ਸੰਗਰੂਰ ’ਚ ਸਮਾਗਮ ਦੌਰਾਨ ਹੋਈ ਲਾਂਚਿੰਗ
(ਨਰੇਸ਼ ਕੁਮਾਰ) ਸੰਗਰੂਰ। ਰਾਇਲ ਐਨਫੀਲਡ ਮੋਟਰ ਸਾਇਕਲ ਦੇ ਦੀਵਾਨਿਆਂ ਲਈ ਖੁਸ਼ੀ ਦੀ ਖ਼ਬਰ ਹੈ ਕੰਪਨੀ ਵੱਲੋਂ ਰਾਇਲ ਐਨਫੀਲਡ ਦਾ ਨਵਾਂ ਮਾਡਲ ‘ਸਕਰੈਮ 411’ ਲਾਂਚ ਕਰ ਦਿੱਤਾ ਗਿਆ ਹੈ ਅੱਜ ਸੰਗਰੂਰ ਦੇ ਅਧਿਕਾਰਤ ਡੀਲਰ ਵਰਮਾ ਆਟੋਮੋਬਾਇਲਜ਼ ਵਿਖੇ ਇਸ ਮੋਟਰ ਸਾਇਕਲ ਦੀ ਲਾਂਚਿੰਗ ਸਮੇਂ ਇੱਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸੰਗਰੂਰ ਦੇ ਉਘੇ ਡਾਕਟਰ ਪ੍ਰਭਜੋਤ ਸਿੰਘ ਸਿਬੀਆ ਤੇ ਸਮਾਜ ਸੇਵੀ ਡਾ: ਸੁਖਵਿੰਦਰ ਬਬਲਾ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਇਨ੍ਹਾਂ ਵੱਲੋਂ ਸਾਂਝੇ ਤੌਰ ’ਤੇ ਇਸ ਨਵੇਂ ਮਾਡਲ ਦੀ ਘੁੰਡ ਚੁਕਾਈ ਕੀਤੀ ਗਈ।
ਆਪਣੇ ਸੰਬੋਧਨ ਵਿੱਚ ਡਾ. ਸਿਬੀਆ ਨੇ ਕਿਹਾ ਕਿ ਰਾਇਲ ਐਨਫੀਲਡ ਮੋਟਰ ਸਾਇਕਲ ਦਾ ਕਰੇਜ਼ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਜਿਸ ਕਾਰਨ ਕੰਪਨੀ ਦਾ ਇਹ ਮੋਟਰ ਸਾਇਕਲ ਹੱਥੋਂ-ਹੱਥੀ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਇਹ ਮਾਡਲ ਵੀ ਬੇਹੱਦ ਜਾਨਦਾਰ ਤੇ ਖੂਬਸੂਰਤ ਹੈ ਜੋ ਨੌਜਵਾਨਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਵਰਮਾ ਆਟੋਮੋਬਾਇਲਜ਼ ਸੰਗਰੂਰ ਦੇ ਐਮ.ਡੀ. ਮਹੇਸ਼ ਵਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਵੱਲੋਂ ਪਹਾੜਾਂ ਆਦਿ ਇਲਾਕਿਆਂ ਵਿੱਚ ਮੋਟਰ ਸਾਇਕਲ ਦੀ ਸਵਾਰੀ ਦਾ ਆਨੰਦ ਲੈਣ ਲਈ ਇਹ ਨਵਾਂ ਮਾਡਲ ਲਾਂਚ ਕੀਤਾ ਹੈ।
ਉਨ੍ਹਾਂ ਦੱਸਿਆ ਕਿ ‘ਸਕਰੈਮ 411’ ਮਾਡਲ 411 ਸੀਸੀ ਹੈ ਅਤੇ ਇਸ ਦੀ ਆਨ ਰੋਡ ਕੀਮਤ ਲਗਭਗ 2.60 ਲੱਖ ਹੈ ਉਨ੍ਹਾਂ ਦੱਸਿਆ ਕਿ ਇਹ ਬੇਹੱਦ ਜਾਨਦਾਰ ਮੋਟਰ ਸਾਇਕਲ ਹੈ, ਡਬਲ ਡਿਸਕ ਦੇ ਨਾਲ-ਨਾਲ ਇਸ ਦੀ ਐਵਰੇਜ਼ 35 ਤੋਂ 40 ਕਿਲੋਮੀਟਰ ਪ੍ਰਤੀ ਲੀਟਰ ਹੈ ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਇਹ ਮਾਡਲ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਦੇਖਣ ਵਿੱਚ ਜਿੱਥੇ ਬੇਹੱਦ ਸ਼ਾਨਦਾਰ ਹੈ, ਉੱਥੇ ਕਾਫ਼ੀ ਉੱਚਾ ਤੇ ਦਮਦਾਰ ਆਵਾਜ਼ ਕਾਰਨ ਦੂਜਿਆਂ ਨਾਲੋਂ ਇਸ ਦੀ ਵਿਲੱਖਣਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਕੁਮਾਰ ਇੰਸਾਂ, ਜੀਤੂ ਇੰਸਾਂ, ਮੈਡਮ ਕਵਿਤਾ ਰਾਣੀ, ਬਹਾਲ ਸਿੰਘ, ਭੁਪਿੰਦਰਿ ਸਿੰਘ, ਮੈਡਮ ਸੰਦੀਪ, ਲਵਦੀਪ ਸਿੰਘ ਤੋਂ ਇਲਾਵਾ ਹੋਰ ਵੀ ਸਟਾਫ਼ ਮੈਂਬਰ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ