ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਹਿਸਾਰ ‘...

    ਹਿਸਾਰ ‘ਚ ਲੜਕਿਆਂ ਦੇ ਪੀਜੀ ‘ਚ ਲੱਗੀ ਅੱਗ

    Fire-at-Boys-PG-696x357

    ਹਿਸਾਰ ‘ਚ ਲੜਕਿਆਂ ਦੇ ਪੀਜੀ ‘ਚ ਲੱਗੀ ਅੱਗ

    (ਸੱਚ ਕਹੂੰ ਨਿਊਜ਼) ਹਿਸਾਰ l ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਐਤਵਾਰ ਨੂੰ ਲੜਕਿਆਂ ਦੇ ਇੱਕ ਪੀਜੀ ਵਿੱਚ ਅੱਗ ਲੱਗ ਗਈ, ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਅਨੁਸਾਰ ਰਾਮਪੁਰਾ ਮੁਹੱਲਾ ਗਲੀ ਨੰ. 1 ਸਥਿਤ ਗੰਗਾ ਬੁਆਏਜ਼ ਪੀ.ਜੀ. ਵਿੱਚ ਗੈਸ ਸਿਲੰਡਰ ਦੀ ਪਾਈਪ ਵਿੱਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ।

    ਉਸ ਸਮੇਂ ਰਸੋਈਏ ਪੂਰੀਆਂ ਤਲ ਰਿਹਾ ਸੀ। ਅੱਗ ਲੱਗਦੇ ਹੀ ਉਹ ਘਬਰਾ ਕੇ ਰਸੋਈ ਤੋਂ ਬਾਹਰ ਆ ਗਿਆ। ਪੀਜੀ ਦੇ ਮਾਲਕ ਹਿਤੇਸ਼ ਸੋਨੀ ਮੁਤਾਬਕ ਸਾਰੇ 22 ਲੜਕੇ ਵੀ ਸੁਰੱਖਿਅਤ ਬਾਹਰ ਆ ਗਏ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸੋਨੀ ਅਨੁਸਾਰ ਅੱਗ ਨਾਲ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here