ਫਰਲੋ ਪੂਜਨੀਕ ਗੁਰੂ ਜੀ ਦਾ ਕਾਨੂੰਨੀ ਹੱਕ, ਹੋਣਗੇ ਸਾਰੇ ਕੇਸਾਂ ’ਚ ਬਾਇੱਜ਼ਤ ਬਰੀ

furlough-696x304

ਵਿਸ਼ੇਸ਼ ਇੰਟਰਵਿਊ ’ਚ ਬੋਲੇ ਐਡਵੋਕੇਟ ਹਰੀਸ਼ ਛਾਬੜਾ

ਡੇਰਾ ਵਿਰੋਧੀ ਤਾਕਤਾਂ ਤੋਂ ਸੁਚੇਤ ਰਹੇ ਸਾਧ-ਸੰਗਤ : ਡੇਰਾ ਬੁਲਾਰਾ

ਸਰਸਾ। ਵੀਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਕੇਸਾਂ ਨਾਲ ਸਬੰਧਿਤ ਇੱਕ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਕਰਕੇ ਫੈਸਲਾ ਦਿੱਤਾ ਸੀ ਕਿ ਪੂਜਨੀਕ ਗੁਰੂ ਜੀ ਦੇ ਕੇਸ ਹਾਰਡਕੋਰ ਕ੍ਰਿਮੀਨਲ ਦੀ ਸ਼੍ਰੇਣੀ ’ਚ ਨਹੀਂ ਆਉਂਦੇ, ਅਤੇ ਫਰਲੋ ਉਨ੍ਹਾਂ ਦਾ ਅਧਿਕਾਰ ਹੈ। ਇਸ ਵਿਸ਼ੇ ’ਤੇ ਸੱਚ ਕਹੂੰ ਦੇ ਪੱਤਰਕਾਰ ਰਵਿੰਦਰ ਰਿਆਜ ਨੇ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ ਅਤੇ ਐਡਵੋਕੇਟ ਹਰੀਸ਼ ਛਾਬੜਾ ਇੰਸਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੁਸੀਂ ਵੀ ਜਾਣੋ ਕਿ ਉਨ੍ਹਾਂ ਨੇ ਕੀ ਕਿਹਾ

ਸਵਾਲ: ਫਰਲੋ ਸਬੰਧੀ ਕੀ ਮੁੱਦਾ ਚੁੱਕਿਆ ਗਿਆ?

ਜਵਾਬ: ਜੇਲ੍ਹ ਮੈਨਿਊਲ ’ਚ ਸੁਧਾਰ ਪ੍ਰਕਿਰਿਆ ਤਹਿਤ ਪ੍ਰੋਵਿਜਨ ਦਿੱਤੀ ਹੋਈ ਹੈ ਕਿ ਜੋ ਲੰਮੀ ਸਜ਼ਾ ਕੱਟ ਰਹੇ ਹਨ ਉਨ੍ਹਾਂ ਨੂੰ ਇੱਕ ਤੈਅ ਸਮੇਂ ਦੌਰਾਨ ਜੇਕਰ ਜੇਲ੍ਹ ’ਚ ਉਨ੍ਹਾਂ ਦਾ ਵਿਹਾਰ ਚੰਗਾ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਆਬੋ-ਹਵਾ ਬਦਲਣ ਅਤੇ ਪਰਿਵਾਰ ਨਾਲ ਤਾਲਮੇਲ ਸਥਾਪਿਤ ਕਰਨ ਲਈ ਕੁਝ ਦਿਨਾਂ ਦੀ ਛੁੱਟੀ ’ਤੇ ਭੇਜਿਆ ਜਾਵੇ। ਇਸ ਲਈ ਕੋਈ ਰੀਜਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ ਇੱਕ ਹੀ ਆਧਾਰ ਹੈ ਕਿ ਉਨ੍ਹਾਂ ਦਾ ਜੇਲ੍ਹ ’ਚ ਚੰਗਾ ਵਿਹਾਰ ਹੋਣਾ ਚਾਹੀਦਾ ਹੈ। ਆਮ ਕੈਦੀਆਂ ਲਈ ਇਹ ਤਿੰਨ ਸਾਲ ਦਾ ਸਮਾਂ ਹੈ, ਭਾਵ ਤਿੰਨ ਸਾਲਾਂ ਤੱਕ ਉਨ੍ਹਾਂ ਨੂੰ ਚੰਗਾ ਵਿਹਾਰ ਵਿਖਾਉਣਾ ਪੈਂਦਾ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲਦੀ ਹੈ ਜੋ ਗੰਭੀਰ ਮਾਮਲੇ ਹੁੰਦੇ ਹਨ, ਜਿਨ੍ਹਾਂ ਬਾਰੇ ਐਕਟ ’ਚ ਪਰਿਭਾਸ਼ਾ ਦਿੱਤੀ ਹੋਈ ਹੈ, ਜੇਕਰ ਉਨ੍ਹਾਂ ’ਚ ਆਉਂਦੇ ਹਨ ਤਾਂ ਉਨ੍ਹਾਂ ਲਈ ਪੰਜ ਸਾਲ ਦੇ ਸਮੇਂ ਤੱਕ ਚੰਗਾ ਵਿਹਾਰ ਤੈਅ ਕੀਤਾ ਹੋਇਆ ਹੈ ਭਾਵ ਪੰਜ ਸਾਲਾਂ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਫਰਲੋ ਦਿੱਤੀ ਜਾਵੇਗੀ। ਪਹਿਲੀ ਫਰਲੋ 21 ਦਿਨਾਂ ਦੀ ਹੁੰਦੀ ਹੈ ਅਤੇ ਅਗਲੇ ਸਾਲ ਤੋਂ ਇਹ 14 ਦਿਨਾਂ ਦੀ ਹੁੰਦੀ ਹੈ ਤਾਂ ਕਿ ਕਿਉਂਕਿ ਪੂਜਨੀਕ ਗੁਰੂ ਜੀ ਦਾ ਵਿਹਾਰ ਜੇਲ੍ਹ ’ਚ ਬਹੁਤ ਚੰਗਾ ਰਿਹਾ ਹੈ, ਜੋ ਸ਼ਰਤਾਂ ਸਨ, ਉਹ ਪੂਰੀਆਂ ਕਰ ਚੁੱਕੇ ਸਨ, ਉਨ੍ਹਾਂ ਨੇ ਅਰਜ਼ੀ ਲਾਈ ਉਸ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਐਡਵੋਕੇਟ ਜਨਰਲ ਆਫਿਸਰ ਤੋਂ ਓਪੀਨਿਅਨ ਲਿਆ ਕਿ ਕੀ ਗੁਰੂ ਜੀ ਹਾਰਡ ਕੋਰ ’ਚ ਆਉਂਦੇ ਹਨ ਜਾਂ ਨਹੀਂ ਐਡਵੋਕੇਟ ਜਨਰਲ ਆਫਿਸਰ ਨੇ ਸਾਰੀਆਂ ਕਾਨੂੰਨੀਆਂ ਪ੍ਰਕਿਰਿਆਵਾਂ ਦੀ ਜਾਂਚ ਕੀਤੀ, ਨਿਯਮਾਂ ਦੀ ਜਾਂਚ ਕੀਤੀ ਅਤੇ ਇਹ ਫੈਸਲਾ ਦਿੱਤਾ ਕਿ ਪੂਜਨੀਕ ਗੁਰੂ ਜੀ ਹਾਰਡ ਕੋਰ ’ਚ ਨਹੀਂ ਆਉਂਦੇ। ਇਸ ਲਈ ਤਿੰਨ ਸਾਲਾਂ ਤੋਂ ਬਾਅਦ ਉਨ੍ਹਾਂ ਦਾ ਅਧਿਕਾਰ ਬਣ ਜਾਂਦਾ ਹੈ ਕਿ ਉਨ੍ਹਾਂ ਨੂੰ ਫਰਲੋ ’ਤੇ ਛੁੱਟੀ ਮਿਲੇ ਤਾਂ ਉਸ ਨੂੰ ਸਰਕਾਰ ਨੇ ਸਵੀਕਾਰ ਕੀਤਾ, ਜੋ ਕਾਨੂੰਨੀ ਹੈ ਜਿੱਥੋਂ ਤੱਕ ਸਵਾਲ ਹੈ ਇਸ ਪਟੀਸ਼ਨ ਦਾ, ਜੋ ਪਰਮਜੀਤ ਸਿੰਘ ਸਹੋਲੀ ਨੇ ਪਾਈ ਤਾਂ ਉਨ੍ਹਾਂ ਦਾ ਕੋਈ ਲੋਕਹਿੱਤ ਹੀ ਨਹੀਂ ਸੀ ਅਤੇ ਇਹ ਸਾਫ ਨਜ਼ਰ ਆਉਂਦਾ ਹੈ ਕਿ ਮੋਟੀਵੇਟਿਡ ਪਟੀਸ਼ਨ ਹੈ, ਜੋ ਪਹਿਲਾਂ ਵੀ ਪੂਜਨੀਕ ਗੁਰੂ ਜੀ ਖਿਲਾਫ, ਡੇਰਾ ਸੱਚਾ ਸੌਦਾ ਖਿਲਾਫ ਜੋ ਵਿਰੋਧੀ ਤਾਕਤਾਂ ਹਨ, ਜੋ ਪੂਜਨੀਕ ਗੁਰੂ ਜੀ ਦੀ ਖਿਲਾਫਤ ਕਰਦੇ ਹਨ ਉਹ ਪਾਉਂਦੇ ਰਹਿੰਦੇ ਹਨ ਤਾਂ ਇਸ ਦਾ ਵੀ ਫੈਸਲਾ ਪਹਿਲਾਂ ਵਾਲੀ ਪਟੀਸ਼ਨ ਵਾਂਗ ਹੀ ਹੋਇਆ। ਮਾਣਯੋਗ ਹਾਈਕੋਰਟ ਨੇ ਸੂਬਾ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ ਕਿ ਗੁਰੂ ਜੀ ਨੂੰ ਜੋ ਫਰਲੋ ਮਿਲੀ ਹੈ ਉਹ ਕਾਨੂੰਨੀ ਨਿਯਮਾਂ ਤਹਿਤ ਮਿਲੀ ਹੈ ਅਤੇ ਜੋ ਇਨ੍ਹਾਂ ਨੇ ਆਧਾਰ ਦਿੱਤਾ ਸੀ ਕਿ ਇਨ੍ਹਾਂ ਨੂੰ ਜੋ ਫਰਲੋ ਮਿਲੀ ਹੈ, ਉਹ ਮੇਰਾ ਇਲੈਕਸ਼ਨ ਪ੍ਰਭਾਵਿਤ ਕਰੇਗੀ ਤਾਂ ਅਦਾਲਤ ਨੇ ਵਿਸ਼ੇਸ਼ ਤੌਰ ’ਤੇ ਪੁੱਛਿਆ ਕਿ ਉਨ੍ਹਾਂ ਨੇ ਫਰਲੋ ਦੌਰਾਨ ਰਹਿਣਾ ਗੁਰੂਗਾ੍ਰਮ ’ਚ ਹੈ, ਗਤੀਵਿਧੀਆਂ ਉਨ੍ਹਾਂ ਦੀਆਂ ਚੈਕ ਹੋ ਰਹੀਆਂ ਹਨ, ਪੁਲਿਸ ਪ੍ਰਸ਼ਾਸਨ ਚੈਕ ਕਰ ਰਿਹਾ ਹੈ, ਪਰਿਵਾਰ ਤੋਂ ਇਲਾਵਾ ਉਹ ਕਿਸੇ ਨੂੰ ਮਿਲ ਨਹੀਂ ਸਕਦੇ, ਤਾਂ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤੁਹਾਡਾ ਇਲੈਕਸ਼ਨ ਪ੍ਰਭਾਵਿਤ ਹੋਵੇਗਾ ਜਿਸ ’ਤੇ ਉਹ ਅਦਾਲਤ ਨੂੰ ਸੰਤੁਸ਼ਟ ਨਾ ਕਰ ਸਕੇ ਤਾਂ ਅਦਾਲਤ ਨੇ ਉਨ੍ਹਾਂ ਦੇ ਆਧਾਰ ਨੂੰ ਗਲਤ ਮੰਨਦਿਆਂ ਇਹ ਤੈਅ ਕੀਤਾ ਕਿ ਜੋ ਫਰਲੋ ਮਿਲੀ ਹੈ, ਉਹ ਬਿਲਕੁਲ ਸਹੀ ਹੈ ਅਤੇ ਪੂਜਨੀਕ ਗੁਰੂ ਜੀ ਦਾ ਅਧਿਕਾਰ ਹੈ ਅਤੇ ਜੋ ਪਰਮਜੀਤ ਸਿੰਘ ਸਹੋਲੀ ਦਾ ਆਧਾਰ ਹੈ ਉਹ ਮਨਜ਼ੂਰ ਨਹੀਂ ਹੈ।

ਗੁਰੂ ਜੀ ਦੇ ਆਉਣ ’ਤੇ ਕੁਝ ਕਾਨੂੰਨ ਪ੍ਰਬੰਧਾਂ ਸਬੰਧੀ ਸਵਾਲ ਚੁੱਕਦੇ ਹਨ, ਇਸ ਸਬੰਧੀ ਕੀ ਕਹੋਗੇ?

ਜਵਾਬ: ਕਾਨੂੰਨ ਵਿਵਸਥਾ ਦੀ ਜੋ ਡਿਊਟੀ ਹੁੰਦੀ ਹੈ, ਉਹ ਸੂਬਾ ਸਰਕਾਰ ਦੀ ਹੁੰਦੀ ਹੈ ਸੂਬਾ ਸਰਕਾਰ ’ਚ ਇੱਕ ਤਾਣਾ-ਬਾਣਾ ਬਣਿਆ ਹੋਇਆ ਹੈ ਜਿੱਥੇ ਛੁੱਟੀ ਗੁਜ਼ਾਰਨੀ ਹੈ, ਉੱਥੋਂ ਦੇ ਸਥਾਨਕ ਪ੍ਰਸ਼ਾਸਨ ਤੋਂ, ਪੁਲਿਸ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਜਾਂਦੀ ਹੈ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੈਰੋਲ ਜਾਂ ਫਰਲੋ ਮਨਜ਼ੂਰ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਕਦੇ ਵੀ ਅਜਿਹੀ ਸ਼ੰਕਾ ਨਹੀਂ ਪ੍ਰਗਟਾਈ ਕਿ ਪੂਜਨੀਕ ਗੁਰੂ ਜੀ ਦੇ ਆਉਣ ਨਾਲ ਕਾਨੂੰਨ ਵਿਵਸਥਾ ਦੀ ਦਿੱਕਤ ਪੈਦਾ ਹੋ ਸਕਦੀ ਹੈ ਪਹਿਲਾਂ ਵੀ ਗੁਰੂ ਜੀ ਮੈਡੀਕਲ ਗਰਾਊਂਡ ’ਤੇ, ਮਾਤਾ ਜੀ ਦੇ ਇਲਾਜ ਲਈ ਇੱਕ-ਇੱਕ ਦਿਨ ਦੀ ਪੈਰੋਲ ’ਤੇ ਜਾਂਦੇ ਰਹੇ ਹਨ, ਆਉਂਦੇ ਰਹੇ ਹਨ ਕੋਈ ਕਾਨੂੰਨ ਵਿਵਸਥਾ ਦੀ ਕੋਈ ਦਿੱਕਤ ਨਹੀਂ ਬਣੀ ਇਹ ਤਾਂ ਜੋ ਡੇਰਾ ਵਿਰੋਧੀ ਤਾਕਤਾਂ ਹਨ, ਜੋ ਗੁਰੂ ਜੀ ਦੇ ਕੇਸਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੀਆਂ ਹਨ, ਇਨ੍ਹਾਂ ਵਿਅਕਤੀਆਂ ਨੇ ਕੁਝ ਯੂਟਿਊਬਰਜ਼ ਨੂੰ ਇਸਤੇਮਾਲ ਕਰਕੇ, ਛੋਟੇ ਮੀਡੀਆ ਹਾਊਸਿਸ, ਜਿਨ੍ਹਾਂ ਦੀ ਪ੍ਰੈਕਟਿਸ ਨਿਯਮਾਂ ਅਨੁਸਾਰ ਨਹੀਂ ਹੈ, ਉਨ੍ਹਾਂ ਦਾ ਇਸਤੇਮਾਲ ਕਰਕੇ ਅਫਵਾਹਾਂ ਫੈਲਾਉਂਦੇ ਹਨ ਸਿਰਫ ਅਤੇ ਸਿਰਫ ਜੋ ਸਮਰੱਥ ਅਧਿਕਾਰੀ ਹੁੰਦਾ ਹੈ, ਉਨ੍ਹਾਂ ਦੀ ਸੋਚ ਦੂਸ਼ਿਤ ਕਰਨ ਲਈ, ਤਾਂ ਕਿ ਪੂਜਨੀਕ ਗੁਰੂ ਜੀ ਦਾ ਜੋ ਅਧਿਕਾਰ ਹੈ, ਜੋ ਕਾਨੂੰਨੀ ਅਧਿਕਾਰ ਹੈ, ਉਸ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਪਰ ਕਾਨੂੰਨ ਆਪਣਾ ਕੰਮ ਕਰਦਾ ਹੈ ਤਾਂ ਕਾਨੂੰਨ ਨੇ ਹਰ ਪਾਸਿਓਂ ਵੇਖਿਆ, ਪੂਜਨੀਕ ਗੁਰੂ ਜੀ ਇਸ ਦੇ ਹੱਕਦਾਰ ਸਨ ਤਾਂ ਉਨ੍ਹਾਂ ਨੂੰ ਫਰਲੋ ਮਿਲੀ ਅਤੇ ਅੱਗੇ ਵੀ ਮਿਲੇਗੀ।

ਫਰਲੋ ਕੀ ਹੁੰਦੀ ਹੈ?

ਜਵਾਬ: ਜਿਨ੍ਹਾਂ ਨੂੰ ਲੰਮੀ ਕੈਦ ਹੁੰਦੀ ਹੈ, ਕਾਨੂੰਨ ’ਚ ਲਿਖਿਆ ਹੈ ਕਿ ਚਾਰ ਸਾਲਾਂ ਤੋਂ ਉੱਪਰ ਦੀ ਕੈਦ ਵਾਲੇ ਚਾਰ ਸਾਲ ਤੋਂ ਹੇਠਾਂ ਦੀ ਜਿਸ ਨੂੰ ਕੈਦ ਹੁੰਦੀ ਹੈ, ਉਸ ਨੂੰ ਫਰਲੋ ਜਾਂ ਪੈਰੋਲ ਨਹੀਂ ਮਿਲਦੀ ਜਿਸ ਨੂੰ ਇਸ ਤੋਂ ਜ਼ਿਆਦਾ ਦੀ ਸਜ਼ਾ ਮਿਲਦੀ ਹੈ ਤਾਂ ਇੱਕ ਸਮਾਂ ਤੈਅ ਕੀਤਾ ਹੋਇਆ ਕਿ ਜੇਕਰ ਇਸ ਸਮੇਂ ਦੌਰਾਨ ਉਨ੍ਹਾਂ ਦਾ ਜੇਲ੍ਹ ’ਚ ਵਿਹਾਰ ਬਹੁਤ ਚੰਗਾ ਰਹਿੰਦਾ ਹੈ ਅਤੇ ਅਧਿਕਾਰੀ ਇਹ ਲਿਖ ਕੇ ਦਿੰਦੇ ਹਨ ਕਿ ਉਨ੍ਹਾਂ ਦਾ ਵਿਹਾਰ ਬਹੁਤ ਚੰਗਾ ਹੈ ਤਾਂ ਉਨ੍ਹਾਂ ਨੂੰ ਪਰਿਵਾਰ ਨੂੰ ਮਿਲਣ ਲਈ, ਸਮਾਜ ਨੂੰ ਮਿਲਣ ਲਈ, ਤਾਂ ਕਿ ਉਹ ਸਮਾਜ ਵਿਚਾਲੇ ਰਹਿਣਾ ਸਿੱਖਣ ਮੁੜ ਤੋਂ ਤਾਂ ਕਿ ਜਦੋਂ ਉਹ ਸਜ਼ਾ ਕੱਟ ਕੇ ਆਉਣਗੇ ਤਾਂ ਉਸੇ ਸਮਾਜ ’ਚ ਸਥਾਪਿਤ ਹੋਣਾ ਹੈ, ਤਾਂ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾਂਦਾ ਹੈ, ਇੱਕ ਨੀਤੀ ਤਹਿਤ ਇਸ ਦੇ ਕਾਨੂੰਨ ਅਨੁਸਾਰ ਨਿਯਮ ਬਣੇ ਹਨ, ਉਸ ਦੇ ਅਨੁਸਾਰ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾਂਦਾ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੇ ਕਾਰਨ ਦੀ ਜ਼ਰੂਰਤ ਨਹੀਂ ਹੁੰਦੀ ਪੈਰੋਲ ਲਈ ਕਾਰਨ ਦੱਸਣਾ ਪੈਂਦਾ ਹੈ, ਪੈਰੋਲ ਲਈ ਵਿਸ਼ੇਸ਼ ਕਾਰਨ ਲਿਖੇ ਹੋਏ ਹਨ, ਖੇਤੀ ਲਈ ਪੈਰੋਲ ਮਿਲਦੀ ਹੈ, ਮਕਾਨ ਮੁਰੰਮਤ ਕਰਵਾਉਣ ਲਈ ਪੈਰੋਲ ਮਿਲਦੀ ਹੈ ਬੱਚਿਆਂ ਦੇ ਦਾਖਲੇ ਲਈ ਪੈਰੋਲ ਮਿਲਦੀ ਹੈ ਅਤੇ ਸਮਰੱਥ ਅਧਿਕਾਰੀ ਨੂੰ ਕੋਈ ਵੀ ਸਹੀ ਕਾਰਨ ਦੱਸਿਆ ਜਾਵੇ ਤਾਂ ਵੀ ਪੈਰੋਲ ਮਿਲਦੀ ਹੈ।

ਸਵਾਲ: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਉਮੀਦ ਲਾ ਰਹੇ ਹਨ ਕਿ ਉਨ੍ਹਾਂ ਨੂੰ ਜਲਦ ਪੂਜਨੀਕ ਗੁਰੂ ਜੀ ਦੇ ਦਰਸ਼ਨ ਹੋਣਗੇ, ਇਸ ਸਬੰਧੀ ਕੀ ਕਹੋਂਗੇ?

ਜਵਾਬ: ਪੂਜਨੀਕ ਗੁਰੂ ਜੀ ਪੈਰੋਲ ਅਤੇ ਫਰਲੋ ਦੇ ਅਧਿਕਾਰੀ ਹਨ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਨੂੰ ਰੈਗੂਲਰ ਪੈਰੋਲ ਅਤੇ ਛੁੱਟੀ ਮਿਲਦੀ ਰਹੇਗੀ

ਸਵਾਲ: ਕੁਝ ਲੋਕ ਪੂਜਨੀਕ ਗੁਰੂ ਜੀ ਦੇ ਕਾਨੂੰਨ ਦੇ ਸਨਮਾਨ ਸਬੰਧੀ ਸਵਾਲ ਚੁੱਕੇ ਰਹੇ ਸਨ, ਤੁਸੀਂ ਕੀ ਕਹੋਂਗੇ?

ਜਵਾਬ: ਅਜਿਹੇ ਲੋਕ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਦੇ ਅਕਸ ਨੂੰ ਖਰਾਬ ਕਰਨ ਲਈ ਅਜਿਹਾ ਬੋਲਦੇ ਹਨ ਅਤੇ ਵਾਰ-ਵਾਰ ਕਰਵਾਇਆ ਜਾਂਦਾ ਹੈ ਇਹ ਇੱਕ ਸਾਜਿਸ਼ ਤਹਿਤ, ਟ੍ਰੋਲਿੰਗ ਤਹਿਤ ਕਰਵਾਇਆ ਜਾਂਦਾ ਹੈ ਕਿ ਪੂਜਨੀਕ ਗੁਰੂ ਜੀ ਦੀ ਇਮੇਜ਼ ਖਰਾਬ ਹੋ ਸਕੇ ਤੁਸੀਂ ਰਿਕਾਰਡ ਕੱਢਵਾ ਲਓ, ਰਿਕਾਰਡ ਨੂੰ ਸਮਾਂਬੱਧ ਕਰੋ, ਜਾਂਚ ਕਰੋ, ਇੱਕ ਵੀ ਤਾਰੀਕ ਅਜਿਹੀ ਨਹੀਂ ਹੈ ਜਿਸ ’ਚ ਪੂਜਨੀਕ ਗੁਰੂ ਜੀ ਅਦਾਲਤ ’ਚ ਹਾਜ਼ਰ ਨਾ ਹੋਏ ਹੋਣ। ਪੂਜਨੀਕ ਗੁਰੂ ਜੀ ਤੋਂ ਜ਼ਿਆਦਾ ਅਦਾਲਤ ਦਾ ਸਨਮਾਨ ਕੋਈ ਵੀ ਨਹੀਂ ਕਰਦਾ। ਪੂਜਨੀਕ ਗੁਰੂ ਜੀ ਅਦਾਲਤ ਦੇ ਹਰ ਆਦੇਸ਼ ਦੀ ਪਾਲਣਾ ਕਰਦੇ ਹਨ ਅਤੇ ਜੋ ਪੂਜਨੀਕ ਗੁਰੂ ਜੀ ਦੀ ਛਵੀਂ ਖਰਾਬ ਕਰਨ ਦੀਆਂ ਛੋਟੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਦਾ ਕਿਸੇ ਤਰ੍ਹਾਂ ਨਾਲ ਕਾਨੂੰਨੀ ਕਾਰਵਾਈ ’ਤੇ ਅਸਰ ਨਹੀਂ ਪਵੇਗਾ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾ ਨਾਕਾਮ ਰਹੀਆਂ ਹਨ, ਇਹ ਗੱਲ ਪੂਜਨੀਕ ਗੁਰੂ ਜੀ ਦੇ ਸ਼ਰਧਾਲੂ ਵੀ ਜਾਣਦੇ ਹਨ, ਤੁਸੀਂ ਵੀ ਜਾਣਦੇ ਹੋ ਅਤੇ ਹਰ ਵਿਅਕਤੀ ਜਾਣਦਾ ਹੈ।

ਸਵਾਲ: ਸਾਧ-ਸੰਗਤ ਦਰਮਿਆਨ ਕਈ ਸਵਾਲ ਉੱਠਦੇ ਹਨ ਕਿ ਪੂਜਨੀਕ ਗੁਰੂ ਜੀ ਦੇ ਜੋ ਹੋਰ ਮਾਮਲੇ ਚੱਲ ਰਹੇ ਹਨ, ਉਨ੍ਹਾਂ ਦੀ ਕੀ ਕਾਰਵਾਈ ਚੱਲ ਰਹੀ ਹੈ?

ਜਵਾਬ: ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਪੂਜਨੀਕ ਗੁਰੂ ਜੀ ’ਤੇ ਲਾਏ ਗਏ ਇੱਕ-ਇੱਕ ਦੋਸ਼ ਪੂਰੀ ਤਰ੍ਹਾਂ ਝੂਠੇ ਹਨ, ਇਹ ਸਾਰੀ ਦੁਨੀਆ ਜਾਣਦੀ ਹੈ ਜੇਕਰ ਤੁਸੀਂ ਫੈਕਟ ਪੜ੍ਹੋ, ਜੋ ਵੀ ਤੱਥ ਪੜ੍ਹੇਗਾ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਝੂਠੀਆਂ ਗਵਾਹੀਆਂ ਬਣਾ ਕੇ ਪੂਜਨੀਕ ਗੁਰੂ ਜੀ ਨੂੰ ਫਸਾਇਆ ਜਾ ਰਿਹਾ ਹੈ ਮੈਂ ਪਹਿਲਾਂ ਵੀ ‘ਸੱਚ ਕਹੂੰ’ ਰਾਹੀਂ ਅਪੀਲ ਕੀਤੀ ਸੀ ਕਿ ਤੁਸੀਂ ਉਨ੍ਹਾਂ ਅਪੀਲਾਂ ਦਾ ਆਧਾਰ ਪੜ੍ਹੋ ਤਿੰਨਾਂ ਕੇਸਾਂ ’ਚ ਕੀਤੀਆਂ ਗਈਆਂ ਅਪੀਲਾਂ ਦੇ ਆਧਾਰ ਪੜ੍ਹੋ ਆਪਣੀ ਆਤਮਾ ਤੋਂ ਪੁੱਛੋ ਕਿ ਕੀ ਪੂਜਨੀਕ ਗੁਰੂ ਜੀ ਨੂੰ ਝੂਠਾ ਨਹੀਂ ਫਸਾਇਆ ਗਿਆ ਉਨ੍ਹਾਂ ਦੇ ਤੱਥ ਤੁਹਾਨੂੰ ਖੁਦ-ਬ-ਖੁਦ ਕਹਿਣਗੇ ਕਿ ਇਹ ਅਨਿਆਂ ਹੋਇਆ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਹਾਈਕੋਰਟ ’ਚ ਕੀਤੀ ਹੋਈ ਅਪੀਲ ’ਚ ਸਾਡੀ ਸੁਣਵਾਈ ਹੋਵੇਗੀ ਅਤੇ ਪੂਜਨੀਕ ਗੁਰੂ ਜੀ ਬਿਲਕੁਲ ਨਿਰਦੋਸ਼ ਸਾਬਤ ਹੋਣਗੇ।

ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ

ਸਵਾਲ: ਜਿਵੇਂ ਕਿ ਐਡਵੋਕੇਟ ਹਰੀਸ਼ ਛਾਬੜਾ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਛਵੀ ਖਰਾਬ ਕਰਨ ਲਈ ਬੇਤੁਕੀਆਂ ਪਟੀਸ਼ਨਾਂ ਪਾਈਆਂ ਜਾ ਰਹੀਆਂ ਹਨ, ਡੇਰਾ ਇਸ ਮਾਮਲੇ ’ਤੇ ਕੀ ਰਾਇ ਰੱਖਦਾ ਹੈ।

ਜਵਾਬ: ਪੂਜਨੀਕ ਗੁਰੂ ਜੀ ਨੇ ਹਮੇਸ਼ਾ ਕਾਨੂੰਨ ਦੀ ਪਾਲਣਾ ਕੀਤੀ ਹੈ, ਕਾਨੂੰਨ ਦਾ ਸਨਮਾਨ ਕੀਤਾ ਹੈ ਅਤੇ ਅੱਜ ਵੀ ਉਹ ਕਾਨੂੰਨ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਇਹ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ, ਇਹ ਕਾਨੂੰਨੀ ਪ੍ਰਕਿਰਿਆ ਸੀ, ਕਾਨੂੰਨੀ ਪ੍ਰਕਿਰਿਆ ਤਹਿਤ ਹੀ ਉਨ੍ਹਾਂ ਨੇ ਐਪਲੀਕੇਸ਼ਨ ਲਾਈ, ਕਾਨੂੰਨੀ ਪ੍ਰਕਿਰਿਆ ਤਹਿਤ ਹੀ ਉਨ੍ਹਾਂ ਨੂੰ ਉਹ ਫਰਲੋ ਮਿਲੀ ਅਤੇ ਜੋ ਵੀ ਪ੍ਰਸ਼ਾਸਨ ਨੇ, ਉਸ ’ਚ ਨਿਯਮ ਅਤੇ ਸ਼ਰਤਾਂ ਲਾਈਆਂ ਸਨ, ਫਰਲੋ ਦੌਰਾਨ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੈ, ਤਾਂ ਉਸ ਫਰਲੋ ਦੌਰਾਨ 21 ਦਿਨ ਨੂੰ ਪੂਜਨੀਕ ਗੁਰੂ ਜੀ ਨੇ ਗੁਰੂਗ੍ਰਾਮ ਨਾਮ ਚਰਚਾ ਘਰ ’ਚ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਪੂਰਾ ਕੀਤਾ ਅਤੇ 21 ਦਿਨ ਦੀ ਫਰਲੋ ਤੋਂ ਬਾਅਦ ਉਹ ਚਲੇ ਗਏ ਫਿਰ ਅਜਿਹਾ ਤਾਂ ਸਵਾਲ ਹੀ ਨਹੀਂ ਪੈਦਾ ਕਿ ਪੂਜਨੀਕ ਗੁਰੂ ਜੀ ਕਾਨੂੰਨ ਦਾ ਸਨਮਾਨ ਨਹੀਂ ਕਰਦੇ ਪੂਜਨੀਕ ਗੁਰੂ ਜੀ ਹਮੇਸ਼ਾ ਕਾਨੂੰਨ ਦਾ ਸਨਮਾਨ ਕਰਦੇ ਸਨ, ਕਰਦੇ ਹਨ ਅਤੇ ਕਰਦੇ ਰਹਿਣਗੇ।

ਸਵਾਲ: ਜਿਵੇਂ ਕਿ ਫਰਲੋ ਅਤੇ ਪੈਰੋਲ ਪੂਜਨੀਕ ਗੁਰੂ ਜੀ ਦਾ ਕਾਨੂੰਨੀ ਅਧਿਕਾਰ ਹੈ ਹੁਣ ਸਾਧ-ਸੰਗਤ ਉਨ੍ਹਾਂ ਦੇ ਦਰਸ਼ਨਾਂ ਲਈ ਉਡੀਕ ਕਰ ਰਹੀ ਹੈ, ਡੇਰਾ ਸੱਚਾ ਸੌਦਾ ਇਸ ਸਬੰਧੀ ਕੀ ਕਹੇਗਾ?

ਜਵਾਬ: ਫਰਲੋ ਸਬੰਧੀ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਕਿ ਫਰਲੋ ਉਨ੍ਹਾਂ ਦਾ ਮਨੁੱਖੀ ਅਧਿਕਾਰ ਹੈ ਅਤੇ ਅਸੀਂ ਡੇਰਾ ਸੱਚਾ ਸੌਦਾ ਦੀ ਸਾਰੀ ਸਾਧ-ਸੰਗਤ ਅਤੇ ਪੂਰਾ ਸਮਾਜ ਮਾਣਯੋਗ ਹਾਈ ਕੋਰਟ ਦੇ ਇਸ ਆਦੇਸ਼ ਦਾ ਸਨਮਾਨ ਕਰਦੇ ਹਨ ਅਤੇ ਸਨੂੰ ਮਾਣਯੋਗ ਹਾਈ ਕੋਰਟ ’ਤੇ ਪੂਰਾ ਭਰੋਸਾ ਹੈ ਕਿ ਸਾਨੂੰ ਅੱਗੇ ਵੀ ਇੰਜ ਹੀ ਨਿਆਂ ਮਿਲੇਗਾ ਬਾਕੀ ਦੇ ਜੋ ਸਾਡੇ ਤਿੰਨ ਮਾਮਲੇ ਹਨ, ਉਨ੍ਹਾਂ ਦੀ ਅਪੀਲ ਵੀ ਹਾਈ ਕੋਰਟ ’ਚ ਪਾਈ ਹੋਈ ਹੈ, ਉਸ ’ਚ ਵੀ ਪੂਜਨੀਕ ਗੁਰੂ ਜੀ ਪੂਰੀ ਤਰ੍ਹਾਂ ਬੇਗੁਨਾਹ ਹਨ ਕਿਉਂਕਿ ਅਜਿਹਾ ਨਹੀਂ ਹੁੰਦਾ ਕਿ ਹੇਠਲੀ ਅਦਾਲਤ ਨੇ ਜੋ ਫੈਸਲਾ ਕਰ ਦਿੱਤਾ ਉਹ ਅਟਲ ਹੈ ਉਸ ਤੋਂ ਬਾਅਦ ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ ਪਹਿਲਾਂ ਵੀ ਵੇਖਿਆ ਗਿਆ ਹੈ ਕਿ ਹੇਠਲੀ ਅਦਾਲਤਾਂ ਦੇ ਫੈਸਲੇ ਅਨੇਕਾਂ ਵਾਰ ਗਲਤ ਵੀ ਸਾਬਤ ਹੋਏ ਹਨ। ਸਾਨੂੰ ਮਾਣਯੋਗ ਹਾਈ ਕੋਰਟ ’ਤੇ ਪੂਰਾ ਭਰੋਸਾ ਹੈ ਕਿ ਜਲਦ ਹੀ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਪੂਜਨੀਕ ਗੁਰੂ ਜੀ ਉਨ੍ਹਾਂ ਕੇਸਾਂ ’ਚ ਵੀ ਬਾਇੱਜ਼ਤ ਬਰੀ ਹੋਣਗੇ।

ਸਵਾਲ: ਸਾਧ-ਸੰਗਤ ’ਚ ਕਈ ਵਾਰ ਗਲਤ, ਅਪ੍ਰਮਾਣਿਤ ਚੀਜ਼ਾਂ ਚਲੀਆਂ ਜਾਂਦੀਆਂ ਹਨ, ਉਸ ਬਾਰੇ ਕੀ ਕਹੋਂਗੇ?

ਜਵਾਬ: ਮੈਂ ਸਮੂਹ ਸਮਾਜ ਅਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਇੰਨਾ ਹੀ ਕਹਿਣਾ ਚਾਹਾਂਗਾ ਕਿ ਡੇਰਾ ਸੱਚਾ ਸੌਦਾ ਦੀਆਂ ਜੋ ਆਫਿਸ਼ੀਅਲ ਸਾਈਟਾਂ ਹਨ, ਉਨ੍ਹਾਂ ’ਤੇ ਹੀ ਤੁਹਾਨੂੰ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਸੱਚ ਮੰਨਣਾ ਹੈ ਅਫਵਾਹਾਂ ਤਾਂ ਕੋਈ ਵੀ ਕੁਝ ਫੈਲਾ ਸਕਦਾ ਹੈ ਸਾਧ-ਸੰਗਤ ਅਫਵਾਹਾਂ ’ਤੇ ਧਿਆਨ ਨਾ ਦੇਵੇ, ਜੋ ਵੀ ਸਹੀ ਜਾਣਕਾਰੀ ਹੋਵੇਗੀ, ਤੁਹਾਨੂੰ ਡੇਰਾ ਸੱਚਾ ਸੌਦਾ ਦੇ ਆਫਿਸ਼ੀਅਲ ਸਾਈਟਸ ’ਤੇ ਮਿਲ ਜਾਵੇਗੀ ਅਤੇ ਤੁਸੀਂ ਉਸ ’ਤੇ ਵਿਸ਼ਵਾਸ ਕਰਨਾ ਹੈ ਅਫਵਾਹਾਂ ’ਚ ਸਾਧ-ਸੰਗਤ ਬਿਲਕੁਲ ਵੀ ਧਿਆਨ ਨਾ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ