ਖੇਡਾਂ ਹੁੰਦੀਆਂ ਨੇ ਵਿਅਕਤੀਤਵ ਵਿਕਾਸ ਦਾ ਸ਼ੀਸ਼ਾ
ਆਧੁਨਿਕ ਯੁੱਗ ਵਿਕਾਸ ਅਤੇ ਤਕਨੀਕ ਦਾ ਯੁੱਗ ਹੈ ਵਿਕਾਸ ਅਤੇ ਤਕਨੀਕ ਦੇ ਇਸ ਯੁੱਗ ਨੇ ਮਨੁੱਖ ਨੂੰ ਇੱਕ ਪਾਸੇ ਜਿੱਥੇ ਢੇਰ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਇਸ ਯੁੱਗ ਨੇ ਮਨੁੱਖ ਨੂੰ ਤਣਾਅ ਵੀ ਦਿੱਤਾ ਹੈ ਭੱਜ-ਦੌੜ ਭਰੀ ਇਸ ਜ਼ਿੰਦਗੀ ’ਚ ਹਰ ਕਿਤੇ ਤਣਾਅ ਹੀ ਤਣਾਅ ਹੈ, ਕਿਤੇ ਵੀ ਸਕੂਨ ਅਤੇ ਸ਼ਾਂਤੀ ਨਹੀਂ ਹੈ ਖੁਸ਼ੀ ਦੀ ਵੱਡੀ ਘਾਟ ਹੈ ਖੇਡਾਂ (Games) ਸਾਨੂੰ ਖੁਸ਼ੀ ਵੀ ਦਿੰਦੀਆਂ ਹਨ ਅਤੇ ਸਾਡਾ ਤਣਾਅ ਵੀ ਘੱਟ ਕਰਦੀਆਂ ਹਨ ਤਣਾਅ ਨੂੰ ਦੂਰ ਕਰਨ, ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ, ਆਤਮ-ਕੰਟਰੋਲ ਕਰਨ, ਇਮਾਨਦਾਰੀ, ਸੱਚਾਈ, ਨਿਰਪੱਖਤਾ, ਸਹਿਯੋਗ, ਸਹਿਣਸ਼ੀਲਤਾ, ਭਾਈਚਾਰੇ, ਸਦਭਾਵਨਾ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਕੰਮ ਕਰਦੀਆਂ ਹਨ। ਖੇਡਾਂ ਖੇਡਾਂ ਜ਼ਰੀਏ ਅਸੀਂ ਆਪਣੀ ਪ੍ਰਤਿਭਾ, ਆਪਣੇ ਵੇਗਾਂ ਦਾ ਸਹੀ ਪ੍ਰਬੰਧਨ ਅਤੇ ਕੰਟਰੋਲ ਕਰ ਸਕਦੇ ਹਾਂ ਬੱਚਿਆਂ ਲਈ ਤਾਂ ਖੇਡਾਂ ਇੱਕ ਪ੍ਰਾਣ ਤੱਤ ਦੇ ਰੂਪ ’ਚ ਕੰਮ ਕਰਦੀਆਂ ਹਨ ਅਤੇ ਕੋਈ ਵੀ ਬੱਚਾ ਬਿਨਾਂ ਖੇਡੇ ਨਹੀਂ ਰਹਿ ਸਕਦਾ ਹੈ ਇਹ ਖੇਡ ਹੀ ਹੁੰਦੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਅਨੰਦ, ਫੁਰਤੀ ਪ੍ਰਾਪਤ ਕਰ ਸਕਦਾ ਹੈ।
ਖੇਡਾਂ ਵਿਅਕਤੀ ਨੂੰ ਸਿਰਜਣਸ਼ੀਲ ਬਣਾਉਂਦੀਆਂ ਹਨ ਖੇਡਾਂ ਨਾਲ ਵਿਅਕਤੀ ’ਚ ਹਿੰਮਤ, ਤਾਲਮੇਲ ਦੀ ਭਾਵਨਾ, ਸਹਿ-ਹੋਂਦ ਦੀ ਭਾਵਨਾ ਆਦਿ ਦਾ ਵਿਕਾਸ ਹੁੰਦਾ ਹੈ ਖੇਡਾਂ ਸਾਡੇ ਸੋਚਣ ਦੇ ਪੱਧਰ, ਵਿਹਾਰ ਅਤੇ ਸੁਭਾਅ ’ਚ ਥੋੜ੍ਹਾ-ਬਹੁਤ ਬਦਲਾਅ ਲਿਆਉਂਦੀਆਂ ਹਨ ਖੇਡਾਂ ਨਾਲ ਅਸੀਂ ਜੀਵਨ ’ਚ ਸਮਾਯੋਜਿਤ ਹੋਣਾ ਸਿੱਖਦੇ ਹਾਂ ਅਸਲ ਵਿਚ ਖੇਡਾਂ ਵਿਅਕਤੀਤਵ ਦੇ ਵਿਕਾਸ ਦਾ ਸ਼ੀਸ਼ਾ ਹੁੰਦੀਆਂ ਹਨ ਸੱਚ ਤਾਂ ਇਹ ਹੈ ਕਿ ਖੇਡਾਂ ਸਾਡੇ ਜੀਵਨ ਦੀ ਲੋੜ ਹਨ ਇਹ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਬਿਡੰਬਨਾ ਦੀ ਗੱਲ ਹੈ ਕਿ ਅੱਜ ਖੇਡਾਂ ਨੂੰ ਘੱਟ ਅਤੇ ਪੜ੍ਹਾਈ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਸਮਾਜ ’ਚ ਇਹ ਕਹਾਵਤ ਪ੍ਰਚਲਿਤ ਹੋਈ, ‘ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਡੋਗੇ ਕੁੱਦੋਗੇ ਹੋਵੋਗੇ ਖਰਾਬ’ ਇਹ ਅਤਿਅੰਤ ਦੁਖਦਾਈ ਹੈ ਕਿ ਅੱਜ-ਕੱਲ੍ਹ ਦੇ ਮਾਤਾ-ਪਿਤਾ, ਮਾਪੇ ਖੇਡਾਂ ਨੂੰ ਸਿੱਖਿਆ ’ਚ ਅੜਿੱਕਾ ਮੰਨਦੇ ਹਨ ਅਤੇ ਖੇਡਾਂ ’ਤੇ ਜ਼ੋਰ ਨਹੀਂ ਦਿੰਦੇ, ਸਗੋਂ ਪੜ੍ਹਾਈ ’ਤੇ ਜ਼ੋਰ ਦਿੰਦ ਹਨ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਡੇ ਇੱਥੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ।
ਓਲੰਪਿਕ ’ਚ ਸਾਡੇ ਦੇਸ਼ ਨੇ ਇੱਕੋ-ਇੱਕ ਗੋਲਡ ਮੈਡਲ ਜੈਵਲਿਨ ਥ੍ਰੋ ’ਚ ਜਿੱਤਿਆ ਅੱਜ ਖੇਡਾਂ ਨੂੰ ਹੱਲਾਸ਼ੇਰੀ ਦੇਣ ਦੀਆਂ ਯਕੀਨੀ ਨੀਤੀਆਂ ਨਾ ਹੋਣ ਕਾਰਨ, ਖੇਡ ਦੇ ਮੈਦਾਨਾਂ ’ਚ ਕੰਕਰੀਟ ਦੇ ਜੰਗਲ ਉੱਗ ਆਏ ਹਨ ਸਕੂਲਾਂ ਕੋਲ ਕੋਈ ਪਲੇਅ ਗਰਾਊਂਡ ਬਚਿਆ ਹੀ ਨਹੀਂ ਹੈ ਨਾ ਖੇਡਾਂ ਦਾ ਸਾਮਾਨ ਹੈ ਅਤੇ ਨਾ ਖੇਡਾਂ ਲਈ ਪੈਸਾ, ਕੋਚ, ਹੱਲਾਸ਼ੇਰੀ ਦੀ ਕੋਈ ਵਿਸ਼ੇਸ਼ ਵਿਵਸਥਾ ਹੀ ਮੁਹੱਈਆ ਹੈ ਅੱਜ ਖੇਡਾਂ ਪ੍ਰਤੀ ਜੇਕਰ ਉਦਾਸੀਨਤਾ ਹੈ ਤਾਂ ਉਸ ਦਾ ਇੱਕ ਕਾਰਨ ਗਰੀਬੀ ਵੀ ਹੈ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਕਿਸੇ ਪੈਸਾ ਕਮਾਉਣ ਵਾਲੇ ਕੰਮ ’ਚ ਲਾਉਣਾ ਚੰਗਾ ਸਮਝਦੇ ਹਾਂ ਅਸੀਂ ਖੇਡਾਂ ਨੂੰ ਮਹੱਤਵ ਨਹੀਂ ਦਿੰਦੇ ਅਸੀਂ ਉਨ੍ਹਾਂ ਨੂੰ ਖੇਡਾਂ ਦੀ ਕੋਚਿੰਗ ਦਿਵਾਉਣ ਦੀ ਬਜਾਇ ਕਿਸੇ ਵਪਾਰਕ ਸਿੱਖਿਆ ਕੇਂਦਰ ’ਚ ਭਰਤੀ ਕਰਵਾਉਣਾ ਕਿਤੇ ਜਿਆਦਾ ਸਹੀ ਸਮਝਦੇ ਹਾਂ ਅੱਜ ਖੇਡ ਜਗਤ ’ਚ ਚੀਨ, ਜਾਪਾਨ, ਰੂਸ, ਅਮਰੀਕਾ ਵਰਗੇ ਦੇਸ਼ ਅੱਗੇ ਹਨ ਤਾਂ ਉਸ ਦਾ ਕਾਰਨ ਇਹ ਹੈ ਕਿ ਇਹ ਦੇਸ਼ ਖੇਡਾਂ ਨੂੰ ਖੇਡਾਂ ਸਮਝ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੀ ਸਹੀ ਵਿਵਸਥਾ ਕਰਦੇ ਹਨ, ਖੇਡਾਂ ’ਤੇ ਪੜ੍ਹਾਈ ਤੋਂ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅੱਜ ਭਾਰਤ ਵੱਖ-ਵੱਖ ਖੇਤਰਾਂ ’ਚ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਭਾਰਤ ਦੀ ਅਰਥਵਿਵਸਥਾ ਬਹੁਤ ਚੰਗੀ ਸਥਿਤੀ ’ਚ ਹੈ ਜੇਕਰ ਅਸੀਂ ਸਾਡੇ ਭਾਰਤ ਨੂੰ ਹੋਰ ਵਿਕਸਿਤ ਦੇਸ਼ਾਂ ਵਾਂਗ ਵਿਕਸਿਤ ਬਣਾਉਣਾ ਹੈ ਤਾਂ ਸਾਨੂੰ ਖੇਡਾਂ ਵੱਲ ਲੋੜੀਂਦਾ ਅਤੇ ਸਮਾਂ ਰਹਿੰਦੇ ਧਿਆਨ ਦੇਣਾ ਹੋਵੇਗਾ।
ਇਹ ਬਿਡੰਬਨਾ ਹੀ ਹੈ ਕਿ ਇੱਕ ਅਰਬ ਤੀਹ ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ 15 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਖੇਡਣ ਦੀ ਸੁਵਿਧਾ ਹੈ ਖੇਡਾਂ ਨੂੰ ਸਿਹਤ ਅਤੇ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ, ਨੌਜਵਾਨਾਂ ਨੂੰ ਖੇਡਾਂ ’ਚ ਬਿਨਾਂ ਭੇਦਭਾਵ ਅਤੇ ਰਾਜਨੀਤੀ ਦੇ ਖੇਡਣ ਦੇ ਮੌਕੇ ਮਿਲਣੇ ਚਾਹੀਦੇ ਹਨ ਅੱਜ ਖੇਡਾਂ ਪ੍ਰਤੀ ਲੋਕਾਂ ਦੇ ਦਿ੍ਰਸ਼ਟੀਕੋਣ ਨੂੰ ਬਦਲਣ ਅਤੇ ਜਾਗਰੂਕਤਾ ਲਿਆਉਣ ਦੀ ਵੀ ਜ਼ਰੂਰਤ ਹੈ ਖੇਡਾਂ ਦੀ ਅਣਦੇਖੀ ਕਰਕੇ ਭਾਰਤ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਸਕਦਾ ਫੁੱਟਬਾਲ, ਕ੍ਰਿਕਟ, ਹਾਕੀ, ਟੈਨਿਸ, ਬੈਡਮਿੰਟਨ, ਵਾਲੀਬਾਲ, ਬਾਸਕਟਬਾਲ, ਕਬੱਡੀ ਵਰਗੀਆਂ ਆਊਟਡੋਰ ਖੇਡਾਂ ਸਰੀਰਕ ਵਿਕਾਸ ਲਈ ਬਿਹਤਰ ਹਨ ਸਾਨੂੰ ਆਪਣੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਖੇਡਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਬੱਚਿਆਂ ਦੇ ਸਰੀਰਕ ਵਿਕਾਸ ਲਈ ਆਊਟਡੋਰ ਖੇਡਾਂ ਸਹੀ ਹਨ, ਕਿਉਂਕਿ ਇਸ ਨਾਲ ਬੱਚਿਆਂ ਦੀ ਚੰਗੀ ਭੱਜ-ਦੌੜ, ਕਸਰਤ ਹੋ ਜਾਂਦੀ ਹੈ ਜੇਕਰ ਥਾਂ ਦੀ ਕਮੀ ਹੋਵੇ ਜਾਂ ਖੇਡਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੋਵੇ ਤਾਂ ਬੈਡਮਿੰਟਨ ਚੰਗਾ ਬਦਲ ਹੈ ਇਸ ਨਾਲ ਚੰਗੀ ਐਕਸਰਸਾਈਜ਼ ਹੋ ਜਾਂਦੀ ਹੈ ਦੱਸਣਾ ਚਾਹਾਂਗਾ ਕਿ ਭਾਰਤ ’ਚ ਖੇਡਾਂ ਪ੍ਰਾਚੀਨ ਕਾਲ ਤੋਂ ਆਧੁਨਿਕ ਕਾਲ ਤੱਕ ਬਦਲਾਅ ਦੀਆਂ ਵੱਖ-ਵੱਖ ਅਵਸਥਾਵਾਂ ’ਚੋਂ ਲੰਘੀਆਂ ਹਨ ਕਬੱਡੀ, ਸ਼ਤਰੰਜ, ਖੋ-ਖੋ, ਕੁਸ਼ਤੀ, ਗੁੱਲੀ ਡੰਡਾ, ਤੀਰਅੰਦਾਜ਼ੀ, ਗਦਾ ਆਦਿ ਪਰੰਗਰਾਗਤ ਖੇਡਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਸੰਪਰਕ ’ਚ ਆਉਣ ਨਾਲ ਭਾਰਤ ’ਚ ਕ੍ਰਿਕਟ, ਜੂਡੋ, ਟੈਨਿਸ, ਬੈਡਮਿੰਟਨ ਆਦਿ ਖੇਡਾਂ ਦਾ ਵੀ ਖੂਬ ਰੁਝਾਨ ਪੈਦਾ ਹੋਇਆ ਹੈ ਅੱਜ ਭਾਰਤੀ ਕ੍ਰਿਕਟ ਜ਼ਿਆਦਾ ਪਸੰਦ ਕਰਦੇ ਹਨ ਤਾਂ ਯੂਰਪੀ ਦੇਸ਼ਾਂ ’ਚ ਫੁੱਟਬਾਲ ਪ੍ਰਤੀ ਦੀਵਾਨਗੀ ਹੈ।
ਭਾਰਤ ਦੇ ਪ੍ਰਾਚੀਨ ਗ੍ਰੰਥ ਰਮਾਇਣ ਅਤੇ ਮਹਾਂਭਾਰਤ ’ਚ ਚੌਪੜ, ਧੂਤਕ੍ਰੀੜਾ, ਰਥਦੌੜ, ਨਿਸ਼ਾਨੇਬਾਜ਼ੀ ਮੁਕਾਬਲਿਆਂ ਆਦਿ ਦਾ ਜਿਕਰ ਮਿਲਦਾ ਹੈ ਗੁੱਲੀ ਡੰਡਾ, ਗੋਲੀਆਂ, ਘੋੜਾ ਪਛਾੜ, ਪਿੱਠੂ, ਲੰਗੜੀ ਟੰਗ, ਗੀਟੇ, ਲੁੱਡੋ, ਤਾਸ਼, ਤੀਰਅੰਦਾਜ਼ੀ ਵੀ ਖੇਡਾਂ ਹੀ ਹਨ ਖੋ-ਖੋ ਭਾਰਤੀ ਉਪ ਮਹਾਂਦੀਪ ’ਚ ਪ੍ਰਚਲਿੱਤ ਇੱਕ ਪਰੰਪਰਾਗਤ ਖੇਡ ਹੈ ਲੁਕਣਮੀਚੀ, ਚੋਰ ਸਿਪਾਹੀ, ਰੱਸਾਕਸੀ, ਰੱਸਾ ਟੱਪਣਾ, ਲੱਟੂ, ਪਿੱਠੂ ਜਾਂ ਸੈਵਨ ਸਟੋਨਸ, ਮਿਊਜ਼ੀਕਲ ਚੇਅਰ ਵੀ ਖੇਡਾਂ ਹੀ ਹਨ ਪਰ ਅਸੀਂ ਇਨ੍ਹਾਂ ਨੂੰ ਭੁੱਲਂਦੇ ਜਾ ਰਹੇ ਹਾਂ ਇਹ ਬਿਡੰਬਨਾ ਹੀ ਹੈ ਕਿ ਅੱਜ ਸਾਡੇ ਪਿੰਡਾਂ ’ਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਬੱਡੀ, ਗੁੱਲੀ ਡੰਡਾ, ਚੋਰ ਸਿਪਾਹੀ, ਜਿਨ੍ਹਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਖਰਚ ਨਹੀਂ ਸੀ, ਅਤੇ ਜੋ ਸਭ ਤੋਂ ਪਹੰੁਚ ਵਾਲੀਆਂ ਖੇਡਾਂ ਦੀ ਸ੍ਰੇਣੀ ’ਚ ਆਉਂਦੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਆਧੁਨਿਕ ਚਕਾਚੌਂਧ ਅਤੇ ਟੈਲੀਵਿਜ਼ਨ ਦੇ ਵਪਾਰਕ ਪ੍ਰਚਾਰ-ਪ੍ਰਸਾਰ ਵਿਚਕਾਰ ਕਿਤੇ ਗੁਆਚ ਜਿਹੀਆਂ ਗਈਆਂ ਹਨ ਬੱਚਿਆਂ ਦੀਆਂ ਪਸੰਦੀਦਾ ਖੇਡਾਂ ਚੋਰ-ਸਿਪਾਹੀ, ਲੁਕਣਮੀਚੀ, ਖੋ-ਖੋ ਆਦਿ ਵੀ ਸਿਮਟਦੀਆਂ ਜਾ ਰਹੀਆਂ ਹਨ ਬੱਚੇ ਹੁਣ ਖੇਡਾਂ ਦੀ ਅਣਦੇਖੀ ਕਰਕੇ ਟੀ.ਵੀ. ਦੇਖਣਾ, ਮੋਬਾਇਲ ’ਤੇ ਗੇਮ ਖੇਡਣਾ ਜ਼ਿਆਦਾ ਪਸੰਦ ਕਰਨ ਲੱਗੇ ਹਨ।
ਖਿਡਾਰੀਆਂ ਦਾ ਚਰਿਤਿ੍ਰਕ, ਮਾਨਸਿਕ ਅਤੇ ਸਰੀਰਕ ਵਿਕਾਸ ਕਰਨ ਵਾਲੀਆਂ ਹੋਰ ਪੇਂਡੂ ਖੇਡਾਂ ਦੌੜ, ਕੁਸ਼ਤੀ, ਤੈਰਾਕੀ, ਰੱਸਾਕਸੀ, ਉੱਚੀ ਛਾਲ, ਨਿਸ਼ਾਨੇਬਾਜ਼ੀ, ਰੱਸੀ ਟੱਪਣਾ, ਗੁੱਲੀ ਡੰਡਾ ਆਦਿ ਨਾ ਜਾਣੇ ਕਿੰਨੀਆਂ ਚੰਗੀਆਂ, ਬਿਹਤਰੀਨ ਖੇਡਾਂ ਜੋ ਬੱਚਿਆਂ ਦਾ ਸਰੀਰਕ ਅਤੇ ਗਜ਼ਬ ਦਾ ਮਾਨਸਿਕ ਵਿਕਾਸ ਕਰਦੀਆਂ ਸਨ, ਉਹ ਸਾਰੀਆਂ ਸਮੇਂ ਦੇ ਨਾਲ ਸਿਮਟਦੀਆਂ ਜਾ ਰਹੀਆਂ ਹਨ ਅਸਲ ਵਿਚ ਪਾਰੰਪਰਿਕ ਖੇਡਾਂ ’ਚ ਗਿਰਾਵਟ ਦੇ ਅੱਜ ਕਈ ਕਾਰਨ ਹਨ, ਜਿਨ੍ਹਾਂ ’ਚ ਅੱਜ ਦੀ ਭੌਤਿਕਵਾਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਸਮੇਂ ਦੀ ਘਾਟ, ਕ੍ਰਿਕਟ, ਹਾਕੀ, ਬੈਡਮਿੰਟਨ ਆਦਿ ਆਧੁਨਿਕ ਖੇਡਾਂ ਦੀ ਤੇਜ਼ੀ ਨਾਲ ਵਧਦੀ ਹਰਮਨਪਿਆਰਤਾ, ਇੰਡੋਰ, ਵੀਡੀਓ ਗੇਮ ’ਚ ਵਧਦੀ ਰੂਚੀ, ਦੂਰਦਰਸ਼ਨ, ਮਲਟੀਪਲੈਕਸ ਸੰਸਕ੍ਰਿਤੀ, ਮੋਬਾਇਲ ਸੰਸਕ੍ਰਿਤੀ ਆਦਿ ਦਾ ਵਿਆਪਕ ਪ੍ਰਭਾਵ ਆਦਿ ਕਾਰਨ ਵਿਸ਼ੇਸ਼ ਹਨ।
ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਪਰੰਪਰਾਗਤ ਖੇਡਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣੀ ਹੋਵੇਗੀ, ਬੱਚਿਆਂ ਨੂੰ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨਾ ਹੋਵੇਗਾ, ਖੇਡਾਂ ਦੇ ਬਜਟ ਵੱਲ ਵੀ ਧਿਆਨ ਦੇਣਾ ਹੋਵੇਗਾ, ਸਿੱਖਿਆ ਦੇ ਨਾਲ ਜੇਕਰ ਸਹਿ-ਸਿੱਖਿਆ ਗਤੀਵਿਧੀਆਂ ’ਚ ਖੇਡਾਂ ਨੂੰ ਵਿਆਪਕ ਪੱਧਰ ’ਤੇ ਸਥਾਨ ਦਿੱਤਾ ਜਾਵੇ, ਤਾਂ ਅਸੀਂ ਖੇਡਾਂ ਦੇ ਖੇਤਰ ’ਚ ਅੱਗੇ ਵਧ ਸਕਦੇ ਹਾਂ ਖੇਡਾਂ ਨੂੰ ਵਿਕਾਸ ਦਾ ਇੱਕ ਅੰਗ ਬਣਾ ਕੇ ਹੀ ਅਸੀਂ ਭਾਰਤੀ ਵਿਸ਼ਵ ਦੇ ਹੋਰ ਵਿਕਸਿਤ ਦੇਸ਼ਾਂ ਨਾਲ ਖੜ੍ਹੇ ਹੋ ਸਕਦੇ ਹਾਂ ਸਿੱਖਿਆ ਦੇ ਨਾਲ ਖੇਡਾਂ ਵੀ ਜ਼ਰੂਰੀ ਹਨ ਸਾਨੂੰ ਖੇਡਾਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ ਅਤੇ ਖੇਡਾਂ ਨੂੰ ਮਹੱਤਵ ਦੇਣਾ ਹੋਵੇਗਾ।
ਸੁਨੀਲ ਕੁਮਾਰ ਮਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ