ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ : Saint Dr MSG

MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਰੂਹਾਨੀਅਤ: ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿੱਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਇਆ ਕਰਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਦਾ ਹੈ ਤਾਂ ਉਸ ਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ।

ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ