ਸ਼ਾਮਲੀ: ਮਹਾਦੇਵ ਮੋਟਰਜ਼ ਦੇ ਸ਼ੋਅਰੂਮ ’ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ’ਚ ਪ੍ਰਸ਼ਾਸਨ ਨਾਲ ਮੁਸਤੈਦ ਨਜ਼ਰ ਆਏ ਡੇਰਾ ਸ਼ਰਧਾਲੂ
ਲੱਖਾਂ ਦਾ ਨੁਕਸਾਨ, ਸੱਤ ਫਾਇਰ ਬਿ੍ਰਗੇਡ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ
(ਸੱਚ ਕਹੂੰ ਨਿਊਜ਼) ਸ਼ਾਮਲੀ/ਝਿੰਝਾਨਾ। ਸ਼ਾਮਲੀ ’ਚ ਮੰਗਲਵਾਰ ਦੀ ਸਵੇਰ ਸ਼ਾਰਟ ਸਰਕਿਟ ਕਾਰਨ ਮਹਾਦੇਵ ਮੋਟਰਜ਼ ਅਤੇ ਸਪੇਅਰ ਪਾਰਟਸ ਦੇ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਗਈ ਆਸਪਾਸ ਦੇ ਲੋਕਾਂ ਦੀ ਸੂਚਨਾ ’ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੁਟ ਗਈਆਂ ਅੱਗ ’ਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹਮੇਸ਼ਾ ਵਾਂਗ ਇਸ ਵਾਰ ਵੀ ਐਮਰਜੰਸੀ ਸਥਿਤੀ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ (Dera Followers) ਆਪਣੀ ਸੇਵਾ ਲਈ ਮੁਸਤੈਦ ਨਜ਼ਰ ਆਏ ਸ਼ਾਮਲੀ ’ਚ ਮਹਾਦੇਵ ਮੋਟਰ ਵਰਕਸ਼ਾਪ ’ਚ ਲੱਗੀ ਅੱਗ ਨੂੰ ਬੁਝਾਉਣ ’ਚ ਬਲਾਕ ਊਨ ਅਤੇ ਕੇਰਟੂ ਦੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਹੁੰਚ ਕੇ ਮਾਨਵਤਾ ਦਾ ਸੱਚਾ ਫਰਜ਼ ਨਿਭਾਇਆ ਉੱਥੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। Dera Followers
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਣਾਈ ਗਈ ਹੈ ਮਾਨਵਤਾ ਭਲਾਈ ਦੀ ਇਹ ਫੋਰਸ ਜਾਤ-ਪਾਤ, ਉੱਚ-ਨੀਚ, ਅਮੀਰੀ-ਗਰੀਬੀ ਤੋਂ ਉੱਪਰ ਉੱਠ ਕੇ ਸਿਰਫ ਅਤੇ ਸਿਰਫ ਮਾਨਵਤਾ ਦੀ ਭਲਾਈ ਦੇ ਕਾਰਜ ਹੀ ਕਰਦੀ ਹੈ ਇਸੇ ਕੜੀ ’ਚ ਮੰਗਲਵਾਰ ਨੂੰ ਸ਼ਾਮਲੀ ਸ਼ਹਿਰ ’ਚ ਮਹਾਦੇਵ ਮੋਟਰਜ਼ ਵਰਕਸ਼ਾਪ ’ਚ ਲੱਗੀ ਭਿਆਨਕ ਅੱਗ ਦੀ ਸੂਚਨਾ ਮਿਲਦੇ ਹੀ ਬਲਾਕ ਊਨ ਦੇ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੇਖਰ ਇੰਸਾਂ, ਡਾ. ਰਾਮਪਾਲ ਇੰਸਾਂ, ਰਾਮਮੇਹਰ ਇੰਸਾਂ ਅਤੇ ਕੇਰਟੂ ਬਲਾਕ ਦੇ ਰਾਜਾ ਇੰਸਾਂ ਅੱਗ ਬੁਝਾਉਣ ’ਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਸ਼ਾਮਲੀ ਪਹੁੰਚੇ ਸੇਵਾਦਾਰਾਂ ਨੂੰ ਮਾਨਵਤਾ ਦਾ ਫਰਜ਼ ਨਿਭਾਉਂਦਿਆਂ ਵੇਖ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਉੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ