ਮਾਨਸਾ ਤੋਂ ਸਿੱਧੂ ਮੂਸੇਵਾਲਾ ਦੀ ਹਾਰ ਲੱਗਭਗ ਤੈਅ
ਮਾਨਸਾ (ਸੱਚ ਕਹੂੰ ਨਿਊਜ਼)। ਸ਼ੁਰੂਆਤੀ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਅੱਗੇ ਹੈ। ਦੂਜੇ ਨੰਬਰ ਲਈ ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਟੱਕਰ ਹੈ। ਹਾਲਾਂਕਿ, ਇਹ ਸਿਰਫ ਰੁਝਾਨ ਹਨ ਅਤੇ ਨਤੀਜਿਆਂ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ। ਮਾਨਸਾ ਹਲਕੇ ‘ਚ ਹਾਲੇ ਤੱਕ ਦੇ ਨਤੀਜਿਆਂ ‘ਚ ਸਿੱਧੂ ਮੂਸੇਵਾਲਾ ਹਾਰਦੇ ਨਜ਼ਰ ਆ ਰਹੇ ਹਨ। ਉਹ ਦੂਜੇ ਨੰਬਰ ‘ਤੇ ਚੱਲ ਰਹੇ ਹਨ। ਜਦੋਂਕਿ ਆਮ ਆਦਮੀ ਪਾਰਟੀ ਦੇ ਡਾ. ਵਿਜੈ ਸਿੰਗਲਾ ਕੁਲ 40640 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਉਥੇ ਦੂਜੇ ਨੰਬਰ ‘ਤੇ ਸਿੱਧੂ ਮੂਸੇ ਵਾਲਾ ਹਨ, ਜਿਨ੍ਹਾਂ ਨੂੰ ਹੁਣ ਤੱਕ ਸਿਰਫ 13586 ਵੋਟਾਂ ਹੀ ਹਾਸਲ ਹੋਈਆਂ ਹਨ।ਤੀਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਹਨ, ਜਿਨ੍ਹਾਂ ਨੂੰ ਹੁਣ ਤੱਕ ਸਿਰਫ 11159 ਵੋਟਾਂ ਹੀ ਪਈਆਂ ਹਨ।
ਜਿਕਰਯੋਗ ਹੈ ਕਿ ਮਾਨਸਾ ਪੰਜਾਬ ਦੀਆਂ ਹੌਟ ਸੀਟਾਂ ‘ਚੋਂ ਇਕ ਹੈ ਕਿਉਂਕਿ ਇੱਥੋਂ ਗਾਇਕ ਸਿੱਧੂ ਮੂਸੇ ਵਾਲਾ ਚੋਣ ਮੈਦਾਨ ‘ਚ ਹਨ। ਸਿੱਧੂ ਮੂਸੇ ਵਾਲਾ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਹੈ ਤੇ ਸਭ ਦੀਆਂ ਨਜ਼ਰਾਂ ਸਿੱਧੂ ਮੂਸੇ ਵਾਲਾ ‘ਤੇ ਟਿਕੀਆਂ ਹੋਈਆਂ ਹਨ।
ਵਿਧਾਨ ਸਭਾ 2022 (ਜ਼ਿਲ੍ਹਾ ਮਾਨਸਾ ) ਚੌਥਾਂ ਗੇੜ
ਹਲਕਾ ਮਾਨਸਾ
Cong 8450
Sad 7190
Aap 27948
ਹਲਕਾ ਬੁਢਲਾਡਾ
Cong 4807
Sad 9149
App 25016
ਹਲਕਾ ਸਰਦੂਲਗੜ੍ਹ
Cong 7814
Sad 8266
Aap 22179
ਤਿੰਨੇ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਲੀਡ ਬਾਰਕਰਾਰ
ਸਟਰਾਂਗ ਰੂਮ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਚੋਣਾਂ ਵਿੱਚ ਕੁੱਲ 2,14,99,804 ਰਜਿਸਟਰਡ ਵੋਟਰਾਂ ਵਿੱਚੋਂ 71.95 ਫੀਸਦੀ ਭਾਵ 15469618 ਵੋਟਰਾਂ ਨੇ 24740 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵੋਟਰਾਂ ਵਿੱਚ 8133930 ਪੁਰਸ਼, 7335406 ਔਰਤਾਂ ਅਤੇ 282 ਟਰਾਂਸਜੈਂਡਰ ਹਨ। ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਗਿੱਦੜਬਾਹਾ ਵਿੱਚ ਸਭ ਤੋਂ ਵੱਧ 84.93 ਫੀਸਦੀ ਮਤਦਾਨ ਹੋਇਆ। ਘੱਟ ਮਤਦਾਨ ਵਾਲੇ ਹਲਕਿਆਂ ਵਿੱਚ ਅੰਮ੍ਰਿਤਸਰ ਪੱਛਮੀ ਵਿੱਚ 55.40 ਪ੍ਰਤੀਸ਼ਤ, ਲੁਧਿਆਣਾ ਦੱਖਣੀ ਵਿੱਚ 59.04 ਪ੍ਰਤੀਸ਼ਤ ਅਤੇ ਅੰਮ੍ਰਿਤਸਰ ਕੇਂਦਰੀ ਵਿੱਚ 59.19 ਪ੍ਰਤੀਸ਼ਤ ਮਤਦਾਨ ਹੋਇਆ। ਵੋਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਟਰਾਂਗ ਰੂਮ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ