ਦਿੱਲੀ ’ਚ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਇੱਕ ਦਮ ਗਰਮੀ ਵਧ ਜਾਣ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਦਿੱਲੀ ’ਚ ਮੌਸਮ ਭਾਵੇਂ ਸਾਫ ਹੈ ਪਰ ਮਾਰਚ ’ਚ ਗਰਮੀ ਬਹੁਤ ਜਿਆਦਾ ਪੈ ਰਹੀ ਹੈ। ਦਿੱਲੀ ’ਚ 24.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਭਾਰਤ ਮੌਸਮ ਵਿਗਿਆਨ ਅਨੁਸਾਰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੇ ਘੱਟੋ-ਘੱਟ 20.8 ਡਿਗਰੀ ਸੈਲਸੀਅਸ ਦਾ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਗਰਮੀ ’ਚ ਵਧਦੇ ਤਾਪਮਾਨ ਦੇ ਨਾਲ ਗਰਮ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਮਾਰਚ ਮਹੀਨੇ ’ਚ ਇਸ ਵਾਰੀ ਗਰਮੀ ਕਾਫੀ ਜਿਆਦਾ ਪੈ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰਚ ਦੇ ਆਖਰੀ ਹਫਤੇ ’ਚ ਤਾਪਮਾਨ ਹੋਰ ਵੀ ਵੱਧ ਸਕਦਾ ਹੈ। ਦਿੱਲੀ ’ਚ ਪੈ ਰਹੀ ਗਰਮੀ ਕਾਰਨ ਲੋਕ ਬੇਹਾਲ ਹਨ। ਇਸ ਵੱਧ ਰਹੀ ਗਰਮੀ ਤੋਂ ਰਾਹਤ ਲਈ ਲੋਕ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਕੁਝ ਮੌਸਮ ’ਚ ਕੁਝ ਠੰਢਕ ਆਵੇ ਤੇ ਗਰਮੀ ਤੋਂ ਕੁਝ ਰਾਹਤ ਮਿਲੇ। ਫਿਲਹਾਲ ਮੌਸਮ ਬਿਲਕੁਲ ਸਾਫ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ