ਡੇਰਾ ਸ਼ਰਧਾਲੂਆਂ ਨੇ ਪੀਣ ਵਾਲੇ ਪਾਣੀ ਦੇ ਕੈਂਪਰਾਂ ਦਾ ਪ੍ਰਬੰਧ ਕੀਤਾ
(ਰਾਜ ਸਿੰਗਲਾ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 138 ਮਾਨਵਤਾ ਭਲਾਈ ਦੇ ਕਾਰਜਾਂ (Welfare Work) ਤਹਿਤ ਸਥਾਨਕ ਬਲਾਕ ਦੀ ਸੰਗਤ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਵਾਸਤੇ ਜਾਖਲ ਪਾਤੜਾਂ ਰੋਡ ਕੈਂਚੀਆਂ (ਨਜਦੀਕ ਹਨੂੰਮਾਨ ਮੰਦਿਰ) ਹਰ ਸਾਲ ਦੀ ਤਰ੍ਹਾਂ ਵੱਧ ਰਹੀ ਗਰਮੀ ਨੂੰ ਵੇਖਦਿਆਂ ਸਾਧ-ਸੰਗਤ ਨੇ ਪੀਣ ਵਾਲੇ ਪਾਣੀ ਦੇ ਕੈਪਰਾਂ ਦਾ ਇੰਤਜਾਮ ਕੀਤਾ ਤਾਂ ਜੋ ਉੱਥੇ ਖੜ੍ਹਨ ਵਾਲੇ ਭੈਣ-ਭਾਈ ਵੀ ਠੰਢਾ ਪਾਣੀ ਪੀ ਸਕਣ।
ਹਰ ਰੋਜ਼ ਠੰਢੇ ਪਾਣੀ ਦੇ ਕੈਪਰਾਂ ਦੀ ਸੇਵਾ ਮਹੀਪਾਲ ਇੰਸਾਂ ਮਾਲੀ ਸੇਵਾਦਾਰ ਨਾਮ ਚਰਚਾ ਘਰ ਲਹਿਰਾਗਾਗਾ ਨੇ ਸਾਂਭੀ, ਇਸ ਦੇ ਨਾਲ ਹੀ ਬੇਸਹਾਰਾ ਪਸ਼ੂਆਂ ਦੇ ਪਾਣੀ ਪੀਣ ਲਈ ਵੀ ਸਾਧ-ਸੰਗਤ ਵੱਲੋਂ ਪ੍ਰਬੰਧ ਕੀਤਾ ਗਿਆ ਹੈ। ਸਾਧ-ਸੰਗਤ ਵੱਲੋਂ ਕੀਤੇ ਮਾਨਵਤਾ ਭਲਾਈ ਦੇ ਕਾਰਜ ਦੀ ਹਰ ਪਾਸਿਓਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਬਲਾਕ ਭੰਗੀਦਾਸ ਬਲਵੰਤ ਸਿੰਘ ਇੰਸਾਂ, ਪੰਦਰਾਂ ਮੈਂਬਰ ਮਲਕੀਤ ਸਿੰਘ ਇੰਸਾਂ ਰਿਟਾਇਰਡ ਜੇਈ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਹਰਪ੍ਰੀਤ ਸਿੰਘ ਇੰਸਾਂ, ਦੀਪੀ ਸਿੰਘ ਇੰਸਾਂ, ਦਰਸਨ ਸਿੰਘ ਇੰਸਾਂ ਲਹਿਲਾ ਵਾਲੇ ਤੋਂ ਇਲਾਵਾ ਸਾਧ ਸੰਗਤ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ