ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਸਰੀਰਦਾਨੀ ਪਰਿਵਾਰ ਦੀ ਕੀਤੀ ਪ੍ਰਸ਼ੰਸਾ
(ਬਲਜਿੰਦਰ ਭੱਲਾ) ਬਾਘਾਪੁਰਾਣਾ । ਕੁਝ ਲੋਕ ਸਮਾਜ ਅੰਦਰ ਅਜਿਹੀ ਮਿਸਾਲ ਪੈਦਾ ਕਰ ਜਾਂਦੇ ਹਨ ਕਿ ਉਨ੍ਹਾਂ ਦੁਆਰਾ ਦਰਸਾਇਆ ਗਿਆ ਰਸਤਾ ਦੂਸਰਿਆਂ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਅਜਿਹਾ ਕਾਰਜ ਭੈਣ ਜੀਵਨ ਕਾਂਤਾ ਪਤਨੀ ਪ੍ਰਦੀਪ ਕੁਮਾਰ ਅਗਰਵਾਲ ਵਾਸੀ ਚੰਨੂਵਾਲਾ ਰੋਡ ਬਾਘਾ ਪੁਰਾਣਾ ਨੇ ਕੀਤਾ। ਉਸ ਨੇ ਜਿਊਂਦੇ ਜੀਅ ਹੀ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ। ਅਚਾਨਕ ਜੀਵਨ ਕਾਂਤਾ ਦਾ ਬੀਤੀ ਰਾਤ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਤਾਂ ਉਨ੍ਹਾਂ ਦੇ ਬੇਟੇ ਉਮੇਸ਼ ਕੁਮਾਰ ਇੰਸਾਂ, ਜੋਗਿੰਦਰ ਕੁਮਾਰ ਇੰਸਾਂ ਅਤੇ ਨਰੇਸ਼ ਕੁਮਾਰ ਅਗਰਵਾਲ ਨੇ ਆਪਣੀ ਮਾਤਾ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਮੁਜੱਫਰ ਨਗਰ ਨੂੰ ਖੋਜਾਂ ਲਈ ਦਾਨ ਕੀਤਾ। Body Donation
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ ਅਤੇ ਨਗਰ ਕੌਸਲ ਉੱਪ ਪ੍ਰਧਾਨ ਜਗਸੀਰ ਗਰਗ ਨੇ ਕਿਹਾ ਕਿ ਇਹ ਸਾਰਾ ਪਰਿਵਾਰ ਮਾਨਵਤਾ ਭਲਾਈ ਕਾਰਜਾਂ ਅੰਦਰ ਹਮੇਸ਼ਾਂ ਸਭ ਤੋਂ ਅੱਗੇ ਖੜਦਾ ਹੈ ਅੱਜ ਪਰਿਵਾਰ ਨੇ ਐਨਾ ਵੱਡਾ ਸਮਾਜ ਸੇਵਾ ਦਾ ਕਾਰਜ ਕੀਤਾ ਹੈ ਜੋ ਕਿ ਵੱਡੇ ਜਿਗਰੇ ਵਾਲਾ ਪਰਿਵਾਰ ਹੀ ਕਰ ਸਕਦਾ ਹੈ। Body Donation
ਡੇਰਾ ਸੱਚਾ ਸੌਦਾ ਸਰਸਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਦੀਵਾਨਾ ਇੰਸਾਂ, ਸੁਖਦੇਵ ਸਿੰਘ ਪੱਖੋਂ, ਜੋਰਾ ਸਿੰਘ ਆਦਮਪੁਰਾ ਅਤੇ 45 ਮੈਂਬਰ ਅਮਰੀਕ ਸਿੰਘ ਬਰੇਟਾ ਨੇ ਕਿਹਾ ਕਿ ਮਾਤਾ ਨੇ ਆਪਣਾ ਇੱਕ ਪੁੱਤਰ ਮੌਂਟੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਦੀ ਪੱਕੀ ਸੇਵਾ ਲੇਖੇ ਲਾਇਆ ਹੋਇਆ ਹੈ। ਉਨਾਂ ਕਿਹਾ ਕਿ ਮਾਤਾ ਜੋ ਆਪਣੇ ਗੁਰੂ ਦੇ ਦਰਸਾਏ ਗਏ ਮਾਰਗ ’ਤੇ ਚੱਲ ਕੇ ਆਪਣੀ ਜ਼ਿੰੰਦਗੀ ਸਫ਼ਲ ਬਣਾ ਗਈ। ਪ੍ਰਮਾਤਮਾ ਪਰਿਵਾਰ ਨੂੰ ਇਹ ਘਾਟਾ ਬਰਦਾਸ਼ਤ ਕਰਨ ਦੀ ਤਾਕਤ ਦੇਵੇ।
ਇਸ ਮੌਕੇ ਸਾਧ-ਸੰਗਤ ਨੇ ਅੰਤਿਮ ਵਿਦਾਇਗੀ ਦੌਰਾਨ ’ਸਰੀਰਦਾਨੀ ਜੀਵਨ ਕਾਂਤਾ ਅਮਰ ਰਹੇ‘ ਦੇ ਨਾਅਰੇ ਲਾ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਜ਼ਿੰਮੇਵਾਰ ਅਸ਼ੋਕ ਪੁਰੀ ਨਿਹਾਲ ਸਿੰਘ ਵਾਲਾ, ਸੰਤੋਸ਼ ਕੁਮਾਰ ਭੱਲਾ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਗੁਰਪ੍ਰੀਤ ਇੰਸਾਂ, ਭਗਵਾਨ ਦਾਸ ਮੋਗਾ, ਜਗਦੀਸ਼ ਕਾਲੜਾ ਭੰਗੀਦਾਸ, ਪੰਤਾਲੀ ਮੈਂਬਰ ਵਰਿੰਦਰ ਕੌਰ ਭਾਟੀਆ, ਮਨੋਹਰ ਲਾਲ ਸ਼ਰਮਾ, ਧਰਮਪਾਲ ਭੰਡਾਰੀ, ਪਰਮਜੀਤ ਸਿੰਘ ਪੰਮਾ, ਕਾਕਾ ਰਾਜਿਆਣਾ, ਰੋਸ਼ਨ ਲਾਲ ਸਮਾਧ ਭਾਈ, ਅੰਗਰੇਜ ਦਾਸ ਇੰਸਾਂ, ਜੱਗਾ ਸਿੰਘ ਜੈਮਲਵਾਲਾ, ਲਛਮਣ ਸਿੰਘ ਚੰਨੂਵਾਲਾ, ਮਹਿੰਗਾ ਰਾਮ ਇੰਸਾਂ, ਸੋਨੀ ਲਧਾਈਕੇ ਵਾਲੇ, ਡਾ. ਰਜਿੰਦਰ ਸਿੰਘ ਇੰਸਾਂ, ਬੌਬੀ ਇੰਸਾਂ, ਪੰਦਰਾਂ ਮੈਂਬਰ ਸੁਖਨਾਮ ਸਿੰਘ ਇੰਸਾਂ ਪੱਚੀ ਮੈਂਬਰ ਅਤੇ ਬਲਾਕ ਭੰਗੀਦਾਸ ਮਿੰਟੂ ਇੰਸਾਂ ਆਦਿ ਸੈਂਕੜੇ ਪ੍ਰੇਮੀ ਵੀਰਾਂ ਅਤੇ ਭੈਣਾਂ ਨੇ ਸ਼ਹੀਦ ਭਗਤ ਸਿੰਘ ਚੌਂਕ ’ਚੋਂ ਭੈਣ ਜੀਵਨ ਕਾਂਤਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ