ਉੱਤਰ ਕੋਰੀਆ ਨੇ ਜਾਪਾਨ ਸਾਗਰ ਵੱਲ ਦੋ ਪ੍ਰੋਜੈਕਟਾਈਲਾਂ ਦਾ ਕੀਤਾ ਪ੍ਰੀਖਣ
ਸਿਓਲ (ਏਜੰਸੀ)। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ (JCS) ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਸ਼ਨਿੱਚਰਵਾਰ ਨੂੰ ਜਾਪਾਨ ਸਾਗਰ ਵੱਲ ਲੱਗਭਗ 110 ਕਿਲੋਮੀਟਰ ਦੀ ਦੂਰੀ ‘ਤੇ ਦੋ ਪ੍ਰੋਜੈਕਟਾਈਲਾਂ ਦਾ ਪ੍ਰੀਖਣ ਕੀਤਾ। ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 18:00 ਵਜੇ ਇਸ ਦਾ ਪ੍ਰੀਖਣ ਕੀਤਾ ਗਿਆ।
ਜੇਸੀਐਸ ਦੇ ਅਨੁਸਾਰ, ਪ੍ਰੋਜੈਕਟਾਈਲ ਵੱਧ ਤੋਂ ਵੱਧ 25 ਕਿਲੋਮੀਟਰ ਦੀ ਉਚਾਈ ਤੱਕ ਗਿਆ। ਜੇਸੀਐਸ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਸੁਰੱਖਿਆ, ਫੌਜ ਅਤੇ ਖੁਫੀਆ ਏਜੰਸੀਆਂ ਨੇ ਉੱਤਰੀ ਕੋਰੀਆ ਦੇ ਤਾਜ਼ਾ ਪ੍ਰੀਖਣ ਲਾਂਚ ‘ਤੇ ਚਰਚਾ ਕਰਨ ਲਈ ਐਮਰਜੈਂਸੀ ਮੀਟਿੰਗ ਸੱਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ