ਕਿਸੇ ਦੇ ਕਹਿਣੇ ’ਚ ਨਾ ਆਓ, ਸਤਿਗੁਰੂ ’ਤੇ ਦ੍ਰਿੜ ਯਕੀਨ ਰੱਖੋ

Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਕਿਸੇ ਦੇ ਕਹਿਣੇ ’ਚ ਨਾ ਆਓ, ਸਤਿਗੁਰੂ ’ਤੇ ਦ੍ਰਿੜ ਯਕੀਨ ਰੱਖੋ : Saint Dr MSG)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਜਦੋਂ ਪਰਮਾਤਮਾ ਨਾਲ ਪ੍ਰੀਤ ਲਾਈ ਹੈ ਤਾਂ ਕਿਸੇ ਇਨਸਾਨ ਦੇ ਕਹਿਣ ’ਤੇ ਉਸ ਪ੍ਰੀਤ ਜਾਂ ਪਿਆਰ ਨੂੰ ਤੋੜੋ ਨਾ ਕਿਉਂਕਿ ਆਦਮੀ ਸਿਰਫ਼ ਆਦਮੀ ਹੈ, ਉਸ ਦੀ ਸੋਚ ਸੀਮਿਤ ਹੈ, ਉਹ ਕੁਝ ਵੀ ਕਹਿ ਸਕਦਾ ਹੈ, ਪਰ ਤੁਹਾਡਾ ਪਿਆਰ ਆਦਮੀ ਨਾਲ ਨਹੀਂ, ਅੱਲ੍ਹਾ, ਵਾਹਿਗੁਰੂ ਰਾਮ ਨਾਲ ਹੈ।

ਦੁਨਿਆਵੀ ਲੋਕ ਕੁਝ ਵੀ ਕਹਿ ਕੇ ਮਾਲਕ ਤੋਂ ਤੁਹਾਨੂੰ ਦੂਰ ਕਰਵਾ ਦੇਣ, ਇਹ ਕਿਹੋ ਜਿਹੀ ਆਸ਼ਕੀ ਹੈ ? ਇਸ ਲਈ ਦ੍ਰਿੜ ਵਿਸ਼ਵਾਸ ਰੱਖੋ, ਬੁਲੰਦ ਹੌਂਸਲੇ ਰੱਖੋ, ਕਿਸੇ ਦੇ ਕਹਿਣੇ ’ਚ ਨਾ ਆਓ ਕੋਈ ਨੇਕੀ ਵੱਲ ਜੋੜੇ, ਭਲੇ ਕੰਮ ਕਰਨ ਦੀ ਪ੍ਰੇਰਨਾ ਦੇਵੇ, ਤਾਂ ਜੁੜਦੇ ਜਾਓ, ਭਲੇ ਕਰਮ ਕਰਦੇ ਜਾਓ, ਪਰ ਕਦੇ ਕਿਸੇ ਨੂੰ ਬੁਰਾ ਨਾ ਕਹੋ ਬੁਰਾ ਨਾ ਬੋਲੋ, ਬੁਰਾ ਨਾ ਸੋਚੋ, ਕਿਉਂਕਿ ਬੁਰਾ ਸੋਚਣ ਨਾਲ, ਬੁਰਾ ਬੋਲਣ ਨਾਲ, ਇਨਸਾਨ ਆਪਣੀ ਨਿਗ੍ਹਾ ’ਚ ਡਿੱਗਦਾ ਹੈ, ਸਮਾਜ ਦੀ ਨਿਗ੍ਹਾ ’ਚ ਡਿੱਗਦਾ ਹੈ ਤੇ ਪਰਮਾਤਮਾ ਤੋਂ ਦੂਰ ਹੁੰਦਾ ਤੁਰਿਆ ਜਾਂਦਾ ਹੈ।

ਇਹ ਵੀ ਪੜ੍ਹੋ: ਰੂਹਾਨੀਅਤ: ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਹੰਕਾਰ ਆਪਣੇ ਆਪ ਇਨਸਾਨ ਦੇ ਅੰਦਰੋਂ ਨਹੀਂ ਨਿਕਲਦਾ, ਇਸ ਲਈ ਸੇਵਾ ਕਰੋ, ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਅੱਗੇ ਵਧੋ, ਜੇਕਰ ਤੁਸੀਂ ਇਨ੍ਹਾਂ ਗੱਲਾਂ ’ਤੇ ਅਮਲ ਕਰਦੇ ਹੋ, ਜੇਕਰ ਤੁਸੀਂ ਇਨ੍ਹਾਂ ਗੱਲਾਂ ’ਤੇ ਚਲਦੇ ਹੋ ਤਾਂ ਯਕੀਨਨ ਤੁਹਾਡਾ ਹਿਰਦਾ ਸਾਫ਼ ਹੋਵੇਗਾ ਤੇ ਮਾਲਕ ਦੀ ਦਇਆ ਮਿਹਰ ਰਹਿਮਤ ਦੇ ਲਾਇਕ ਬਣਦੇ ਜਾਵੋਗੇ।