ਕੁਸ਼ਤੀ, ਤਾਈਕਵਾਂਡੋ ਅਤੇ ਡਾਂਸ ’ਚ ਲਹਿਰਾਏ ਜਿੱਤ ਦੇ ਝੰਡੇ (Shah Satnam Ji Boys College)
- ਕਾਲਜ ਪਿ੍ਰੰਸੀਪਲ ਡਾ. ਦਿਲਾਵਰ ਇੰਸਾਂ ਅਤੇ ਪ੍ਰਸ਼ਾਸਕ ਡਾ. ਐਸਬੀ ਆਨੰਦ ਇੰਸਾਂ ਨੇ ਦਿੱਤੀ ਵਧਾਈ
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ (Shah Satnam Ji Boys College) ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਖੇਡਾਂ ਅਤੇ ਡਾਂਸ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਿਵਾਨੀ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਲਜ ਦੇ ਖਿਡਾਰੀ ਸੁਸ਼ਾਂਤ ਕੁਮਾਰ ਨੇ 59 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਸੁਸ਼ਾਂਤ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਅਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਖਿਡਾਰੀਆਂ ਨੂੰ ਹਰਾ ਕੇ ਲਗਾਤਾਰ 6 ਮੈਚ ਜਿੱਤੇ। ਸੁਸ਼ਾਂਤ ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਦੇਸ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਇੰਟਰ ਕਾਲਜ ਡਾਂਸ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ
ਆਈਬੀ ਕਾਲਜ ਪਾਣੀਪਤ ਵੱਲੋਂ ਕਰਵਾਏ ਗਏ ਇੰਟਰ ਕਾਲਜ ਆਨਲਾਈਨ ਡਾਂਸ ਮੁਕਾਬਲੇ ਵਿੱਚ ਕਾਲਜ ਦੀ ਵਿਦਿਆਰਥਣ ਫਤਿਹ ਪਹਿਲੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਉਨ੍ਹਾਂ ਦੇ ਡਾਂਸ ਦੀਆਂ ਵੀਡੀਓਜ਼ ਮੰਗੀਆਂ ਗਈਆਂ ਸਨ। ਇਸ ਦੇ ਨਾਲ ਹੀ ਗੂਗਲ ਫਾਰਮ ਰਾਹੀਂ ਵਿਦਿਆਰਥਣ ਦਾ ਪਛਾਣ ਪੱਤਰ ਅਤੇ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ। ਜਿਊਰੀ ਨੇ ਕਾਲਜ ਦੇ ਸੈਂਕੜੇ ਭਾਗੀਦਾਰਾਂ ਵਿੱਚੋਂ ਫਤਿਹ ਨੂੰ ਸਰਵੋਤਮ ਮੰਨਿਆ ਅਤੇ ਉਸ ਨੂੰ ਆਨਲਾਈਨ ਇਨਾਮੀ ਰਾਸ਼ੀ ਅਤੇ ਸਰਟੀਫਿਕੇਟਾਂ ਨਾਲ ਨਿਵਾਜਿਆ। ਸਾਰੇ ਖਿਡਾਰੀਆਂ ਦੀ ਇਸ ਕਾਮਯਾਬੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਇੰਸਾਂ ਅਤੇ ਪ੍ਰਸ਼ਾਸਕ ਡਾ. ਐਸਬੀ ਆਨੰਦ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਤਾਈਕਵਾਂਡੋ ਵਿੱਚ ਕੀਤੀ ਨੰਬਰ ਇੱਕ ਰੈਂਕਿੰਗ ਪ੍ਰਾਪਤ
ਕਾਲਜ ਦੇ ਵਿਦਿਆਰਥੀ ਪ੍ਰਸ਼ਾਂਤ ਰਾਣਾ ਨੇ ਏਸ਼ਿਆਈ ਖੇਡਾਂ ਦੇ ਟਰਾਇਲਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। 53 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਦੇ ਹੋਏ ਪ੍ਰਸ਼ਾਂਤ ਨੇ ਆਪਣੇ ਸਾਰੇ ਮੈਚ ਜਿੱਤੇ ਅਤੇ ਭਾਰਤ ਭਰ ਦੇ ਚੋਟੀ ਦੇ 10 ਖਿਡਾਰੀਆਂ ਵਿੱਚੋਂ ਪਹਿਲੇ ਨੰਬਰ ’ਤੇ ਰਹਿ ਕੇ ਸੋਨ ਤਗਮਾ ਜਿੱਤਿਆ। ਪ੍ਰਸ਼ਾਂਤ ਰਾਣਾ ਹੁਣ ਲਖਨਊ ਵਿੱਚ ਭਾਰਤੀ ਟੀਮ ਦੇ ਕੈਂਪ ਵਿੱਚ ਸ਼ਿਰਕਤ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ