ਸੱਚ ਦਾ ਮਾਰਗ
ਜਾਪਾਨ ’ਚ ਸਾਬੋ ਨਾਂਅ ਦਾ ਇੱਕ ਸਾਧੂ ਸੀ ਉਸਦੇ ਬਹੁਤ ਸਾਰੇ ਸ਼ਰਧਾਲੂ ਸਨ ਉਸਦੀ ਜਿੰਨੀ ਮਾਨਤਾ ਵਧੀ ਓਨੇ ਹੀ ਦੁਸ਼ਮਣ ਵੀ ਬਣ ਗਏ ਈਰਖਾਵਾਦੀ ਉਸ ਦੀ ਨਿੰਦਿਆ ਕਰਦੇ ਸਨ ਪਿੰਡ, ਗਲੀ ’ਚ ਕੋਈ-ਨਾ-ਕੋਈ ਅਜਿਹੀ ਗੱਲ ਹੁੰਦੀ ਜਾਂਦੀ, ਜਿਸ ਨਾਲ ਉਸ ਦੀ ਦਿੱਖ ਵਿਗੜਨ ਲੱਗੀ ਇੱਕ ਦਿਨ ਦੁਖੀ ਦਿਲ ਨਾਲ ਸ਼ਰਧਾਲੂ ਨੇ ਬੇਨਤੀ ਕੀਤੀ, ‘‘ਗੁਰੂਦੇਵ! ਇੱਕ ਬੇਨਤੀ ਕਰਾਂ?’’ ‘‘ਕਿਉ ਨਹੀਂ! ਕਹੋ ਜੋ ਕਹਿਣਾ ਹੈ’’ ‘‘ਹੁਣ ਹੋਰ ਨਹੀਂ ਸੁਣਿਆ ਜਾਂਦਾ ਤੇ ਨਾ ਹੀ ਸਹਿਣ ਹੁੰਦਾ ਲੋਕ ਬਹੁਤ ਝੂਠੀਆਂ ਗੱਲਾਂ ਕਰਨ ਲੱਗੇ ਹਨ’’
ਫ਼ਕੀਰ ਨੇ ਸਮਝਾਉਦਿਆਂ ਕਿਹਾ, ‘‘ਬਿਲਕੁਲ ਵੀ ਨਹੀਂ ਨਿੰਦਕ ਸਾਡੀ ਨਿੰਦਿਆ ਕਰਕੇ ਆਪਣੇ ਧਰਮ ਨੂੰ ਭਿ੍ਰਸ਼ਟ ਕਰ ਰਹੇ ਹਨ ਪੁੰਨ ਨੂੰ ਖ਼ਤਮ ਕਰ ਰਹੇ ਹਨ ਮਨ ਦੀ ਸ਼ਾਂਤੀ ਭੰਗ ਕਰ ਰਹੇ ਹਨ ਆਪਣਾ ਹੀ ਨੁਕਸਾਨ ਕਰ ਰਹੇ ਹਨ ਦੁਸ਼ਟਾਂ ਦਾ ਕੰਮ ਹੈ ਝੂਠ ਬੋਲਣਾ ਸੱਚ, ਤਿਆਗ, ਸਾਧੂਆਂ ਲਈ ਅਫ਼ਵਾਹਾਂ ਫੈਲਾਉਣਾ ਕਹਿਣ ਦਿਓ ਉਨ੍ਹਾਂ ਨੂੰ ਜੋ ਕਹਿੰਦੇ ਹਨ ਤੁਸੀਂ ਆਪਣੇ ਧਰਮ-ਮਾਰਗ ’ਤੇ ਚੱਲਦੇ ਰਹੋ ਸੱਚ ਦੇ ਮਾਰਗ ’ਤੇ ਅਡੋਲ ਰਹੋ ਯਾਦ ਰੱਖਣਾ, ਉਨ੍ਹਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ ਈਸ਼ਵਰ ਸਭ ਜਾਣਦਾ ਹੈ ਅਸੀਂ ਇਸ ਪਾਸੇ ਧਿਆਨ ਨਹੀਂ ਲਾਉਣਾ ਸੱਚ ਦੇ ਮਾਰਗ ਨੂੰ ਅਸੀਂ ਨਹੀਂ ਛੱਡਾਂਗੇ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ