ਸਿਹਤਮੰਦ ਜੀਵਨ ਲਈ ਜ਼ਰੂਰੀ ਹੈ ਸਾਫ ਪਾਣੀ, ਹਵਾ ਤੇ ਭੋਜਨ (Healthy Life)
ਵਿਸ਼ਵ ਸਿਹਤ ਦਿਵਸ 7 ਅਪਰੈਲ 2022, ਦੁਨੀਆ ਭਰ ਵਿੱਚ ਥੀਮ ‘ਸਾਡੇ ਪਲੈਨੇਟ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕਤਾ’ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ। ਵਿਸ਼ਵ ਸਿਹਤ ਦਿਵਸ 1948 ਵਿੱਚ ਵਿਸ਼ਵ ਸਿਹਤ ਸੰਸਥਾ ਦੀ ਸਥਾਪਨਾ ਦੀ ਵਰ੍ਹੇਗੰਢ ਦੀ ਯਾਦ ਵਿੱਚ ਹਰ ਸਾਲ 7 ਅਪਰੈਲ ਨੂੰ ਮਨਾਇਆ ਜਾਂਦਾ ਹੈ। ਲਗਾਤਾਰ ਵਧ ਰਹੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਜਨਤਕ ਸਿਹਤ ਲਈ ਹਰ ਸਾਲ ਵਿਸ਼ਵ ਸਿਹਤ ਦਾ ਇੱਕ ਵੱਖਰਾ ਥੀਮ ਰੱਖਿਆ ਜਾਂਦਾ ਹੈ, ਜਿਸ ਨਾਲ ਕਮਿਊਨਿਟੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਦੁਨੀਆ ਭਰ ਵਿਚ ਮੌਸਮ ਮੁਤਾਬਿਕ ਆਊਟਡੋਰ ਐਕਟੀਵਿਟੀ ਹਾਈਕਿੰਗ, ਸਾਈਕਲਿੰਗ ਅਤੇ ਤੇਜ਼ ਰਨਿੰਗ ਲਈ ਉਤਸ਼ਾਹਿਤ ਕੀਤਾ ਜਾ ਰਿਹੈ। (Healthy Life)
ਵਿਸ਼ਵ ਭਰ ਵਿਚ ਮਹਾਂਮਾਰੀ ਕੋਵਿਡ-19, ਕਈ ਵੈਰੀਐਂਟਸ ਇੱਕ ਚੈਲੇਂਜ਼ ਦੇ ਤੌਰ ’ਤੇ ਸਾਹਮਣੇ ਆਇਆ ਹੈ। ਕੀ ਅਸੀਂ ਅਜਿਹੀ ਦੁਨੀਆ ਦੀ ਮੁੜ ਕਲਪਨਾ ਕਰ ਸਕਦੇ ਹਾਂ ਜਿੱਥੇ ਸਾਫ ਹਵਾ, ਸਾਫ ਭੋਜਨ ਸਾਰਿਆਂ ਲਈ ਉਪਲੱਬਧ ਹੋਵੇ? ਸਾਰਿਆਂ ਦੀ ਸਿਹਤ ਮੁਮਕਿਨ ਹੈ ਜੇ ਹਰ ਆਦਮੀ ਨੂੰ ਖਾਣ-ਪੀਣ ਲਈ ਬਿਨਾ ਮਿਲਾਵਟ ਖੁਰਾਕ, ਸਾਫ ਪਾਣੀ ਅਤੇ ਸਾਹ ਲੈਣ ਲਈ ਪ੍ਰਦੂਸ਼ਣ ਰਹਿਤ ਹਵਾ ਮਿਲੇ। ਵਿਸ਼ਵ ਭਰ ਵਿੱਚ ਕਈ ਮਿਲੀਅਨ ਲੋਕ ਜਾਣੇ-ਪਛਾਣੇ ਪਰਹੇਜ਼ਯੋਗ ਵਾਤਾਵਰਨ ਦੇ ਖਤਰੇ ਕਰਕੇ ਅਚਾਨਕ ਮੌਤ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਅਮਰੀਕਾ ਵਿੱਚ ਵਾਤਾਵਰਨ ਸੁਰੱਖਿਆ, ਆਰਥਿਕ ਵਿਕਾਸ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਹੋਣ ਨਾਲ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ।
ਪੂਰਾ ਸਾਲ ਆਪਣਾ ਖਿਆਲ ਰੱਖੋ:-
- -ਲੰਬੀ ਤੰਦਰੁਸਤ ਜ਼ਿੰਦਗੀ ਜੀਊਣ ਲਈ, ਸਰੀਰਕ-ਮਾਨਸਿਕ ਬਿਮਾਰੀਆਂ ਦੇ ਜੋਖਮ ਨੂੰ ਘਟਾੳਣ ਲਈ ਦੁਨੀਆ ਦੇ ਹਰ ਆਦਮੀ ਨੂੰ ਆਪਣੇ ਲਾਈਫ ਸਟਾਈਲ ਵਿਚ ਤਬਦੀਲੀ ਕਰਨ ਦੀ ਲੋੜ ਹੈ।
- -ਪ੍ਰਦੂਸ਼ਣ ਕਾਰਨ ਮਿੱਟੀ-ਘੱਟੇ ਨਾਲ ਸਾਹ, ਅੱਖਾਂ ਤੇ ਚਮੜੀ ਦੇ ਰੋਗ ਲਗਾਤਾਰ ਵਧ ਰਹੇ ਹਨ। ਘਰ ਤੋਂ ਬਾਹਰ ਸਾਹ ਰੋਗ ਤੋਂ ਬਚਣ ਲਈ ਹਮੇਸ਼ਾ ਮਾਸਕ ਵਰਤੋ। ਅੱਖਾਂ ਲਈ ਚੰਗੇ ਸਨ-ਗਲਾਸ ਇਸਤੇਮਾਲ ਕਰੋ।
- -ਦੂਸ਼ਿਤ ਪਾਣੀ ਦੇ ਰੋਗਾਂ ਤੋਂ ਬਚਾਅ ਲਈ ਘਰ ਵਿੱਚ ਤਾਜ਼ਾ ਪੁਦੀਨਾ, 1 ਪਤੀਲਾ ਪਾਣੀ ਉਬਾਲੋ, ਅੱਧਾ ਰਹਿ ਜਾਣ ’ਤੇ ਦਿਨ ਭਰ ਪੀਂਦੇ ਰਹੋ। ਡੇਲੀ ਤਾਜ਼ਾ ਪੁਦੀਨਾ-ਪਾਣੀ ਬਣਾਓ।
- -2-4 ਘੰਟੇ ਘਰ ਤੋਂ ਬਾਹਰ ਰਹਿਣ ਵਾਲੇ ਸੌਣ ਤੋਂ ਪਹਿਲਾਂ ਗਰਮ ਪਾਣੀ ਦੁਆਰਾ ਸਟੀਮ ਜ਼ਰੂਰ ਲਵੋ। ਇਸ ਨਾਲ ਨੱਕ ਖੁੱਲ੍ਹ ਜਾਣ ਨਾਲ ਚੰਗੀ ਨੀਂਦ ਆਵੇਗੀ।
- -ਸਾਹ ਦੀ ਬਿਮਾਰੀ ਅਤੇ ਫੇਫੜਿਆਂ ਨੂੰ ਤਾਕਤ ਦੇਣ ਲਈ ਰੋਜਾਨਾ 15 ਮਿੰਟ ਲੰਬੇ ਸਾਹ ਲੈਣ ਤੇ ਛੱਡਣ ਦਾ ਅਭਿਆਸ ਜ਼ਰੂਰ ਕਰੋ। ਪਹਿਲਾਂ ਸੱਜੀ ਨਾਸ ਨੂੰ ਅੰਗੂਠੇ ਨਾਲ ਅਤੇ ਫਿਰ ਖੱਬੀ ਨਾਸ ਨੂੰ ਅੰਗੂਠੇ ਨਾਲ ਕਵਰ ਕਰਕੇ ਸਾਹ ਲਵੋ ਤੇ ਛੱਡੋ।
- -ਸਟਰੈੱਸ ਘੱਟ ਕਰਨ ਲਈ ਸਮੇਂ ਮੁਤਾਬਿਕ ਦਿਨ ਵਿਚ 20 ਮਿੰਟ ਜੰਕ ਮੇਲ ਚੈੱਕ ਤੇ ਗਾਰਬੇਜ ਕਰਨ ਦੇ ਨਾਲ, ਘਰ ਦੇ ਦਰਵਾਜੇ, ਕਿਚਨ ਤੇ ਕਮਰੇ ਦੇ ਦਰਾਜ, ਫਰਿੱਜ, ਵਿੰਡੋਜ਼ ਦੇ ਨੋਬ-ਹੈਂਡਲ ਸੈਨੀਟਾਈਜਰ ਨਾਲ ਕਲੀਨ ਕਰੋ।
- -ਗਰਮ ਮੌਸਮ ਵਿਚ ਡੀਹਾਈਡ੍ਰੇਸ਼ਨ, ਕਬਜ਼, ਚੱਕਰ ਆਉਣੇ, ਸਿਰ-ਪੀੜ ਵਰਗੀ ਕੰਡੀਸ਼ਨ ਲਈ ਸਾਦਾ ਪਾਣੀ ਰੋਜ਼ਾਨਾ 8-10 ਗਲਾਸ ਪੀਓ ਅਤੇ ਕੰਮ ਦੌਰਾਨ ਆਪਣੀ ਪਾਣੀ ਦੀ ਬੋਤਲ ਖਾਲੀ ਨਾ ਹੋਣ ਦਿਓ। ਛੋਟੇ ਬੱਚਿਆਂ ਨੂੰ ਪਾਣੀ ਪਿਆਉਣ ਲਈ ਖਿਆਲ ਮਾਂ-ਬਾਪ ਖੁਦ ਰੱਖਣ।
- -ਸਵੇਰੇ ਜਾਗਦੇ ਹੀ ਬਿਨਾ ਕੁੱਲਾ ਕੀਤੇ ਰਾਤ ਦਾ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਇਸਤੇਮਾਲ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਕਸਰਤ ਤੇ ਸੈਰ ਸ਼ੁਰੂ ਕਰਨ ਤੋਂ ਪਹਿਲਾਂ ਗ੍ਰੀਨ-ਟੀ ਜਾਂ ਬਿਨਾ ਦੁੱਧ ਬਲੈਕ ਟੀ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਵੱਧ ਕੋਲੇਸਟ੍ਰੋਲ ਵਾਲੇ ਫਾਇਦਾ ਲੈ ਸਕਦੇ ਹਨ।
- -ਥੱਕ ਜਾਣ ਦੀ ਹਾਲਤ ਵਿਚ ਆਰਾਮ ਕਰੋ ਤੇ ਨੀਂਦ ਪੂਰੀ ਲਓ। ਬੈੱਡ ’ਤੇ ਜਾਣ ਵੇਲੇ ਇੱਕ ਘੰਟਾ ਪਹਿਲਾਂ ਲੈਪਟਾਪ, ਸੈੱਲ ਫੋਨ ਤੇ ਲਾਈਟਾਂ ਬੰਦ ਕਰ ਦਿਓ, ਕਿਉਂਕਿ ਇਹ ਡਿਸਟਰਬੈਂਸ ਸਰੀਰ ਅੰਦਰ ਮੇਲਾਟੋਨਿਨ ਹਾਰਮੋਨ ਨੀਂਦ ਘਟਾ ਸਕਦਾ ਹੈ। ਕੋਸ਼ਿਸ਼ ਕਰੋ ਵਕਤ ਤੇ ਬੈਡ ਤੇ ਜਾਣ ਦੀ ਅਤੇ ਸਵੇਰੇ ਛੇਤੀ ਜਾਗਣ ਦੀ।
- -ਆਪਣੇ ਕੰਮ-ਕਾਜ ਦੇ ਰੂਟੀਨ ਮੁਤਾਬਿਕ ਰੋਜ਼ਾਨਾ ਵਰਕ-ਆਊਟ, ਤੇਜ਼ ਸੈਰ, ਜਾਗਿੰਗ, ਯੋਗਾ ਅਤੇ ਮੈਡੀਟੇਸ਼ਨ ਕਰਨ ਦੀ ਆਦਤ ਪਾ ਲਵੋ।
- -ਸਰੀਰ ਨੂੰ ਖੁਰਾਕੀ ਤੱਤ ਦੇਣ ਅਤੇ ਫਰੈੱਸ਼ ਸਬਜ਼ੀਆਂ ਲਈ ਆਪਣੇ ਗਾਰਡਨ ਵਿਚ ਉਗਾਓ, ਖਾਓ ਤੇ ਤੰਦਰੁਸਤ ਬਣੋ। ਫਰੋਜ਼ਨ ਵਸਤੂਆਂ ਦਾ ਇਸਤੇਮਾਲ ਘੱਟ ਕਰੋ।
- -ਭੁੱਖ ਲੱਗਣ ’ਤੇ ਹੀ ਕੁਝ ਖਾਓ, ਸੰਤੁਸ਼ਟੀ ਜੋ ਜਾਣ ’ਤੇ ਖਾਣਾ-ਪੀਣਾ ਬੰਦ ਕਰ ਦਿਓ। ਜਰੂਰਤ ਤੋਂ ਵੱਧ ਖਾਣਾ-ਪੀਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਆਪਣੇ ਸਰੀਰ ਨਾਲ ਪਿਆਰ ਅਤੇ ਕੇਅਰ ਕਰੋ।
ਅਨਿਲ ਧੀਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ