ਫਤਿਆਬਾਦ ’ਚ 6 ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਫੜਿਆ ਤੇਂਦੂਆ

leopard

ਤੇਂਦੂਆ (Leopard ) ਨੇ ਇੱਕ ਨੌਜਵਾਨ ਨੂੰ ਕੀਤਾ ਜਖਮੀ, ਲੱਗੇ ਚਾਰ ਟਾਂਕੇ

(ਸੱਚ ਕਹੂੰ ਨਿਊਜ਼) ਫਤਿਆਬਾਦ। ਹਰਿਆਣਾ ਦੇ ਫਤਿਆਬਾਦ ਦੇ ਪਿੰਡ ਕੁੱਕੜਾਵਾਲੀ ’ਚ ਤੇਂਦੂਆ (Leopard) ਨੂੰ ਕਰੜੀ ਮੁਸ਼ੱਕਤ ਤੋਂ ਬਾਅਦ ਆਖਰ 6 ਘੰਟਿਆਂ ਬਾਅਦ ਫੜ ਲਿਆ। ਤੇਂਦੂਏ ਨੂੰ ਫੜੇ ਜਾਣ ਦੀ ਕੋਸ਼ਿਸ਼ ਦੌਰਾਨ ਉਸਨੇ ਇੱਕ ਨੌਜਵਾਨ ’ਤੇ ਹਮਲਾ ਕੀਤਾ ਜਿਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਨੌਜਵਾਨ ਵਰਿੰਦਰ ਦੀ ਛਾਤੀ ’ਤੇ ਤੇਂਦੂਏ ਨੇ ਪੰਜੇ ਮਾਰੇ ਜਿਸ ਕਾਰਨ ਉਹ ਜਖਮੀ ਹੋ ਗਿਆ ਤੇ ਉਸ ਦੇ ਚਾਰ ਟਾਂਕੇ ਆਏ ਹਨ। ਤੇਂਦੂਆ ਨੂੰ ਆਖਰ 6 ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ।

tanduaਜਿਸ ਤੋਂ ਬਾਅਦ ਤੇਂਦੂਆ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਦੱਸਣਯੋਗ ਹੈ ਕਿ ਪਿੰਡ ਕੁੱਕੜਾਵਾਲੀ ’ਚ ਬੁੱਧਵਾਰ ਸਵੇਰੇ ਸਾਢੇ 8 ਵਜੇ ਤੇਂਦੂਆਂ ਦਾਖਲ ਹੋ ਗਿਆ ਸੀ। ਤੇਂਦੂਆਂ ਦੇ ਪਿੰਡ ’ਚ ਵੜਦਿਆਂ ਹੀ ਹੜਕੰਪ ਮੱਚ ਗਿਆ ਸੀ। ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਫਤਿਆਬਾਦ ਤੋਂ ਜੰਗਲਾਤ ਵਿਭਾਗ ਦੀ ਟੀਮ ਡਾਕਟਰਾਂ ਦੇ ਨਾਲ ਮੌਕੇ ’ਤੇ ਪਹੁੰਚੀ। ਪੰਰੂਤ ਇਸ ਦੌਰਾਨ ਤੇਂਦੂਏ ਨੇ ਇੱਕ ਨੌਜਵਾਨ ਜਖਮੀ ਕਰ ਦਿੱਤਾ ਪਰ ਫਤਿਆਬਾਦ ਜੰਗਲਾਤ ਵਿਭਾਗ ਦੀ ਟੀਮ ਤੇਂਦੂਏ ਨੂੰ ਨਾ ਫੜ ਸਕੀ।

ਇਸ ਤੋਂ ਬਾਅਦ ਹਿਸਾਰ ਤੋਂ ਜੰਗਲਾਤ ਟੀਮ ਨੂੰ ਸੱਦਿਆ ਗਿਆ। ਜਿਸ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਕਰੀਬ ਢਾਈ ਵਜੇ ਤੇਂਦੂਏ ਨੂੰ ਕਾਬੂ ਕਰ ਲਿਆ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਤੇਂਦੂਏ ਨੇ ਪਿੰਡ ’ਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਜੇਕਰ ਤੇਂਦੂਆ ਟਾਈਮ ਸਿਰ ਨਾ ਫੜਿਆ ਜਾਂਦਾ ਤਾਂ ਉਹ ਪਿੰਡ ’ਚ ਜਾਨ-ਮਾਲ ਦਾ ਨੁਕਸਾਨ ਕਰ ਸਕਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ