ਅਮਰੀਕਾ ਦੇ ਆਇਓਵਾ ਵਿੱਚ ਗੋਲੀਬਾਰੀ ‘ਚ ਦੋ ਦੀ ਮੌਤ

Shooting in USA Sachkahoon

ਅਮਰੀਕਾ ਦੇ ਆਇਓਵਾ ਵਿੱਚ ਗੋਲੀਬਾਰੀ ‘ਚ ਦੋ ਦੀ ਮੌਤ

ਵਾਸ਼ਿੰਗਟਨ। ਅਮਰੀਕਾ ਦੇ ਆਇਓਵਾ ਸੂਬੇ ਦੇ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਸਥਾਨਕ ਮੀਡੀਆ ਸਟੇਸ਼ਨ ਡਬਲਯੂਐਚਓ 13 ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਡਾਊਨਟਾਊਨ ਸੀਡਰ ਰੈਪਿਡਜ਼ ਦੇ ਤੱਬੂ ਨਾਈਟ ਕਲੱਬ ਅਤੇ ਲਾਉਂਜ ਵਿੱਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 01:27 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਮੁਤਾਬਕ ਇਸ ਘਟਨਾ ‘ਚ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਲਿਜਾਇਆ ਗਿਆ। ਮੀਡੀਆ ਮੁਤਾਬਕ ਪੁਲਿਸ ਨੇ ਅਜੇ ਤੱਕ ਸ਼ੱਕੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਅਤੇ ਨਾ ਹੀ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here