ਕਿਸ਼ਿਦਾ ਦੀ ਭਾਰਤ ਯਾਤਰਾ ਨਾਲ ਮਜ਼ਬੂਤ ਹੋਣਗੇ ਭਾਰਤ ਜਾਪਾਨ ਸਬੰਧ
ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਦੀ ਭਾਰਤ ਯਾਤਰਾ ਨਿਵੇਸ਼ ਅਤੇ ਇੰਨਫਾਸਟੇਕਚਰ ਡਵਲਪਮੈਂਟ ਦੀ ਦਿ੍ਰਸ਼ਟੀ ਨਾਲ ਜਿੰਨੀ ਮਹੱਤਵਪੂਰਨ ਕਹੀ ਹੀ ਜਾ ਰਹੀ ਹੈ, ਓਨੀ ਹੀ ਸਾਮਰਿਕ ਅਤੇ ਕੂਟਨੀਤਿਕ ਦਿ੍ਰਸ਼ਟੀ ਨਾਲ ਵੀ ਅਹਿਮ ਮੰਨੀ ਜਾ ਰਹੀ ਹੈ ਯਾਤਰਾ ਦੌਰਾਨ ਕਿਸ਼ਿਦਾ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਗੱਲਬਾਤ ਹੋਈ ਗੱਲਬਾਤ ’ਚ ਭਾਰਤ ਅਤੇ ਜਾਪਾਨ ਵਿਚਕਾਰ ਵੱਖ-ਵੱਖ ਖੇਤਰਾਂ ’ਚ ਛੇ ਸਮਝੌਤਿਆਂ ’ਤੇ ਦਸਤਖਤ ਹੋਏ ਜਾਪਾਨ ਦੀ ਸੱਤਾ ’ਚ ਆਉਣ ਤੋਂ ਬਾਅਦ ਕਿਸ਼ਿਦਾ ਪਹਿਲੀ ਵਾਰੀ ਭਾਰਤ ਆਏ ਹਨ ਦੋਪੱਖੀ ਗੱਲਬਾਤ ਦੌਰਾਨ ਕਿਸ਼ਿਦਾ ਨੇ ਪੀਐਮ ਮੋਦੀ ਨੂੰ ਕਵਾਡ ਦੇਸ਼ਾਂ ਦੀ ਬੈਠਕ ’ਚ ਭਾਗ ਲੈਣ ਲਈ ਜਾਪਾਨ ਯਾਤਰਾ ਦਾ ਸੱਦਾ ਵੀ ਦਿੱਤਾ ਬੈਠਕ ਜੂਨ ਮਹੀਨੇ ’ਚ ਟੋਕੀਓ ’ਚ ਹੋਵੇਗੀ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਦੀਆਂ ਖ਼ਬਰਾਂ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੀ ਅਹਿਮੀਅਤ ਦੀ ਕਈ ਵਜ੍ਹਾ ਹੈ ਪਹਿਲਾ, ਭਾਰਤ ਅਤੇ ਜਾਪਾਨ ਦੋਵੇਂ ਚੀਨੀ ਵਿਸਤਾਰਵਾਦ ਦੇ ਵਿਰੋਧੀ ਹਨ ਅਤੇ ਦੋਵੇਂ ਹੀ ਮੁਕਤ ਹਿੰਦ ਪ੍ਰਸ਼ਾਂਤ ਦੇ ਹਿਮਾਇਤੀ ਹਨ ਦੂਜਾ, ਚੀਨ ਨਾਲ ਸੀਮਾ ਸਬੰਧੀ ਮਸਲੇ ’ਤੇ ਦੋਵੇਂ ਦੇਸ਼ ਬਰਾਬਰ ਵਿਚਾਰ ਰੱਖਦੇ ਹਨ ਤੀਜਾ, ਕੋਵਿਡ ਮਹਾਂਮਾਰੀ ਤੋਂ ਬਾਅਦ ਭਾਰਤ ਅਤੇ ਜਾਪਾਨ ਨੇ ਆਰਥਿਕ ਤਰੱਕੀ ਲਈ ਆਪਸੀ ਸਾਂਝੇਦਾਰੀ ਨੂੰ ਹੋਰ ਜਿਆਦਾ ਵਧਾਉਣ ਦਾ ਸੰਕਲਪ ਕੀਤਾ ਹੈ ਚੌਥਾ, ਦੋਵੇਂ ਦੇਸ਼ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸਥਿਰ ਵਿਸ਼ਵ ਦੀ ਸੰਰਚਨਾ ਲਈ ਮਿਲ ਕੇ ਕੰਮ ਕਰਨ ਲਈ ਸੰਕਲਪਬੱਧ ਹਨ।
ਵਿਦੇਸ਼ੀ ਨਿਵੇਸ਼ ਦੇ ਮਾਮਲੇ ’ਚ ਜਾਪਾਨ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਸਰੋਤ ਹੈ ਭਾਰਤ ਯਾਤਰਾ ’ਤੇ ਕਿਸ਼ਿਦਾ ਨੇ ਭਾਰਤ ’ਚ 3 ਲੱਖ 20 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ ਇਹ ਨਿਵੇਸ਼ ਅਗਲੇ ਪੰਜ ਸਾਲ ’ਚ ਕੀਤਾ ਜਾਵੇਗਾ ਕੋਰੋਨਾ ਤੋਂ ਬਾਅਦ ਉੱਭਰ ਰਹੀ ਭਾਰਤੀ ਅਰਥਵਿਵਸਥਾ ਲਈ ਜਾਪਾਨ ਦਾ ਇਹ ਨਿਵੇਸ਼ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਤੇਜ਼ੀ ਮਿਲੇਗੀ ਭਾਰਤ ਅਤੇ ਜਾਪਾਨ ਨੇ ਕੁਨੈਕਿਟਵਿਟੀ, ਹੈਲਥਕੇਅਰ, ਸਾਇਬਰ ਸੁਰੱਖਿਆ, ਸ਼ਹਿਰੀ ਵਿਕਾਸ, ਅਪਸ਼ਿਸ਼ਟ ਜਲ ਦੇ ਪ੍ਰਬੰਧ, ਬਾਗਵਾਨੀ, ਸਿਹਤ ਅਤੇ ਜੈਵ ਵਿਵਿਧਤਾ ਸਮੇਤ ਆਰਥਿਕ ਅਤੇ ਸੰਸਕ੍ਰਿਤਿਕ ਸਹਿਯੋਗ ਦੇ ਖੇਤਰ ’ਚ ਮਿਲ ਕੇ ਕੰਮ ਕਰਨ ਦੀ ਬਚਨਬੱਧਤਾ ਪ੍ਰਗਟ ਕੀਤੀ ਹੈ ਜਾਪਾਨ ਭਾਰਤ ਦੀ ਰੇਲ ਯੋਜਨਾਵਾਂ ’ਚ ਵੀ ਰੂਚੀ ਲੈ ਰਿਹਾ ਹੈ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਅਤੇ ਮੈਟਰੋ ਯੋਜਨਾਵਾਂ ਜਾਪਾਨ ਦੇ ਸਹਿਯੋਗ ਨਾਲ ਸੰਚਾਲਿਤ ਕੀਤੀ ਜਾ ਰਹੀ ਹੈ ਪਿਛਲੇ ਸਾਲ ਜਾਪਾਨ ਨੇ ਭਾਰਤ ਨੂੰ ਬੂੁਲਟ ਟਰੇਨ ਯੋਜਨਾ ਲਈ 88 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦਾ ਐਲਾਨ ਕੀਤਾ ਸੀ ਇਸ ਤੋਂ ਇਲਾਵਾ ਜਾਪਾਨ ਦੇ ਸਹਿਯੋਗ ਨਾਲ ਵਾਰਾਣਸੀ ’ਚ ਇੱਕ ਕੰਨਵੇਸ਼ਨ ਸੈਂਟਰ ਰੂੁਦਾਕਸ਼ ਦਾ ਨਿਰਮਾਣ ਕੀਤਾ ਗਿਆ ਹੈ 186 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਸੈਂਟਰ ’ਚ ਇੰਡੋ-ਜਾਪਾਨ ਕਲਾ ਅਤੇ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲਦੀ ਹੈ ਇਸ ਦਾ ਉਦਘਾਟਨ ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਉਦਘਾਟਨ ਸਮਾਰੋਹ ’ਚ ਜਾਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਵੀ ਹਾਜਰ ਹੋਣ ਵਾਲੇ ਸਨ ਪਰ ਵਧਦੇ ਕੋਵਿਡ-19 ਮਾਮਲਿਆਂ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ ਇਸ ਤੋਂ ਇਲਾਵਾ ਭਾਰਤ ਅਤੇ ਜਾਪਾਨ ਦੋਵੇਂ ਦੇਸ਼ ਮਿਲ ਕੇ ਕਿਸੇ ਤੀਜੇ ਦੇਸ਼ ’ਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੀ ਯੋਜਨਾ ’ਤੇ ਵੀ ਕੰਮ ਕਰਦੇ ਰਹੇ ਹਨ ਦੋਵੇਂ ਦੇਸ਼ ਅਫ਼ਰੀਕਾ ’ਚ ਰੇਲ ਅਤੇ ਸੜਕ ਮਾਰਗ ਬਣਾਉਣ ’ਚ ਰੂਚੀ ਲੈ ਰਹੇ ਹਨ ਇਸ ਤੋਂ ਇਲਾਵਾ ਜਾਪਾਨ ਨੇ ਸ੍ਰੀਲੰਕਾ ਅਤੇ ਈਰਾਨ ’ਚ ਭਾਰਤ ਦੇ ਸਹਿਯੋਗ ਨਾਲ ਪੋਰਟ ਵਿਕਸਿਤ ਕਰਨ ਦੀ ਇੱਤਾ ਪ੍ਰਗਟ ਕੀਤੀ ਹੈ
ਅਹਿਮ ਗੱਲ ਇਹ ਹੈ ਕਿ ਭਾਰਤ ਜਾਪਾਨ ਸਬੰਧ ਕੇਵਲ ਆਰਥਿਕ ਖੇਤਰ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਜੀਓ-ਪਾਲਟਿਕਸ ਅਤੇ ਮੌਜੂਦਾ ਵਿਸ਼ਵ ਵਿਵਸਥਾ ’ਚ ਦੋਵੇਂ ਦੇਸ਼ਾਂ ਦੀ ਦੋਸਤੀ ਕੂਟਨੀਤਿਕ ਅਤੇ ਭੂ-ਰਣਨੀਤਿਕ ਸੰਦਰਭਾਂ ਦੇ ਲਿਹਾਜ ਨਾਲ ਵੀ ਕਾਫ਼ੀ ਮਹੱਤਵ ਰੱਖਦੀ ਹੈ ਭਾਰਤ ਅਤੇ ਜਾਪਾਨ ਏਸ਼ੀਆ ’ਚ ਚੀਨ ਦੀ ਵਿਸਤਾਰਵਾਦੀ ਨੀਤੀਆਂ ਤੋਂ ਪ੍ਰੇਸ਼ਾਨ ਹੈ ਇਸ ਖੇਤਰ ’ਚ ਚੀਨ ਨੂੰ ਕੰਟਰੋਲ ਕਰਨ ਲਈ ਦੋਵੇਂ ਦੇਸ਼ ਕਈ ਸਮਝੌਤਿਆਂ ’ਤੇ ਅੱਗੇ ਵਧ ਰਹੇ ਹਨ ਸੈਨਕਾਕੂ ਦੀਪ ਸਬੰਧੀ ਚੀਨ ਅਤੇ ਜਾਪਾਨ ਵਿਚਕਾਰ ਖਿੱਚੋਤਾਣ ਹੈ ਚੀਨ ਸੇਨਕਾਕੂ ਦੀਪ ’ਤੇ ਅਧਿਕਾਰ ਕਰਨਾ ਚਾਹੁੰਦਾ ਹੈ ਪੂਰਵੀ ਚੀਨ ਸਾਗਰ ’ਚ ਮੌਜੂੂਦਾ ਦੀਪ ਸਮੂਹਾਂ ’ਤੇ ਚੀਨ ਅਤੇ ਜਾਪਾਨ ਦੇ ਨਾਲ ਨਾਲ ਤਾਇਵਾਨ ਵੀ ਆਪਣਾ ਦਾਅਵਾ ਪ੍ਰਗਟ ਕਰਦਾ ਰਿਹਾ ਇਨ੍ਹਾਂ ਦੀਪ ਸਮੂਹਾਂ ’ਤੇ ਇਸ ਸਮੇਂ ਜਾਪਾਨ ਦਾ ਕਬਜ਼ਾ ਹੈ ਚੀਨ ਨੇ ਇਨ੍ਹਾਂ ਦੀਪਾਂ ’ਤੇ ਸਵੇਤ ਜਾਰੀ ਕਰਕੇ ਵਿਰੋਧ ਕੀਤਾ ਹੈ ਸ਼ਵੇਤ ਪੱਤਰ ਨਾਲ ਦੀਆਓਯੂ ਦੀਪ ਅਤੇ ਉਸ ਨਾਲ ਲੱਗਦੇ ਦੀਪਾਂ ’ਤੇ ਚੀਨ ਨੇ ਬਿਨਾਂ ਵਿਵਾਦ ਖੁਦਮੁੱਖਤਿਆਰੀ ਦਾ ਦਾਅਵਾ ਕੀਤਾ ਹੈ ਚੀਨ ਨੇ ਸਰਕਾਰੀ ਸੂਚਨਾ ਪ੍ਰੀਸ਼ਦ ਦਫ਼ਤਰ ਵੱਲੋਂ ਜਾਰੀ ਦਿਆਓਯੂ ਦੀਪ ਐਨ ਇਨਹਰੇਂਟ ਟੇਰਿਟਰੀ ਆਫ਼ ਚਾਇਨਾ ਸ਼ੀਸ਼ਿਖਕ ਵਾਲੇ ਸ਼ਵੇਤ ਪੱਤਰ ’ਚ ਕਿਹਾ ਗਿਆ ਹੈ ਕਿ ਇਹ ਦੀਪ ਇਤਿਹਾਸਕ, ਭੁਗੋਲਿਕ ਅਤੇ ਕਾਨੂੰਨੀ ਸੰਦਰਭਾਂ ’ਚ ਚੀਨ ਦਾ ਅਨਿੱਖੜਾ ਅੰਗ ਹੈ ਜਾਪਾਨ ਵੱਲੋਂ ਇਨ੍ਹਾਂ ਨੂੰ ਖਰੀਦਿਆ ਜਾਣਾ ਨਾ ਕੇਵਨ ਚੀਨ ਦੀ ਖੇਤਰੀ ਮਰਿਆਦਾ ਦਾ ਸਰਾਸਰਾ ਉਲੰਘਣ ਹੈ, ਸਗੋਂ ਇਤਿਹਾਸਕ ਸਬੂਤਾਂ ਅਤੇ ਅੰਤਰਰਾਸ਼ਟਰੀ ਨਿਯਮਾਂ ਦਾ ਵੀ ਉਲੰਘਣ ਹੈ ਕੁਦਰਤੀ ਗੈਸ ਦੇ ਭੰਡਾਰ ਦੀ ਸੰਭਾਵਨਾ ਵਾਲੇ ਇਸ ਦੀਪ ਸਮੂਹ ਨੂੰ ਜਾਪਾਨ ’ਚ ਸੇਨਕਾਕੂ ਅਤੇ ਚੀਨ ’ਚ ਦਿਆਓਯੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਚੀਨ, ਪਾਕਿਸਤਾਨ ਅਤੇ ਉੱਤਰ ਕੋਰੀਆ ਵਿਚਕਾਰ ਨਿਰਮਿਤ ਹੁੰਦੇ ਤਿ੍ਰਗੁਟ ਦੇ ਦਿ੍ਰਸ਼ਟੀਗਤ ਭਾਰਤ ਜਾਪਾਨ ਸਬੰਧ ਦੋਵੇਂ ਹੀ ਦੇਸ਼ਾਂ ਲਈ ਰਣਨੀਤਿਕ ਦਿ੍ਰਸ਼ਟੀ ਨਾਲ ਮਹੱਤਵਪੂਰਨ ਹੈ ਭਾਰਤ ਦਾ ਚੀਨ ਅਤੇ ਪਾਕਿਸਤਾਨ ਨਾਲ ਸੀਮਾ ਵਿਵਾਦ ਹੈ, ਜਦੋਂ ਕਿ ਜਾਪਾਨ ਚੀਨ ਅਤੇ ਉਤਰ ਕੋਰੀਆ ਨਾਲ ਸੀਮਾ ਮਾਮਲੇ ’ਚ ਉਲਝਿਆ ਹੋਇਆ ਹੈ ਉੱਤਰ ਕੋਰੀਆ ਵੱਲੋਂ ਲਗਾਤਾਰ ਮਿਜਾਇਲ ਪ੍ਰੀਖਣ ਕਰਦੇ ਰਹਿਣ ਕਾਰਨ ਜਾਪਾਨ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ ਸਾਲ 2017 ’ਚ ਜਾਪਾਨ ਉਸ ਸਮੇਂ ਸਦਮੇ ’ਚ ਆ ਗਿਆ ਸੀ ਜਦੋਂ ਪ੍ਰੀਖਣ ਦੌਰਾਨ ਪਰਮਾਣੂ ਹਥਿਆਰਾਂ ਨੂੰ ਲਿਜਾਣ ਵਾਲੀ ਇੱਕ ਬੈਲਿਸਟਿਕ ਮਿਜਾਇਲ ਜਾਪਾਨ ਦੇ ਸ਼ਹਿਰਾਂ ਦੇ ਉੱਪਰ ਤੋਂ ਨਿਕਲੀ ਸੀ ਉਥੇ ਦੂਜੇ ਪਾਸੇ ਚੀਨ ਵੱਲੋਂ ਪਾਕਿਸਤਾਨ ਨੂੰ ਲਗਾਤਾਰ ਹੱਲਾਸ਼ੇਰੀ ਦਿੰਦੇ ਰਹਿਣ ਕਾਰਨ ਭਾਰਤ ਨੂੰ ਵੀ ਰਣਨੀਤਿਕ ਦਿ੍ਰਸ਼ਟੀ ਨਾਲ ਵਾਧੂ ਸਾਵਧਾਨੀ ਵਰਤਣੀ ਪੈਂਦੀ ਹੈ ਅਜਿਹੇ ’ਚ ਭਾਰਤ ਦੀ ‘ਐਕਟ ਈਸਟ ਨੀਤੀ’ ਅਤੇ ਜਾਪਾਨ ਦੀ ‘ਫ਼੍ਰੀ ਐਂਡ ਓਪਨ ਇੰਡੋ ਪੈਸੇਫ਼ਿਕ ਨੀਤੀ’ ਚੀਨ, ਪਾਕਿਸਤਾਨ ਅਤੇ ਉੱਤਰ ਕੋਰੀਆ ਦੀ ਨਵ ਵਿਕਸਿਤ ਤਿੱਕੜੀ ਨੂੰ ਕੰਟਰੋਲ ਕਰਨ ’ਚ ਪ੍ਰਭਾਵੀ ਭੂਮਿਕਾ ਨਿਭਾ ਸਕਦੀ ਹੈ ਸੱਚ ਤਾਂ ਇਹ ਹੈ ਕਿ ਜਾਪਾਨ ਦੀ ਪੂਰਬੀ ਏਸ਼ੀਆ ਦਾ ਅਜਿਹਾ ਇਕਲੋਤਾ ਦੇਸ਼ ਹੈ, ਜੋ ਚੀਨੀ ਖੁਦਮੁੱਖਤਿਆਰੀ ਖਿਲਾਫ ਇੱਕ ਖੇਤਰੀ ਸੰਤੁਲਨ ਕਾਇਮ ਕਰ ਸਕਦਾ ਹੈ ਡੋਕਲਾਮ ਵਿਵਾਦ ਦੌਰਾਨ ਜਾਪਾਨ ਨੇ ਜਿਸ ਤਰ੍ਹਾਂ ਨਾਲ ਮੁਖ਼ਰ ਹੋ ਕੇ ਚੀਨੀ ਵਿਸਤਾਰਵਾਦ ਦੀ ਆਲੋਚਨਾ ਕੀਤੀ ਸੀ ਉਸ ਤੋਂ ਵੀ ਭਾਰਤ ਲਈ ਜਾਪਾਨ ਦੀ ਅਹਿਮੀਅਤ ਪ੍ਰਗਟ ਹੋ ਜਾਂਦੀ ਹੈ।
ਜਾਪਾਨੀ ਫੌਜ ਸ਼ਕਤੀ ਭਾਰਤੀ ਨੈਵੀ ਫੌਜ ਦੀ ਤਾਕਤ ਵਧਾਉਣ ’ਚ ਮੱਦਦਗਾਰ ਹੋ ਸਕਦੀ ਹੈ ਭਾਰਤ ਜਾਪਾਨ ਤੋਂ ਆਕਾਸ਼ ਅਤੇ ਸਮੁੰਦਰ ਦੋਵਾਂ ਥਾਵਾਂ ਤੋਂ ਮਾਰ ਕਰਨ ’ਚ ਸਮਰੱਥ ਜਹਾਜ਼ ਸ਼ਿਨਮਾਅਬਾ ਯੂਐਸ-2 ਨੂੰ ਖਰੀਦਣਾ ਚਾਹੰੁਦਾ ਹੈ ਪਰ ਦੋਵੇਂ ਦੇਸ਼ਾਂ ਵਿਚਕਾਰ ਇਸ ਵਿਸ਼ੇ ’ਤੇ ਗੱਲ ਅੱਗੇ ਨਹੀਂ ਵਧ ਰਹੀ ਇਸ ਤੋਂ ਇਲਾਵਾ ਭਾਰਤ ਆਪਣੀ ਨੈਵੀ ਫੌਜ ਲਈ ਆਤਿਆਧੁਨਿਕ ਬੇੜੀਆਂ ਵੀ ਖਰੀਦਣਾ ਚਾਹੁੰਦਾ ਹੈ ਹੁਣ ਜਿਸ ਤਰ੍ਹਾਂ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਬੰਧਾਂ ਦੇ ਨਿੱਤ ਨਵੇਂ ਆਯਾਮ ਬੁਣੇ ਜਾ ਰਹੇ ਹਨ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਦੋਵੇਂ ਦੇਸ਼ ਜਲਦ ਹੀ ਇਸ ਦਿਸ਼ਾ ’ਚ ਸਕਾਰਾਤਮਕ ਕਦਮ ਚੱੁਕ ਸਕਦੇ ਹਨ ਇਸ ਸਾਲ ਭਾਰਤ-ਜਾਪਾਨ ਆਪਣੇ ਡੈਪਲੋਮੈਂਟ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ, ਅਜਿਹੇ ’ਚ ਦੋਵੇਂ ਦੇਸ਼ਾਂ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ’ਚ ਜਾਪਾਨੀ ਪੀਐਮ ਕਿਸ਼ਿਦਾ ਦੀ ਇਹ ਯਾਤਰਾ ਮੀਲ ਦਾ ਪੱਥਰ ਸਾਬਤ ਹੋਵੇਗੀ ਇਸ ’ਚ ਕੋਈ ਸ਼ੱਕ ਨਹੀਂ ਹੈ।
ਡਾ. ਐਨ . ਕੇ ਸੋਮਾਨੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ