ਧੋਨੀ ਨੇ ਚੇਨਈ ਸੁਪਰਕਿੰਗਜ਼ ਦੀ ਕਪਤਾਨੀ ਛੱਡੀ, ਰਵਿੰਦਰ ਜਡੇਜਾ ਬਣੇ ਕਪਤਾਨ
ਮੁੰਬਈ (ਏਜੰਸੀ)। ਆਈਪੀਐਲ 2022 (IPL 2022) ਸੀਜ਼ਨ ਸ਼ੁਰੂ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ, ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੀ ਅਗਵਾਈ ਵਿੱਚ ਵੱਡਾ ਬਦਲਾਅ ਹੋਇਆ ਹੈ। CSK ਨੇ ਵੀਰਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਮਾਨ ਟੀਮ ਦੇ ਤਜ਼ਰਬੇਕਾਰ ਅਤੇ ਸਭ ਤੋਂ ਪੁਰਾਣੇ ਖਿਡਾਰੀ ਰਵਿੰਦਰ ਜਡੇਜਾ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਜਡੇਜਾ, ਜੋ 2012 ਤੋਂ ਚੇਨਈ ਸੁਪਰ ਕਿੰਗਜ਼ ਦੇ ਅਹਿਮ ਖਿਡਾਰੀ ਹਨ। ਸੀਐਸਕੇ ਦੀ ਅਗਵਾਈ ਕਰਨ ਵਾਲਾ ਸਿਰਫ ਤੀਜਾ ਖਿਡਾਰੀ ਹੋਵੇਗਾ। ਧੋਨੀ ਇਸ ਸੀਜ਼ਨ ਅਤੇ ਇਸ ਤੋਂ ਬਾਅਦ ਵੀ ਚੇਨਈ ਸੁਪਰ ਕਿੰਗਜ਼ ਦੀ ਪ੍ਰਤੀਨਿਧਤਾ ਕਰਦੇ ਰਹਿਣਗੇ।
ਜਿਕਰਯੋਗ ਹੈ ਕਿ ਸੀਐਸਕੇ 26 ਮਾਰਚ ਨੂੰ ਪਿਛਲੇ ਸੀਜ਼ਨ ਦੀ ਉਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ 2022 ਦੀ ਆਈਪੀਐਲ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ