ਅਫਸਾਨਾ-ਏ-ਮੀਤ ਨੇ ਫਰੈਂਚ ਗਿਣਤੀ ਗਿਣ ਕੇ ਬਣਾਇਆ ਵਿਸ਼ਵ ਰਿਕਾਰਡ

Afsana-e-Meet-696x561

ਇੱਕ ਤੋਂ ਸੌ ਤੱਕ ਦੀ ਫਰੈਂਚ ਗਿਣਤੀ ਨੂੰ ਸਿਰਫ਼ 42 ਸੈਕਿੰਡਾਂ ਵਿੱਚ ਸਿੱਧੀ ਗਿਣ ਕੇ ਅਤੇ 47 ਸੈਕਿੰਡਾਂ ਵਿੱਚ ਉਲਟੀ ਗਿਣਤੀ ਗਿਣ ਕੇ ਕਾਇਮ ਕੀਤੇ ਰਿਕਾਰਡ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਦੋਹਤਾ ਹੈ ਅਫਸਾਨਾ-ਏ-ਮੀਤ

(ਸੱਚ ਕਹੂੰ ਨਿਊਜ਼) ਸਰਸਾ। ਇਨਸਾਨ ’ਚ ਜੇਕਰ ਕੁਝ ਕਰ ਗੁਜਰਨ ਦੀ ਲਗਨ ਹੋਵੇ ਤਾਂ ਉਹ ਕਿਸੇ ਵੀ ਮੁਸ਼ਕਲ ਔਕੜਾਂ ਨੂੰ ਵੀ ਆਸਾਨੀ ਵਿੱਚ ਬਦਲ ਸਕਦਾ ਹੈ। ਇਸ ਤਰ੍ਹਾਂ ਦਾ ਇੱਕ ਵਿਲੱਖਣ ਕਾਰਨਾਮਾ ਕਰ ਵਿਖਾਇਆ ਸਰਸਾ ਦੇ ਸੇਂਟ ਐਮਐਸਜੀ ਗੋਲਰੀਅਸ ਇੰਟਰ ਨੈਸ਼ਨਲ ਸਕੂਲ ਦੇ 9 ਸਾਲਾ ਵਿਦਿਆਰਥੀ ਅਫਸਾਨਾ-ਏ-ਮੀਤ (Afsana-E-Meet) ਨੇ ਦੋ ਵਿਸ਼ਵ ਰਿਕਾਰਡ ਬਣਾਉਂਦਿਆਂ ਏਸ਼ੀਆ ਬੁੱਕ ਆਫ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਆਪਣਾ ਨਾਂਅ ਦਰਜ ਕਰਵਾਇਆ

ਅਫਸਾਨਾ-ਏ-ਮੀਤ ਨੇ ਇੱਕ ਤੋਂ ਸੌ ਤੱਕ ਦੀ ਫਰੈਂਚ ਗਿਣਤੀ ਨੂੰ ਸਿਰਫ 42 ਸੈਂਕਿੰਡਾ ’ਚ ਸਿੱਧੀ ਗਿਣਤੀ ਗਿਣ ਕੇ ਤੇ 47 ਸੈਕਿੰਡ ’ਚ ਉਲਟੀ ਗਿਣਤੀ ਗਿਣ ਕੇ ਇਹ ਰਿਕਾਰਡ ਕਾਇਮ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਸਾਨਾ-ਏ-ਮੀਤ ਨੇ ਸਾਫ (ਸਾਇੰਸ ਓਲੰਪੀਆਡ ਫਾਊਂਡੇਸ਼ਨ) ’ਚ ਇੰਟਰਨੈਸ਼ਨਲ ਐਵਾਰਡ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ।

ਗਾਉਣ ਤੇ ਘੋੜਸਵਾਰੀ ਦਾ ਸ਼ੌਂਕ ਰੱਖਦੇ ਹਨ ਅਫਸਾਨਾ-ਏ-ਮੀਤ

ਅਫਸਾਨਾ-ਏ-ਮੀਤ ਦੀ ਮੰਮੀ ਭੈਣ ਅਮਰਪ੍ਰੀਤ ਕੌਰ ਇੰਸਾਂ ਤੇ ਪਾਪਾ ਆਦਰਯੋਗ ਰੂਹ-ਏ-ਮੀਤ ਜੀ ਇੰਸਾਂ ਨੇ ਦੱਸਿਆ ਕਿ ਅਫਸਾਨ-ਏ-ਮੀਤ ਨੂੰ ਗਾਉਣ ਤੇ ਘੋੜ ਸਵਾਰੀ ਦਾ ਵੀ ਸ਼ੌਂਕ ਹੈ। ਉਨ੍ਹਾਂ ਨੇ ਆਪਣੇ ਬੱਚੇ ਦੀ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਕਿਹਾ ਕਿ ਅਫਸਾਨਾ-ਏ-ਮੀਤ ਖੇਡ ਤੇ ਪੜ੍ਹਾਈ ’ਚ ਸਦਾ ਉਨਾਂ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ ਜੋ ਕਿ ਉਨਾਂ ਦੇ ਨਾਨੂ ਪਾਪਾ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਉਨਾਂ ਨੂੰ ਸਿਖਾਈ ਤੇ ਦੱਸੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ