ਸੋਨੀਆ ਗਾਂਧੀ ਨੇ ਪੰਜ ਸੂਬਿਆਂ ਦੇ ਸੂਬਾ ਪ੍ਰਧਾਨਾਂ ਤੋਂ ਮੰਗਿਆ ਅਸਤੀਫਾ
(ਏਜੰਸੀ) ਨਵੀਂ ਦਿੱਲੀ। ਪੰਜ ਸੂਬਿਆਂ ’ਚ ਵੱਡੀ ਹਾਰ ਦਰਮਿਆਨ ਕਾਂਗਰਸ ’ਚ ਅਗਵਾਈ ਬਦਲਾਅ ਅਤੇ ਵੱਡੇ ਫੇਰਬਦਲ ਦੀ ਚਰਚਾਵਾਂ ਦਰਮਿਆਨ ਅਹਿਮ ਖਬਰ ਸਾਹਮਣੇ ਆਈ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਦੇ ਸੂਬਾ ਕਾਂਗਰਸ ਪ੍ਰਧਾਨਾਂ ਨੂੰ ਕਿਹਾ ਹੈ ਕਿ ਉਹ ਪੀਸੀਸੀ ਦੇ ਮੁੜ ਗਠਨ ਲਈ ਆਪਣਾ ਅਸਤੀਫਾ ਦੇ ਦੇਣ ਰਣਦੀਪ ਸੁਰਜੇਵਾਲਾ ਨੇ ਟਵੀਟ ਜਾਰੀ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਪੰਜਾਬ’ਚ ਨਵਜੋਤ ਸਿੱਧੂ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ, ਉੱਥੇ ਯੂਪੀ ’ਚ ਅਜੈ ਕੁਮਾਰ ਲੱਲੂ ਕਾਂਗਰਸ ਪ੍ਰਧਾਨ ਹਨ ਇਸ ਤੋਂ ਇਲਾਵਾ ਉੱਤਰਾਖੰਡ ’ਚ ਗਣੇਸ਼ ਗੋਡਿਆਲ ਕੋਲ ਸੂਬਾ ਕਾਂਗਰਸ ਦੀ ਕਮਾਨ ਹੈ। ਉੱਥੇ ਗੋਆ ’ਚ ਗਿਰੀਸ਼ ਚੋਡਨਕਰ ਪੀਸੀਸੀ ਪ੍ਰਧਾਨ ਸਨ, ਜਿਨ੍ਹਾਂ ਨੇ ਗੋਆ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉੱਥੇ ਮਣੀਪੁਰ ’ਚ ਨਮੇਈਰਕਪੈਮ ਲੋਕੇਨ ਸਿੰਘ ਸੂਬਾ ਪ੍ਰਧਾਨ ਅਹੁਦੇ ’ਤੇ ਹਨ ਹਾਰ ਤੋਂ ਬਾਅਦ ਸਾਰੇ ਸੂਬਾ ਪ੍ਰਧਾਨਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕਾਂਗਰਸ ਕਾਰਜ ਕਾਰਨੀ ਦੀ ਮੀਟਿੰਗ ’ਚ ਕਿਹਾ ਸੀ ਕਿ ‘ਅਸੀਂ ਪਾਰਟੀ ਦੇ ਹਿੱਤ ’ਚ ਕਿਸੇ ਵੀ ਤਿਆਗ ਲਈ ਤਿਆਰ ਹਾਂ ਇਸ ਤੋਂ ਬਾਅਦ ਸੀਡਬਲਯੂਸੀ ’ਚ ਸ਼ਾਮਲ ਆਗੂਆਂ ਨੇ ਉਨ੍ਹਾਂ ਦੀ ਅਗਵਾਈ ’ਚ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਸੰਗਠਨਾਤਮਕ ਚੋਣਾਂ ਮੁਕੰਮਲ ਹੋਣ ਤੱਕ ਉਹ ਅਹੁਦੇ ’ਤੇ ਬਣੇ ਰਹਿਣ।
ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਬਦਲਾਅ ਦੀ ਲੋੜ: ਸੋਨੀਆ
ਸੀਡਬਲਯੂਸੀ ’ਚ ਸ਼ਾਮਲ ਆਗੂਆਂ ਨੇ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਉਹ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਬਦਲਾਅ ਕਰਨ ਅਤੇ ਸੁਧਾਰਾਤਮਕ ਕਦਮ ਚੁੱਕਣ ਸੋਨੀਆ ਗਾਂਧੀ ਦੀ ਅਗਵਾਈ ’ਚ ਲਗਭਗ ਚਾਰ ਘੰਟੇ ਤੱਕ ਹੋਈ ਸੀਡਬਲਯੂਸੀ ਦੀ ਮੀਟਿੰਗ ’ਚ ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਸੰਸਦ ਦਾ ਬਜਟ ਸੈਸ਼ਨ ਮੁਕੰਮਲ ਹੋਣ ਦੇ ਤੁਰੰਤ ਬਾਅਦ ਇੱਕ ‘ਸਮੀਖਿਆ ਕੈਂਪ’ ਲਾਇਆ ਜਾਵੇਗਾ ਜਿਸ ’ਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ