ਲੱਕੀ ਡਰਾਅ: ਸੱਚ ਕਹੂੰ ਦੇ ਜੇਤੂ ਪਾਠਕਾਂ ’ਤੇ ਹੋਈ ਇਨਾਮਾਂ ਦੀ ਵਰਖਾ

Sach-Kahoon-2

ਸੱਚ ਕਹੂੰ ਮੁੱਖ ਦਫ਼ਤਰ ’ਚ ਕੱਢਿਆ ਗਿਆ ਛਿਮਾਹੀ ਲੱਕੀ ਡਰਾਅ-2022

  • ਸਮਾਣਾ, ਦਿੜ੍ਹਬਾ, ਮਹਿਲਾ ਚੌਂਕ ਅਤੇ ਮੂਣਕ ਦੇ ਇੱਕ-ਇੱਕ ਪਾਠਕ ਨੇ ਜਿੱਤਿਆ ਪਹਿਲਾ ਇਨਾਮ

(ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ) ਸਰਸਾ। ਰਾਸ਼ਟਰੀ ਦੈਨਿਕ ਸੱਚ ਕਹੂੰ ਮੁੱਖ ਦਫ਼ਤਰ ’ਚ ਐਤਵਾਰ ਨੂੰ ‘ਛਿਮਾਹੀ ਲੱਕੀ ਡਰਾਅ’ (Lucky Draw) (1 ਨਵੰਬਰ ਤੋਂ 30 ਅਪਰੈਲ-2022) ਦਾ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਹਿਮਾਚਲ ਦੇ 45 ਮੈਂਬਰ ਕਮੇਟੀ ਦੇ ਮੈਂਬਰਾਂ ਅਤੇ ਸੱਚ ਕਹੂੰ ਪਰਿਵਾਰ ਦੀ ਸਮੂਹ ਟੀਮ ਦਾ ਮੁੱਖ ਸੰਪਾਦਕ ਪ੍ਰਕਾਸ ਸਿੰਘ ਇੰਸਾਂ ਨੇ ਸਵਾਗਤ ਕੀਤਾ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪ੍ਰਕਾਸ਼ ਸਿੰਘ ਇੰਸਾਂ ਨੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ।

ਆਪਣੇ ਸੰਬੋਧਨ ’ਚ ਪ੍ਰਕਾਸ ਸਿੰਘ ਇੰਸਾਂ ਨੇ ਆਖਿਆ ਕਿ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਦਇਆ-ਮਿਹਰ ਸਦਕਾ ‘ਸੱਚ ਕਹੂੰ’ ਦੀ ਪੂਰੀ ਟੀਮ ਦਿਨ-ਰਾਤ ਮਾਨਵਤਾ ਭਲਾਈ ਦੀ ਸੇਵਾ ’ਚ ਜੁਟੀ ਹੋਈ ਹੈ। ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਪ੍ਰੋਗਰਾਮ ’ਚ ਪੰਜਾਬੀ ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਸਭ ਤੋਂ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਤੁਹਾਡੇ ਸਭ ਦੇ ਸਹਿਯੋਗ ਨਾਲ ‘ਸੱਚ ਕਹੂੰ’ ਨੇ ਹਰ ਮੁਸ਼ਕਲ ਸਥਿਤੀ ’ਚ ਵੀ ਪਾਠਕਾਂ ਤੱਕ ‘ਸੱਚ’ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ।

ਸੱਚ ਕਹੂੰ ਮੁੱਖ ਦਫ਼ਤਰ ’ਚ ਕੱਢਿਆ ਗਿਆ ਛਿਮਾਹੀ ਲੱਕੀ ਡਰਾਅ-2022

ਜਿਸ ਤੋਂ ਬਾਅਦ ਸੱਚ ਕਹੂੰ ਦੇ ਸਰਕੂਲੇਸ਼ਨ ਇੰਚਾਰਜ਼ ਸੁਭਾਸ਼ ਸ਼ਰਮਾ ਨੇ ਛਿਮਾਹੀ ਲੱਕੀ ਡਰਾਅ-2022 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਲੱਕੀ ਡਰਾਅ ’ਚ ਇਨਾਮਾਂ ਦੀ ਚੋਣ ਗ੍ਰਹਿਣੀਆਂ ਨੂੰ ਧਿਆਨ ’ਚ ਰੱਖਦਿਆਂ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਇਨਾਮ ਦੇ ਰੂਪ ’ਚ 7 ਗੈਸ-ਸਟੋਵ ਅਤੇ ਚਿਮਨੀ ਕੋਮਬੋ, ਦੂਜਾ ਇਨਾਮ 20 ਓਵਨ ਟੋਸਟਰ ਗਿ੍ਰਲਰ, ਤੀਜਾ ਇਨਾਮ 150 ਆਈਰਨ ਪ੍ਰੈਸ ਅਤੇ ਚੌਥਾ ਅਤੇ ਆਖਰੀ ਇਨਾਮ 2 ਹਜ਼ਾਰ ਮਿਨੀ ਚਾਪਰ ਰੱਖੇ ਗਏ ਹਨ।

Sach-Kahoon1-1-300x200ਜਿਸ ਤੋਂ ਬਾਅਦ ਪ੍ਰੋਗਰਾਮ ’ਚ ਪਹੁੰਚੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ 45 ਮੈਂਬਰਾਂ ਨੇ ਲੱਕੀ ਡਰਾਅ ਦੇ ਕੂਪਨ ਕੱਢਦੇ ਹੋਏ ਜੇਤੂਆਂ ਦਾ ਐਲਾਨ ਕੀਤਾ ਅਤੇ ਜੇਤੂ ਪਾਠਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ, ਸੱਚੀ ਸ਼ਿਕਸ਼ਾ ਦੇ ਸਰਕੂਲੇਸ਼ਨ ਮੈਨੇਜਰ ਮਲਕੀਤ ਇੰਸਾਂ, ਸੱਚ ਕਹੂੰ ਇਸ਼ਤਿਹਾਰ ਪ੍ਰਬੰਧਕ ਵਿਕਾਸ ਬਾਗਲਾ, ਸਰਕੂਲੇਸ਼ਨ ਤੋਂ ਸੁਰਿੰਦਰ ਗੋਰਾ, ਭੁਪਿੰਦਰ ਇੰਸਾਂ, ਪੱਤਰਕਾਰ ਵਿਨੋਦ ਕੁਮਾਰ, ਸੱਚ ਕਹੂੰ ਦੇ ਰਾਜਸਥਾਨ ਇੰਚਾਰਜ ਲਖਜੀਤ ਸਿੰਘ ਇੰਸਾਂ, ਅਕਾਊਂਟ ਵਿਭਾਗ ਤੋਂ ਵਿਕਾਸ ਸ਼ਰਮਾ ਸਮੇਤ ਹੋਰ ਪਤਵੰਤੇ ਵਿਅਕਤੀ ਮੌਜ਼ੂਦ ਰਹੇ। ਪ੍ਰੋਗਰਾਮ ’ਚ ਮੰਚ ਸੰਚਾਲਨ ਸੋਸ਼ਲ ਮੀਡੀਆ ਤੋਂ ਅਨਿਲ ਕੱਕੜ ਨੇ ਬਖੂਬੀ ਨਿਭਾਇਆ।

ਦੂਜਾ ਇਨਾਮ: ਹਰਿਆਣਾ ਦੇ ਸੱਤ, ਪੰਜਾਬ ਦੇ 10 ਅਤੇ ਰਾਜਸਥਾਨ ਤੋਂ ਤਿੰਨ ਪਾਠਕ ਬਣੇ ਜੇਤੂ

ਦੂਜਾ ਇਨਾਮ 20 ਓਵਨ ਟੋਸਟਰ ਗਿ੍ਰਲਰ ਦੇ ਲੱਕੀ ਡਰਾਅ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਹਰਿਆਣਾ ਦੇ 45 ਮੈਂਬਰ ਮਨੋਜ ਇੰਸਾਂ, 45 ਮੈਂਬਰ ਸੁਭਾਸ਼ ਇੰਸਾਂ, 45 ਮੈਂਬਰ (ਯੂਥ) ਵਿਜੈ ਇੰਸਾਂ, 45 ਮੈਂਬਰ ਰਤਨ ਲਾਲ, ਉੱਤਰ ਪ੍ਰਦੇਸ਼ ਤੋਂ 45 ਮੈਂਬਰ ਰਾਮਫਲ ਇੰਸਾਂ ਅਤੇ 45 ਮੈਂਬਰ ਜਗਦੀਸ਼ ਫੌਜੀ ਨੇ ਕੀਤੀ ਜਿਸ ’ਚ ਹਰਿਆਣਾ ਦੇ ਬਲਾਕ ਕਲਾਇਤ ਤੋਂ ਅਸ਼ੋਕ ਇੰਸਾਂ (ਕੂਪਨ ਨੰਬਰ-4500), ਰਤੀਆ ਤੋਂ ਜੋਗਿੰਦਰ ਪਾਲ (ਕੂਪਨ ਨੰਬਰ-9117), ਕੁਰੂਕਸ਼ੇਤਰ ਤੋਂ ਰਾਜਿੰਦਰ (ਕੂਪਨ ਨੰਬਰ-6080), ਪੰਚਕੂਲਾ ਤੋਂ ਸੁਮਿਤ ਕੁਮਾਰ (ਕੂਪਨ ਨੰਬਰ-13343), ਧੁਰਾਲਾ ਤੋਂ ਸਾਹਿਲ (ਕੂਪਨ ਨੰਬਰ-5411), ਬਲਾਕ ਤਾਲਕੌਰ ਤੋਂ ਗੁਰਵੰਸ਼ (ਕੂਪਨ ਨੰਬਰ-2489),

ਸਹਿਜਾਦਪੁਰ ਤੋਂ ਰਾਜਿੰਦਰ ਕੁਮਾਰ (ਕੂਪਨ ਨੰਬਰ-1565), ਪੰਜਾਬ ਦੇ ਬਲਾਕ ਲੁਧਿਆਣਾ ਤੋਂ ਰਾਜ ਕੁਮਾਰ (ਕੂਪਨ ਨੰਬਰ-35557), ਬਰੀਵਾਲਾ ਤੋਂ ਜਸਵੰਤਰਾਏ (ਕੂਪਨ ਨੰਬਰ-41777), ਕੋਟਕਪੂਰਾ ਤੋਂ ਹਰਮਿੰਦਰ ਮਨਚੰਦਾ (ਕੂਪਨ ਨੰਬਰ-29850), ਮੋਗਾ ਤੋਂ ਆਸ਼ਾ (ਕੂਪਨ ਨੰਬਰ-39661), ਜਰਨੈਲ ਇੰਸਾਂ (ਕੂਪਨ ਨੰਬਰ-22594), ਤਲਵੰਡੀ ਸਾਬੋ ਤੋਂ ਮਨੀਸ਼ (ਕੂਪਨ ਨੰਬਰ-28401), ਬਠਿੰਡਾ ਤੋਂ ਦਲਜੀਤ ਸਿੰਘ (ਕੂਪਨ ਨੰਬਰ-24161), ਕਿੱਕਰ ਖੇੜਾ ਤੋਂ ਗੁਰਜੰਟ ਇੰਸਾਂ (ਕੂਪਨ ਨੰਬਰ-32682), ਧਰਮਗੜ੍ਹ ਤੋਂ ਮਹਿੰਦਰ ਸਿੰਘ (ਕੂਪਨ ਨੰਬਰ-54843), ਨੰਗਲ ਕਲਾ ਤੋਂ ਹਰਨਾ ਸਿੰਘ (ਕੂਪਨ ਨੰਬਰ-37309) ਜਦੋਂਕਿ ਰਾਜਸਥਾਨ ਦੇ ਬਲਾਕ ਸੰਗਰੀਆ ਤੋਂ ਰਾਜਪਾਲ (ਕੂਪਨ ਨੰਬਰ-64482), ਸਾਦੁਲਸ਼ਹਿਰ ਤੋਂ ਓਮ ਪ੍ਰਕਾਸ਼ (ਕੂਪਨ ਨੰਬਰ-61396), ਰਿੜਮਲਸਰ ਤੋਂ ਹਰਪ੍ਰੀਤ ਸਿੰਘ (ਕੂਪਨ ਨੰਬਰ-61882) ਜੇਤੂ ਬਣੇ।

ਇਹ ਪਾਠਕ ਬਣੇ ਪਹਿਲੇ ਲੱਕੀ ਡਰਾਅ ਇਨਾਮ ਦੇ ਜੇਤੂ

Sach-Kahoon2-300x200

ਪਹਿਲੇ ਇਨਾਮ 7 ਗੈਸ-ਸਟੋਵ ਅਤੇ ਚਿਮਨੀ ਕੋਮਬੋ ਦਾ ਲੱਕੀ-ਡਰਾਅ ਹਰਿਆਣਾ ਸੂਬੇ ਦੇ 45 ਮੈਂਬਰ ਰਾਕੇਸ਼ ਬਜਾਜ ਇੰਸਾਂ, ਸਹਿਦੇਵ ਇੰਸਾਂ, ਪੰਜਾਬ ਤੋਂ 45 ਮੈਂਬਰ ਮਹਾਸ਼ਾ ਇੰਸਾਂ, ਨਾਨਕ ਇੰਸਾਂ, ਹਰਚਰਨ ਇੰਸਾਂ, ਰਤਨ ਲਾਲ ਇੰਸਾਂ ਅਤੇ ਰਾਜਸਥਾਨ ਤੋਂ ਲਖਜੀਤ ਇੰਸਾਂ ਨੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਬਾਕਸਾਂ ’ਚੋਂ ਸੱਤ ਜੇਤੂ ਪਾਠਕਾਂ ਦੀ ਪਰਚੀ ਕੱਢੀ ਜਿਸ ’ਚ ਹਰਿਆਣਾ ਤੋਂ ਬਲਾਕ ਬਿਲਾਸਪੁਰ ਨਿਵਾਸੀ ਮਦਨ ਲਾਲ (ਕੂਪਨ ਨੰਬਰ 2650), ਡੱਬਵਾਲੀ ਤੋਂ ਵਿਨੋਦ ਕੁਮਾਰ (ਕੂਪਨ ਨੰਬਰ-14307),

ਪੰਜਾਬ ਦੇ ਬਲਾਕ ਸਮਾਣਾ ਤੋਂ ਨੰਦ ਲਾਲ (ਕੂਪਨ ਨੰਬਰ-47897), ਬਲਾਕ ਮੂਣਕ ਤੋਂ ਕਰਮਾ ਇੰਸਾਂ (ਕੂਪਨ ਨੰਬਰ-53913), ਦਿੜ੍ਹਬਾ ਤੋਂ ਗੁਰਦਿਆਲ ਸਿੰਘ (ਕੂਪਨ ਨੰਬਰ-50919), ਬਲਾਕ ਮਹਿਲਾ ਚੌਂਕ ਤੋਂ ਮੇਜਰ ਸਿੰਘ (ਕੂਪਨ ਨੰਬਰ-52920), ਰਾਜਸਥਾਨ ਤੋਂ ਬਲਾਕ ਘੜਸਾਣਾ ਨਿਵਾਸੀ ਸੁਨੀਤਾ (ਕੂਪਨ ਨੰਬਰ-60417) ਪਹਿਲੇ ਜੇਤੂ ਰਹੇ ਪ੍ਰੋਗਰਾਮ ’ਚ 45 ਮੈਂਬਰ ਰਾਮ ਕ੍ਰਿਸ਼ਨ ਇੰਸਾਂ, ਹਿਮਾਚਲ ਤੋਂ 45 ਮੈਂਬਰ ਪਵਨ ਇੰਸਾਂ, ਮਹਿਮਾ ਗੋਨਿਆਣਾ ਬਲਾਕ ਤੋਂ 15 ਮੈਂਬਰ ਪ੍ਰੇਮ ਚੰਦ ਇੰਸਾਂ ਅਤੇ 15 ਮੈਂਬਰ ਰਵਿੰਦਰ ਕੁਮਾਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ