ਭਗਵੰਤ ਮਾਨ ਵੱਲੋਂ ਪਹਿਲਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ

Transfers

ਵੱਡੇ ਪੱਧਰ ’ਤੇ ਵਿਭਾਗਾਂ ਦੇ ਮੁਖੀ ਬਦਲੇ, ਏ. ਵੇਣੂੰ ਪ੍ਰਸ਼ਾਦ ਨੇ ਲਿਆ ਪਾਵਰਕੌਮ ਮੁੜ ਆਪਣੇ ਹੱਥਾਂ ’ਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣਾ ਪਹਿਲਾ ਵੱਡਾ ਪ੍ਰਸ਼ਾਸਨਿਕ ਫੇਰਬਦਲ ਸ਼ਨਿੱਚਰਵਾਰ ਨੂੰ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ਵਿੱਚ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਤੋਂ ਲੈ ਕੇ ਪਿ੍ਰੰਸੀਪਲ ਸਕੱਤਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ 32 ਸੀਨੀਅਰ ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਵਿੱਚ ਵਧੀਕ ਮੁੱਖ ਸਕੱਤਰ, ਮੁੱਖ ਮੰਤਰੀ ਦਫ਼ਤਰ, ਏ. ਵੇਣੂੰ ਪ੍ਰਸ਼ਾਦ ਵੱਲੋਂ ਪਾਵਰਕੌਮ ਨੂੰ ਮੁੜ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਕਿਉਂਕਿ ਪਾਵਰਕੌਮ ਵਿੱਚ ਸਭ ਤੋਂ ਜਿਆਦਾ ਫੈਸਲੇ ਲਏ ਜਾਣੇ ਹਨ ਅਤੇ ਮੁਫ਼ਤ ਬਿਜਲੀ ਦਾ ਵੱਡਾ ਮੁੱਦਾ ਵੀ ਪਾਵਰਕੌਮ ਨਾਲ ਹੀ ਜੁੜਿਆ ਹੋਇਆ ਹੈ।

ਸ਼ਨਿੱਚਰਵਾਰ ਨੂੰ ਕੀਤੇ ਗਏ ਵੱਡੇ ਪੱਧਰ ’ਤੇ ਤਬਾਦਲਿਆਂ ਵਿੱਚ ਰਵਨੀਤ ਕੌਰ ਨੂੰ ਵਿੱਤ ਕਮਿਸ਼ਨਰ ਸਹਿਕਾਰਤਾ, ਵਿਜੇ ਕੁਮਾਰ ਜੰਜੂਆ ਨੂੰ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹ, ਅਨੁਰਾਗ ਅਗਰਵਾਲ ਨੂੰ ਵਧੀਕ ਮੁੱਖ ਸਕੱਤਰ ਵਿੱਤ ਕਮਿਸ਼ਨਰ ਮਾਲ, ਏ. ਵੇਣੂ ਪ੍ਰਸ਼ਾਦ ਨੂੰ ਵਧੀਕ ਮੁੱਖ ਸਕੱਤਰ ਪਾਵਰਕੌਮ ਅਤੇ ਨਵੀਨੀਕਰਨ ਊਰਜਾ, ਸੀਮਾ ਜੈਨ ਨੂੰ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਸਰਬਜੀਤ ਸਿੰਘ ਨੂੰ ਵਧੀਕ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ, ਰਾਜੀ ਪੀ ਸ਼੍ਰੀਵਾਸਤਾ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ, ਕੇਏਪੀ ਸਿਨਹਾ ਨੂੰ ਵਧੀਕ ਮੁੱਖ ਸਕੱਤਰ ਕਰ ਅਤੇ ਆਬਕਾਰੀ, ਅਨੁਰਾਗ ਵਰਮਾ ਨੂੰ ਪਿ੍ਰੰਸੀਪਲ ਸਕੱਤਰ ਗ੍ਰਹਿ ਅਤੇ ਲੋਕ ਨਿਰਮਾਣ ਵਿਭਾਗ, ਕੇ ਸ਼ਿਵਾ ਪ੍ਰਸ਼ਾਦ ਨੂੰ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ, ਵਿਕਾਸ ਪ੍ਰਤਾਪ ਨੂੰ ਪ੍ਰਮੁੱਖ ਸਕੱਤਰ ਵਿੱਤ ਅਤੇ ਯੋਜਨਾ, ਆਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ, ਡੀਕੇ ਤਿਵਾੜੀ ਨੂੰ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ,

ਤੇਜਵੀਰ ਸਿੰਘ ਨੂੰ ਪ੍ਰਮੁੱਖ ਸਕੱਤਰ ਪਾਵਰ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਜਸਪ੍ਰੀਤ ਤਲਵਾਰ ਨੂੰ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਅਤੇ ਨਿਵੇਸ਼ ਪ੍ਰਮੋਸ਼ਨ, ਹੁਸਨ ਲਾਲ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਆ ਅਤੇ ਖੋਜ, ਪਿ੍ਰੰਟਿੰਗ ਪ੍ਰੈਸ ਤੇ ਸਟੇਸ਼ਨਰੀ, ਦਲੀਪ ਕੁਮਾਰ ਪ੍ਰਮੁੱਖ ਸਕੱਤਰ ਰੁਜ਼ਗਾਰ, ਸੇਵਾਵਾ ਅਤੇ ਸਿਖ਼ਲਾਈ, ਉਦਯੋਗ ਤੇ ਵਣਜ਼ ਵਿਭਾਗ, ਵਿਵੇਕ ਪ੍ਰਤਾਪ ਸਿੰਘ ਨੂੰ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ, ਰਾਜ ਕਮਲ ਚੌਧਰੀ ਪ੍ਰਮੁੱਖ ਸਕੱਤਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਰਾਹੁਲ ਭੰਡਾਰੀ ਨੂੰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ, ਕ੍ਰਿਸ਼ਨ ਕੁਮਾਰ ਨੂੰ ਪ੍ਰਮੁੱਖ ਸਕੱਤਰ ਸਕੱਤਰ ਸਿੰਚਾਈ, ਵੀਕੇ ਮੀਨਾ ਨੂੰ ਪ੍ਰਮੁੱਖ ਸਕੱਤਰ ਸੁਤੰਤਰਤਾ ਸੈਨਾਨੀ, ਵਿਕਾਸ ਗਰਗ ਨੂੰ ਸਕੱਤਰ ਟਰਾਂਸਪੋਰਟ, ਸੁਮੇਰ ਸਿੰਘ ਗੁੱਜਰ ਨੂੰ ਸਕੱਤਰ ਕਿਰਤ, ਨੀਲਕੰਠ ਅਵਧ ਨੂੰ ਰਜਿਸ਼ਟਰਾਰ ਸਹਿਕਾਰੀ ਸਭਾਵਾਂ, ਅਜੋਏ ਸ਼ਰਮਾ ਨੂੰ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਰਾਹੁਲ ਤਿਵਾੜੀ ਨੂੰ ਸਕੱਤਰ ਵਿਗਿਆਨ ਅਤੇ ਤਕਨਾਲੋਜੀ, ਕੇਕੇ ਯਾਦਵ ਨੂੰ ਕਮਿਸ਼ਨਰ ਟੈਕਸੇਸ਼ਨ, ਰਜਤ ਅਗਰਵਾਲ ਨੂੰ ਸਕੱਤਰ ਪ੍ਰਸੋਨਲ ਅਤੇ ਆਮ ਰਾਜ ਪ੍ਰਬੰਧ ਵਿਭਾਗ ਤੇ ਤਾਲਮੇਲ, ਵਰੁਣ ਰੂਜ਼ਮ ਨੂੰ ਕਮਿਸ਼ਨ ਆਬਕਾਰੀ, ਮਾਲਵਿੰਦਰ ਸਿੰਘ ਜੱਗੀ ਨੂੰ ਸਕੱਤਰ ਸ਼ਹਿਰੀ ਹਵਾਬਾਜ਼ੀ ਅਤੇ ਲੋਕ ਸੰਪਰਕ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।

1

2 page

3 page

page 4

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here