ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਸੂਬੇ ਪੰਜਾਬ ਜਰੂਰਤਮੰਦ ਪਰਿਵ...

    ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ

    Ration Distribution Sachkahoon

    ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਜਨਮ ਦਿਨ

    (ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬਠਿੰਡਾ ਸੇਵਾਦਾਰ ਕ੍ਰਿਸ਼ਨ ਜਿੰਦਲ ਇੰਸਾਂ (ਜਿੰਦਲ ਡਿਪਾਰਟਮੈਂਟਲ ਸਟੋਰ ਐਮਐਸਜੀ ਵਾਲੇ) ਦੇ ਬੇਟੇ ਗੋਪਾਲ ਮੋਹਨ ਇੰਸਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਪਰਿਵਾਰਕ ਮੈਂਬਰਾਂ ਸਰੋਜ ਜਿੰਦਲ ਇੰਸਾਂ ਮਾਤਾ, ਕ੍ਰਿਸ਼ਨ ਜਿੰਦਲ ਇੰਸਾਂ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਖੁਸ਼ਦੀਪ ਇੰਸਾਂ, ਆਦਵਿਕ ਇੰਸਾਂ ਨਾਲ ਡੱਬਵਾਲੀ ਰੋਡ ’ਤੇ ਸਥਿਤ ਬਾਲ ਗੋਪਾਲ ਗਊਸ਼ਾਲਾ ਅਤੇ ਸ਼੍ਰੀ ਗੌ ਸੇਵਾ ਸਦਨ (ਗਊਸ਼ਾਲਾ) ਵਿਖੇ 25 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ (Ration Distribution) ਕੇ ਸਾਂਝੀ ਕੀਤੀ ਪਰਿਵਾਰਕ ਮੈਂਬਰਾਂ ਵੱਲੋਂ ਗਊਸ਼ਾਲਾ ਵਿੱਚ ਕੰਮ ਕਰਦੇ ਪਰਿਵਾਰਾਂ ਨੂੰ ਦੇ ਬੱਚਿਆਂ ਨੂੰ ਕੇਲੇ ਅਤੇ ਚਾਹ ਨਾਲ ਬਿਸਕੁਟ ਵੀ ਦਿੱਤੇ ਗਏ

    ਇਸ ਮੌਕੇ ਕ੍ਰਿਸ਼ਨ ਜਿੰਦਲ ਇੰਸਾਂ ਨੇ ਦੱਸਿਆ ਕਿ ਉਹ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਜਨਮ ਦਿਨ ਫਜ਼ੂਲ ਖ਼ਰਚੀ ਕਰਨ ਦੀ ਬਜਾਏ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਕਰਕੇ ਹੀ ਮਨਾਉਂਦੇ ਹਨ ਅੱਜ ਮੇਰੇ ਬੇਟੇ ਗੋਪਾਲ ਮੋਹਨ ਇੰਸਾਂ ਦਾ ਜਨਮ ਦਿਨ ਹੈ ਜਿਸ ਤਹਿਤ ਗਊਸ਼ਾਲਾ ’ਚ ਜਰੂਰਤਮੰਦ 25 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਇਸ ਮੌਕੇ ਬਾਲ ਗੋਪਾਲ ਗਊਸ਼ਾਲਾ ਦੇ ਚੇਅਰਮੈਨ ਐਡਵੋਕੇਟ ਆਦਰਸ਼ਪਾਲ ਅਤੇ ਉਨ੍ਹਾਂ ਦੇ ਬੇਟੇ ਐਡਵੋਕੇਟ ਮਧੂਸੂਦਨ ਗੁਪਤਾ, ਗਊਸ਼ਾਲਾ ਦੇ ਸੇਵਾਦਾਰ ਸ਼ਸ਼ੀ ਕਾਂਤ ਨੇ ਗੋਪਾਲ ਮੋਹਨ ਇੰਸਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਬੇਟੇ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਉਨ੍ਹਾਂ ਕਿਹਾ ਕਿ ਜਨਮ ਦਿਨ ਮੌਕੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਜਿੰਦਲ ਪਰਿਵਾਰ ਵੱਲੋਂ ਕੀਤਾ ਗਿਆ ਇਹ ਨੇਕ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ ਨਿਸ਼ਾ ਜਿੰਦਲ ਇੰਸਾਂ, ਧੀਰਜ ਜਿੰਦਲ ਇੰਸਾਂ, ਸ਼ਾਲੂ ਜਿੰਦਲ ਇੰਸਾਂ, ਯੋਗੇਸ਼ ਗਰਗ, ਗੌਰਵ ਗਰਗ, ਸੋਹਮ ਇੰਸਾਂ, ਅੰਸ਼ਰੀਤ ਇੰਸਾਂ, ਗੁਰਰੀਤ ਇੰਸਾ ਨੇ ਵੀ ਜਿੰਦਲ ਪਰਿਵਾਰ ਨੂੰ ਵਧਾਈ ਦਿੱਤੀ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here