ਯੋਗੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਲਖਨਊ ’ਚ ਐਨਕਾਊਂਟਰ, ਪੁਲਿਸ ਨੇ ਇੱਕ ਲੱਖ ਇਨਾਮੀ ਬਦਮਾਸ਼ ਕੀਤਾ ਢੇਰ
ਲਖਨਊ । ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਯੋਗੀ ਆਦਿਤਿਆਨਾਥ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਜਧਾਨੀ ਵਿੱਚ ਬੇਮਿਸਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਸਮੇਤ ਸੈਂਕੜੇ ਵੀ.ਵੀ.ਆਈ.ਪੀਜ਼ ਦੇ ਆਉਣ ਤੋਂ ਪਹਿਲਾਂ ਇੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਚੁੱਕੀ ਹੈ। ਇਨਾਮੀ ਬਦਮਾਸ਼ ਰਾਹੁਲ ਸਿੰਘ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਇਹ ਮੁਕਾਬਲਾ ਸਵੇਰੇ ਕਰੀਬ 4 ਵਜੇ ਹਸਨਗੰਜ ਇਲਾਕੇ ‘ਚ ਹੋਇਆ। ਇਨਾਮੀ ਬਦਮਾਸ਼ ਰਾਹੁਲ ਸਿੰਘ ਵੀ ਅਲੀਗੰਜ ਜਵੈਲਰਜ਼ ਡਕੈਤੀ ਮਾਮਲੇ ਵਿੱਚ ਵਾਂਟੇਡ ਸੀ। ਹਸਨਗੰਜ ਦੇ ਇੰਸਪੈਕਟਰ ਅਸ਼ੋਕ ਸੋਨਕਰ ਨੇ ਦੱਸਿਆ ਕਿ ਲੁੱਟ ਦੌਰਾਨ ਉਸ ਨੇ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ਸਵੇਰੇ ਜਦੋਂ ਪੁਲਿਸ ਨੇ ਉਸਨੂੰ ਲਖਨਊ ਵਿੱਚ ਘੇਰ ਲਿਆ ਤਾਂ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਰਾਹੁਲ ਸਿੰਘ ਜ਼ਖ਼ਮੀ ਹੋ ਗਿਆ। ਪੁਲਸ ਨੇ ਬਦਮਾਸ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ