ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਸੂਬੇ ਪੰਜਾਬ ਆਰਥਿਕ ਤੌਰ ਤੇ ...

    ਆਰਥਿਕ ਤੌਰ ਤੇ ਪਰੇਸ਼ਾਨ ਨੌਜਵਾਨ ਵੱਲੋਂ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

    Suicide by Youth Sachkahoon

    ਆਰਥਿਕ ਤੌਰ ਤੇ ਪਰੇਸ਼ਾਨ ਨੌਜਵਾਨ ਵੱਲੋਂ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

    (ਕਾਲਾ ਸਰਮਾ) ਭਦੌੜ। ਭਦੌੜ ਵਿਖੇ ਇੱਕ ਨੌਜਵਾਨ ਵੱਲੋਂ ਆਰਥਿਕ ਤੰਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਏਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਬਲਬੀਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਮੁਹੱਲਾ ਨੈਣੇਵਾਲਾ ਛੰਨਾ ਰੋਡ ਭਦੌੜ ਨੇ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀਆਂ ਤਿੰਨ ਧੀਆਂ ਸ਼ਾਦੀਸ਼ੁਦਾ ਅਤੇ ਇੱਕ ਲੜਕਾ ਕੁਆਰਾ ਸੀ ਅਤੇ ਉਸ ਦਾ ਲੜਕਾ ਵੇਟਰਾਂ ਦਾ ਕੰਮ ਕਰਦਾ ਸੀ ਜੋ ਹੁਣ ਪਿਛਲੇ ਛੇ ਮਹੀਨਿਆਂ ਤੋਂ ਘਰ ਵਿੱਚ ਗਰੀਬੀ ਹੋਣ ਕਾਰਨ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਦਾ ਪਤੀ ਸੁਰਜੀਤ ਸਿੰਘ ਮਿਹਨਤ ਮਜ਼ਦੂਰੀ ਕਰਨ ਲਈ ਕਿਸੇ ਬਾਹਰਲੀ ਸਟੇਟ ’ਚ ਗਿਆ ਹੋਇਆ ਹੈ ਅਤੇ ਉਹ ਆਪਣੇ ਘਰ ਗੈਸ ਖਤਮ ਹੋਣ ਕਾਰਨ ਆਪਣੇ ਜੇਠ ਦੇ ਘਰ ਰੋਟੀ ਬਣਾਉਣ ਲਈ ਗਈ ਹੋਈ ਸੀ।

    ਇਸ ਤੋਂ ਬਾਅਦ ਉਸ ਦੇ ਬੇਟੇ ਲਖਵੀਰ ਸਿੰਘ ਨੇ ਘਰ ਦੇ ਕਮਰੇ ਅੰਦਰ ਲੱਗੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਆਤਮ ਹੱਤਿਆ ਕਰ ਲਈ ਜਿਸ ਦਾ ਪਤਾ ਉਸ ਨੂੰ ਘਰ ਵਾਪਸ ਪਰਤਣ ’ਤੇ ਲੱਗਾ। ਲਖਵੀਰ ਸਿੰਘ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਕਰਾਰ ਦੇ ਦਿੱਤਾ। ਏਐਸਆਈ ਕਮਲਜੀਤ ਸਿੰਘ ਨੇ ਕਿਹਾ ਕਿ ਮਿ੍ਰਤਕ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਦੀ ਲਾਸ਼ ਬਰਨਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਹੋਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here