ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਝੁੱਗੀ ਨੂੰ ਅੱਗ...

    ਝੁੱਗੀ ਨੂੰ ਅੱਗ ਲੱਗਣ ਕਾਰਨ ਧੀ ਦੇ ਵਿਆਹ ਲਈ ਇੱਕਠਾ ਕੀਤਾ ਕੀਮਤੀ ਸਮਾਨ ਸੜਿਆ

    fire

    ਝੁੱਗੀ ਨੂੰ ਅੱਗ ਲੱਗਣ ਕਾਰਨ ਧੀ ਦੇ ਵਿਆਹ ਲਈ ਇੱਕਠਾ ਕੀਤਾ ਕੀਮਤੀ ਸਮਾਨ ਸੜਿਆ

    (ਤਰਸੇਮ ਮੰਦਰਾਂ) ਬੋਹਾ। ਰਤੀਆ ਰੋਡ ’ਤੇ ਸਥਿੱਤ ਬੌਰੀਆ ਸਮਾਜ ਨਾਲ ਸਬੰਧਤ ਝੁੱਗੀ-ਝੋਪੜੀ ਏਰੀਆ ਦੇ ਵਸਨੀਕ ਰਮੇਸ਼ ਕੁਮਾਰ ਪੁੱਤਰ ਸੀਤਾ ਰਾਮ ਕੁਮਾਰ ਦੀ ’ਚ ਝੁੱਗੀ ਨੂੰ ਬੀਤੀ ਰਾਤ ਅਚਾਣਕ ਅੱਗ (Fire) ਲੱਗ ਜਾਣ ਕਰਾਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਕਤ ਉਹਨਾਂ ਦੀ ਝੁੱਗੀ ਨੂੰ ਅੱਗ ਲੱਗੀ ਤਾਂ ਪਰਿਵਾਰ ਕੁਲਾਣਾ ਦੇ ਮੇਲੇ ਤੇ ਗਿਆ ਹੋਇਆ ਸੀ।

    ਉਨ੍ਹਾਂ ਦੱਸਿਆ ਕਿ ਭਾਵੇਂ ਪਰਿਵਾਰਕ ਮੈਂਬਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਗ ( Fire ) ਲੱਗਣ ਨਾਲ ਇਸ ਪਰਿਵਾਰ ਵੱਲੋਂ ਧੀ ਲਈ ਬਣਾਇਆ ਦਾਜ ਦਾ ਸਮਾਨ ਸੜ ਕੇ ਸੁਆਹ ਹੋ ਗਿਆ।ਦੂਸਰੇ ਦਿਨ ਥਾਣਾ ਬੋਹਾ ਦੀ ਪੁਲਿਸ ਨੇ ਪਹੁੰਚ ਕੇ ਸਥਿਤੀ ਜਾ ਜਾਇਜਾ ਲਿਆ।ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।ਪੰਮਾ ਸਿੰਘ ਨੇ ਦੱਸਿਆ ਕਿ ਬੋਹਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨਗਰ ਪੰਚਾਇਤ ਵੱਲੋਂ ਉਕਤ ਪਰਿਵਾਰ ਦੀ ਜਥਾ ਯੋਗ ਮੱਦਦ ਕਰ ਦਿੱਤੀ ਹੈ ਬਾਕੀ ਇਸ ਪਰਿਵਾਰ ਦੀ ਹੋਰ ਰਹਿੰਦੀ ਮੱਦ ਦਇੱਕ ਦੋ ਦਿਨਾਂ ਵਿੱਚ ਨਗਰ ਪੰਚਾਇਤ ਨਾਲ ਮਿਲਕੇ ਕੀਤੀ ਜਾਵੇਗੀ।ਇਸ ਮੌਕੇ ਹਰਪਾਲ ਸਿੰਘ ਪੰਮੀ ,ਕਮਲਜੀਤ ਬਾਵਾ ਸਿੰਘ,ਪਿ੍ਰਥੀ ਸਿੰਘ, ਗੁਜਰ ਸਿੰਘ,ਮੰਗਲ ਖਾਲਸਾ,ਕਾਕਾ ਸਿੰਘ ਆਦਿ ਨੇ ਉਕਤ ਪਰਿਵਾਰ ਦੀ ਮੌਕੇ ਤੇ ਹੀ ਮੱਦਦ ਵਿੱਚ ਯੋਗਦਾਨ ਪਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here