਕੋਸ਼ਿਸ਼ ਕਰਨਗੇ। ਖਾਸ ਗੱਲ ਸਾਹਮਣੇ ਆਈ ਹੈ ਕਿ ਇਸ ਮੌਕੇ ਵਰਕਰ ਨੂੰ ਇਕੱਠਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਰਾਜਾ ਵੜਿੰਗ ਕਾਂਗਰਸ ਦੇ ਦਿੱਗਜ਼ ਆਊਆਂ ਨੂੰ ਇਕੱਠਾ ਕਰਨਗੇ। ਜਿਸ ਰਾਹੀਂ ਕਾਂਗਰਸ ਦੀ ਇੱਕਜੁਟਤਾ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲਾਂਕਿ ਨਵਜੋਤ ਸਿੱਧੂ ਇਸ ਸਮਾਗਮ ’ਚ ਆਉਣਗੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਪ੍ਰਧਾਨਗੀ ਜਾਣ ਤੋਂ ਬਾਅਦ ਸਿੱਧੂ ਨੇ ਨਾ ਤਾਂ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਮਿਲੇ ਹਨ। ਸਿੱਧੂ ਦੀ ਨਾਰਾਜ਼ਗੀ ਇੱਕ ਵਾਰ ਫਿਰ ਸਾਫ ਝਲਕਦੀ ਹੈ।
ਪੰਜਾਬ ਦਾ ਨਵੇਂ ਪ੍ਰਧਾਨ ਵੜਿੰਗ ਲਗਾਤਾਰ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਹਨ। ਉਨ੍ਹਾਂ ਨੇ ਗੁੱਟਬਾਜ਼ੀ ਤੋਂ ਵੱਖ ਆਗੂਆਂ ਤੋਂ ਇਲਾਵਾ ਉਨ੍ਹਾਂ ਕਾਂਗਰਸੀਆਂ ਨਾਲ ਵੀ ਮੁਲਾਕਾਤ ਕੀਤੀ ਜੋ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਕਾਂਗਰਸੀ ਆਗੂਆਂ ਨੂੰ 22 ਅਪ੍ਰੈਲ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।
ਕਾਂਗਰਸ ਇਸ ਸਮੇਂ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਨਵਜੋਤ ਸਿੱਧੂ ਦਾ ਵੱਖਰਾ ਧੜਾ ਹੈ, ਜੋ ਸਿੱਧੂ ਨੂੰ ਪ੍ਰਧਾਨ ਬਣਾਏ ਰੱਖਣ ਦੇ ਹੱਕ ਵਿੱਚ ਸੀ। ਜੇਕਰ ਦੂਜਾ ਧੜਾ ਹੈ ਤਾਂ ਉਹ ਸਿੱਧੂ ਦੇ ਹੱਕ ਵਿੱਚ ਨਹੀਂ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਕਈ ਦਿੱਗਜ ਇਸ ਸਮੇਂ ਉਨ੍ਹਾਂ ਨਾਲ ਖੁੱਲ੍ਹ ਕੇ ਨਜ਼ਰ ਨਹੀਂ ਆ ਰਹੇ। ਵੇਖਣਾ ਹੋਵੇਗਾ ਕਿ 22 ਅਪਰੈਲ ਨੂੰ ਕਾਂਗਰਸ ਦੀ ਆਪਸੀ ਕਲੇਸ਼ ਮੁੱਕੇਗਾ ਜਾ ਫਿਰ ਏਦਾਂ ਹੀ ਚੱਲਦਾ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ