(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਇਸ ਸੰਸਾਰ ’ਚ ਸਦਾ ਖੁਸ਼ ਰਹਿਣਾ ਚਾਹੁੰਦਾ ਹੈ, ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ ਜੋ ਗ਼ਮਗੀਨ ਰਹਿਣਾ, ਦੁਖੀ, ਪਰੇਸ਼ਾਨ ਰਹਿਣਾ ਚਾਹੇ ਪਰ ਇਸ ਸੁਖ਼ ਨੂੰ ਪਾਉਣ ਲਈ ਲੋਕਾਂ ਨੇ ਬਹੁਤ ਸਾਰੇ ਰਸਤੇ ਅਪਣਾ ਲਏ ਹਨ ਸਭ ਤੋਂ ਵੱਡਾ, ਸਭ ਤੋਂ ਅਹਿਮ ਰਸਤਾ ਜੋ ਲੋਕ ਸੋਚਦੇ ਹਨ ਉਹ ਹੈ ਰੁਪਇਆ-ਪੈਸਾ ਠੱਗੀ, ਬੇਈਮਾਨੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਮਜ਼ੋਰ ਨੂੰ ਦਬਾ ਕੇ, ਹਰ ਤਰੀਕੇ ਨਾਲ ਲੋਕ ਪੈਸਾ ਕਮਾਉਦੇ ਹਨ ਜ਼ਿਆਦਾਤਰ ਲੋਕ ਨਜਾਇਜ਼ ਤਰੀਕੇ ਨਾਲ ਪੈਸੇ ਕਮਾਉਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਸੁਖ ਮਿਲੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪੀਰ-ਪੈਗੰਬਰਾਂ ਨੇ ਕਿਹਾ, ‘ਮਾਇਆ ਹੋਈ ਨਾਗਨੀ ਜਗਤ ਰਹੀ ਬਹਿਕਾਏ, ਜੋ ਇਸਕੀ ਸੇਵਾ ਕਰੇ ਉਸਕੋ ਹੀ ਯੇ ਖਾਏ’ ਪਾਪ-ਜ਼ੁਲਮ ਦੀ ਕਮਾਈ, ਕਿਸੇ ਨੂੰ ਆਤਮਿਕ-ਸ਼ਾਂਤੀ ਨਹੀਂ ਲੈਣ ਦਿੰਦੀ ਜਿਵੇਂ-ਜਿਵੇਂ ਪਾਪ-ਜ਼ੁਲਮ ਦੀ ਕਮਾਈ ਵਧਦੀ ਜਾਂਦੀ ਹੈ, ਘਰ ’ਚੋਂ ਪਿਆਰ-ਮੁਹੱਬਤ, ਸੁਖ-ਸ਼ਾਂਤੀ ਸਭ ਚਲੀ ਜਾਂਦੀ ਹੈ, ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ ਪਰੇਸ਼ਾਨੀਆਂ ਦਾ ਆਲਮ, ਟੈਨਸ਼ਨ, ਚਿੰਤਾ ਇਨਸਾਨ ਨੂੰ ਘੇਰ ਲੈਂਦੀ ਹੈ ਅਤੇ ਇਨਸਾਨ ਬੇਚੈਨ ਰਹਿੰਦਾ ਹੈ। ਠੱਗੀ, ਬੇਈਮਾਨੀ, ਭਿ੍ਰਸ਼ਟਾਚਾਰ ਦੀ ਕਮਾਈ ਕਦੇ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਲੈਣ ਦਿੰਦੀ।
ਕਿਸੇ ਦਾ ਬੁਰਾ ਨਾ ਕਰੋ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪੈਸਾ ਕਮਾਓ, ਜਿੰਨੇ ਮਰਜ਼ੀ ਅਮੀਰ ਬਣ ਜਾਓ ਪਰ ਧਰਮਾਂ ਦੇ ਅਨੁਸਾਰ ਸਾਡੇ ਹਿੰਦੂ ਧਰਮ ’ਚ ਲਿਖਿਆ ਹੈ ਸਖ਼ਤ ਮਿਹਨਤ ਕਰੋ, ਮਿਹਨਤ ਦੀ ਕਰ ਕੇ ਖਾਓ ਇਸਲਾਮ ਧਰਮ ’ਚ ਲਿਖਿਆ ਹੈ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਸਿੱਖ ਧਰਮ ’ਚ ਲਿਖਿਆ ਹੈ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ ਅਤੇ ਈਸਾਈ ਧਰਮ ’ਚ ਲਿਖਿਆ ਹੈ ਹਾਰਡ ਵਰਕ ਕਰਕੇ ਖਾਓ ਕਮਾਈ ਕਰਨ ਤੋਂ ਕੋਈ ਧਰਮ ਨਹੀਂ ਰੋਕਦਾ, ਜਿੰਨੀ ਮਰਜ਼ੀ ਕਮਾਈ ਕਰੋ ਪਰ ਕਿਸੇ ਦਾ ਹੱਕ ਕਦੇ ਨਾ ਮਾਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਭ ਲਈ ਮਾਲਕ ਅੱਗੇ ਦੁਆ ਕਰੋ ਅਤੇ ਸਭ ਦਾ ਭਲ਼ਾ ਮੰਗੋ ਭਲ਼ਾ ਕਰੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਦੂਜਿਆਂ ਦਾ ਬੁਰਾ ਕਰਦੇ ਹਨ, ਬੁਰਾ ਸੋਚਦੇ ਹਨ ਉਨ੍ਹਾਂ ਦਾ ਕਦੇ ਵੀ ਭਲ਼ਾ ਨਹੀਂ ਹੁੰਦਾ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਗੱਲ ਜ਼ਿੰਦਗੀ ’ਚ ਹਮੇਸ਼ਾ ਯਾਦ ਰੱਖੋ ਕਿ ਸਭ ਦਾ ਭਲ਼ਾ ਕਰੋ, ਸਭ ਦੇ ਭਲ਼ੇ ਅਨੁਸਾਰ ਚੱਲਣਾ ਹੈ ਅਤੇ ਅੱਲ੍ਹਾ, ਵਾਹਿਗੁਰੂ, ਭਗਵਾਨ, ਰੱਬ ਦੀ ਭਗਤੀ-ਇਬਾਦਤ ਕਰਦੇ ਰਹੋ ਤੇ ਦੁਆ ਕਰੋ ਕਿ ਹੇ ਮਾਲਕ! ਮੈਥੋਂ ਕੋਈ ਅਜਿਹਾ ਕਰਮ ਨਾ ਹੋਵੇ ਜੋ ਕਿਸੇ ਨੂੰ ਤੜਫ਼ਾਏ, ਅਜਿਹੀ ਹਿੰਮਤ ਦੇ, ਅਜਿਹੀ ਸ਼ਕਤੀ ਦੇ ਕਿ ਸਭ ਦਾ ਭਲ਼ਾ ਕਰਾਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਅਸੀਂ ਸਾਰੇ ਇੱਕ ਹੀ ਮਾਲਕ, ਈਸ਼ਵਰ ਦੀ ਔਲਾਦ ਹਾਂ ਇਸ ਲਈ ਕਦੇ ਵੀ ਕਿਸੇ ਨੂੰ ਵੀ ਬੁਰਾ ਨਾ ਕਹੋ, ਜੇਕਰ ਤੁਹਾਡੇ ’ਚ ਹਿੰਮਤ ਹੈ ਤਾਂ ਆਪਣੇ ਖੁਦ ਦੇ ਔਗੁਣਾਂ ਨੂੰ ਦੂਰ ਕਰੋ।
ਸਭ ਦਾ ਭਲ਼ਾ ਮੰਗੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਲੋਕ ਆਪਣੇ ਗੁਣ ਅਤੇ ਦੂਜਿਆਂ ਦੇ ਔਗੁਣ ਗਾਉਦੇ ਨਹੀਂ ਥੱਕਦੇ ਜੋ ਤੁਸੀਂ ਖੁਦ ਦਾ ਗੁਣ ਗਾਉਦੇ ਹੋ ਤਾਂ ਉਹ ਚਲਾ ਜਾਵੇਗਾ ਅਤੇ ਜੋ ਤੁਸੀਂ ਦੂਜਿਆਂ ਦਾ ਔਗੁਣ ਗਾਉਦੇ ਹੋ, ਉਹ ਤੁਹਾਡੇ ’ਚ ਆ ਜਾਵੇਗਾ ਦੂਜਿਆਂ ਦੇ ਔਗੁਣ ਗਾਉਦੇ ਹੋ ਤਾਂ ਤੁਹਾਡੇ ’ਚ ਔਗੁਣ ਹੀ ਆਉਣਗੇ, ਖੁਦ ਦੇ ਗੁਣ ਗਾਉਦੇ ਹੋ ਤਾਂ ਉਹ ਚਲੇ ਜਾਣਗੇ ਇਸ ਲਈ ਆਪਣੇ ਔਗੁਣ ਵੇਖੋ ਅਤੇ ਦੂਜਿਆਂ ਦੇ ਗੁਣ ਭਗਤੀ-ਇਬਾਦਤ ਕਰੋ, ਮਾਲਕ ਦਾ ਸਿਮਰਨ ਕਰੋ, ਖੁਦ ’ਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰੋ, ਸਭ ਦਾ ਭਲ਼ਾ ਮੰਗੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ