ਹਰਿਆਣਾ ਦੇ 15 ਸਾਬਕਾ ਵਿਧਾਇਕਾਂ, ਮੰਤਰੀ ਤੇ ਸਮਾਜਿਕ ਵਰਕਰ ਆਪ ’ਚ ਸ਼ਾਮਲ

aa¨f-696x255

ਸਤੇਂਦਰ ਜੈਨ ਬੋਲੋ, ਅਸੀਂ ਛੇਤੀ ਹੀ ਉੱਥੇ ਵੀ ਬਣਾਵਾਂਗੇ ਸਰਕਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਜ਼ਰ ਹੁਣ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਚੋਣਾਂ ’ਤੇ ਹਨ। ਇਨਾਂ ਦੋਵਾਂ ਸੂਬਿਆਂ ’ਚ ਇਸ ਸਾਲ ਨਬੰਬਰ ’ਚ ਵੋਟਾਂ ਪੈਣਗੀਆਂ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਫੋਕਸ ਇਨਾਂ ਦੋਵਾਂ ਸੂਬਿਆਂ ’ਤੇ ਹੈ। ਇਸ ਦੌਰਾਨ ਹਰਿਆਣਾ ਦੇ 15 ਸਾਬਕਾ ਵਿਧਾਇਕ, ਮੰਤਰੀ ਤੇ ਸਮਾਜਿਕ ਵਰਕਰ ਸੋਮਵਾਰ ਭਾਵ ਅੱਜ ਦਿੱਲੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ।

ਇਸ ਦੌਰਾਨ ਮੌਜੂਦ ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਅਸੀਂ ਇਸ ਸਾਲ ਦੇ ਅੰਤ ’ਚ ਹਿਮਾਚਸ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜਾਂਗੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਹਰਿਆਣਾ ’ਚ ਸਰਕਾਰ ਬਣਾਵਾਂਗੇ। ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ 92 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰਦਿਆਂ ਪਹਿਲੀ ਵਾਰ ਪੰਜਾਬ ’ਚ ਸਰਕਾਰ ਬਣਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ