ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਪੰਜਾਬ ਵਿੱਚ ਕਾ...

    ਪੰਜਾਬ ਵਿੱਚ ਕਾਂਗਰਸ ਦੀ ਹਾਰ ’ਤੇ ਚਰਚਾ ਜਾਰੀ : ਕਾਂਗਰਸ ਦੀ ਹਾਰ ਲਈ ਚੰਨੀ, ਸਿੱਧੂ ਤੇ ਜਾਖੜ ਜਿੰਮੇਵਾਰ 

    Congress Announces Candidates,

    ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ (Punjab Congress )

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ (Punjab Congress ) ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੱਜ ਪਾਰਟੀ ਇੰਚਾਰਜ ਹਰੀਸ਼ ਚੌਧਰੀ ਮਾਲਵੇ ਦੇ ਉਮੀਦਵਾਰਾਂ ਨਾਲ ਹਾਰ ਦੇ ਕਾਰਨਾਂ ਬਾਰੇ ਗੱਲਬਾਤ ਕਰਨ ‘ਚ ਲੱਗੇ ਹੋਏ ਹਨ। ਮਾਲਵਾ ਜ਼ੋਨ ਇਕ ਦੀ ਮੀਟਿੰਗ ਮੰਗਲਵਾਰ ਦੁਪਹਿਰ ਪਾਰਟੀ ਹੈੱਡਕੁਆਰਟਰ ਵਿਖੇ ਸ਼ੁਰੂ ਹੋਈ, ਜਿਸ ਵਿਚ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵੀ ਪਾਰਟੀ ਪ੍ਰਧਾਨ ਵਜੋਂ ਮੌਜੂਦ ਹਨ।

    ਮੀਟਿੰਗ ਦੌਰਾਨ ਬੱਸੀ ਪਠਾਣਾ ਤੋਂ ਚੋਣ ਲੜ ਰਹੇ ਗੁਰਪ੍ਰੀਤ ਜੀਪੀ ਅਤੇ ਬਾਘਾਪੁਰਾਣਾ ਤੋਂ ਉਮੀਦਵਾਰ ਦਰਸ਼ਨ ਬਰਾੜ ਨੇ ਚਰਨਜੀਤ ਚੰਨੀ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਵੱਲੋਂ ਹਾਰ ਦੇ ਜਿੰਮੇਵਾਰ ਲਈ  ਚਰਨਜੀਤ ਚੰਨੀ , ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਜਿਨਾਂ ਦੀ ਬਿਆਨਬਾਜੀ ਕਾਰਨ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਭਰੋਸਾ ਉੱਠ ਗਿਆ। ਜੇਕਰ ਤਿੰਨੋਂ ਇਕੱਠੇ ਹੁੰਦੇ ਤਾਂ ਕਾਂਗਰਸ ਨੂੰ ਚੋਣਾਂ ‘ਚ ਫਾਇਦਾ ਹੁੰਦਾ। ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਯੋਗ ਕਦਮ ਚੁੱਕਣੇ ਪੈਣਗੇ।

    3 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਪਿਆ ਭਾਰੀ

    ਸਾਬਕਾ ਮੰਤਰੀ ਕਾਕਾ ਰਣਦੀਪ ਨੇ ਕਿਹਾ ਕਿ ਇਹ ਹਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਇੱਕ-ਦੂਜੇ ਖ਼ਿਲਾਫ਼ ਬਿਆਨਬਾਜੀ ਕਾਰਨ ਹੋਈ ਹੈ। ਇਸ ਵਿੱਚ ਚਰਨਜੀਤ ਚੰਨੀ, ਨਵਜੋਤ ਸਿੱਧੂ, ਸੁਨੀਲ ਜਾਖੜ ਅਤੇ ਅੰਬਿਕਾ ਸੋਨੀ ਦਾ ਹੱਥ ਹੈ। ਉਨ੍ਹਾਂ ਦੇ ਵੱਖ-ਵੱਖ ਬਿਆਨਾਂ ਨਾਲ ਲੋਕ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ 3 ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਕਾਂਗਰਸ ਲਈ ਭਾਰੀ ਪਿਆ । ਇਸ ਲਈ ਲੋਕਾਂ ਨੇ ਇਕਜੁੱਟ ਹੋ ਕੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਧਿਰ ਨੂੰ ਮੌਕਾ ਦਿੱਤਾ।

    ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਿਨ੍ਹਾਂ ਦੇ ਚਿਹਰੇ ਵੱਖੋ-ਵੱਖਰੇ ਬਿਆਨ ਦਿੰਦੇ ਹਨ ਉਨ੍ਹਾਂ ਦਾ ਕੀ ਬਣੇਗਾ? ਜਾਖੜ ਨੇ ਬਿਆਨ ਦਿੱਤਾ ਕਿ ਹਿੰਦੂ ਹੋਣ ਕਰਕੇ ਮੈਂ ਮੁੱਖ ਮੰਤਰੀ ਨਹੀਂ ਬਣਿਆ। ਇਸ ਨਾਲ ਸਾਰੇ ਹਿੰਦੂ ਕਾਂਗਰਸ ਦੇ ਵਿਰੁੱਧ ਹੋ ਗਏ। ਅਸੀਂ ਕੋਈ ਵੀ ਸ਼ਹਿਰੀ ਸੀਟ ਨਹੀਂ ਜਿੱਤੀ। ਕਾਂਗਰਸੀ ਕਾਂਗਰਸ ਨੂੰ ਹਰਾਉਣ ਵਿੱਚ ਲੱਗੇ ਹੋਏ ਸਨ। ਚੰਨੀ ਤੇ ਸਿੱਧੂ ਨੇ ਇਹੀ ਕੰਮ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here