ਪੰਜਾਬ ਵਿਧਾਨ ਸਭਾ 2022। ਰੁਝਾਨ ‘ਚ ਆਮ ਆਦਮੀ ਪਾਰਟੀ ਬਹੁਮਤ ਤੋਂ ਅੱਗੇ, ਕਾਂਗਰਸ ਦੂਜੇ ਤੇ ਅਕਾਲੀ ਦਲ ਤੀਜੇ ਸਥਾਨ ‘ਤੇ

ਸੱਚ ਕਹੂੰ ਨਿਊਜ਼, ਸਰਸਾ।

ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਪੰਜਾਬ ’ਚ ਵੱਡਿਆਂ ਚਿਹਰਿਆਂ ਨੂੰ ਪਿਛੜੇ ਵੇਖਿਆ ਜਾ ਰਿਹਾ ਹੈ। ਗੱਲ ਕਰੀਏ ਭਦੌੜ ਦੀ ਸੀਟ ਦੀ ਤਾਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛੜੇ ਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨਾਲ ਪੰਜਾਬ ਦੇ ਖੇਤੀ ਮੰਤਰੀ ਰਣਦੀਪ ਸਿੰਘ ਵੀ ਪਿੱਛੇ ਚੱਲ ਰਹੇ ਹਨ। ਪੰਜਾਬ ਦੀਆਂ 117 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਤੇ ਕਾਂਗਰਸ ਦੂਜੇ ਨੰਬਰ ’ਤੇ ਚੱਲ ਰਹੀ ਹੈ।

ਪਟਿਆਲਾ ਜਿਲ੍ਹੇ ਦੀਆਂ ਅੱਠ ਵਿਧਾਨ ਸਭਾ ਵਿੱਚ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਫਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਅੱਗੇ ਚੱਲ ਹਨ ਤੇ ਦੂਜੇ ਨੰਬਰ ’ਤੇ ਪਰਮਿੰਦਰ ਪਿੰਕੀ ਤੇ ਭਾਜਪਾ ਦੇ ਰਾਣਾ ਸੋਢੀ ਤੀਜੇ ਨੰਬਰ ‘ਤੇ ਹਨ। ਅੰਮ੍ਰਿਤਸਰ ਈਸਟ ਤੋਂ ਸਿੱਧੂ ਪਿਛੜਦੇ ਨਜ਼ਰ ਆ ਰਹੇ ਹਨ।

ਜੇਕਰ ਗੱਲ ਕਰੀਏ ਮੋਗੇ ਦੀ ਤਾਂ ਉੱਥੇ ਮਾਲਵਿਕਾ ਸੂਦ ਦੂਜੇ ਨੰਬਰ ’ਤੇ ਹੈ ਤੇੇ ਮਾਨਸਾ ਤੋਂ ਸਿੱਧੂ ਮੂਸੇਵਾਲਾ ਵੀ ਦੂਜੇ ਨੰਬਰ ’ਤੇ ਹੈ ਤੇ ਵਿਜੈ ਸਿੰਗਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲੇ ਨੰਬਰ ’ਤੇ ਚੱਲ ਰਹੇ ਹਨ। ਲੰਬੀ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਜਾਬ ਦੇ ਸਭ ਤੋਂ ਵੱਡੀ ਉਮਰ ਵਾਲੇ ਉਮੀਦਵਾਰ ਹਨ ਉਹ ਅਜੇ ਤੱਕ ਤੀਜੇ ਸਥਾਨ ਹਨ ਤੇ ਪਹਿਲੇ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਹਨ।

ਜਲਾਲਾਬਾਦ ਤੋਂ ਸ. ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਦੂਜੇ ਸਥਾਨ ’ਤੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਜਗਦੀਪ ਕੰਬੋਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਹਿਲੇ ਸਥਾਨ ’ਤੇ ਚੱਲ ਰਹੇ ਹਨ। ਉਹ 4202 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਗੱਲ ਕਰੀਏ ਪੰਜਾਬ ਦੇ ਵੱਡਿਆਂ ਚਿਹਰਿਆਂ ਦੀ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਆਪਣੀ-ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।

ਗਿੱਦੜਬਾਹਾ ’ਚ ’ਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅੱਗੇ ਚੱਲ ਰਹੇ ਅਤੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਦੂਜੇ ਨੰਬਰ ’ਤੇ ਹਨ ਅਤੇ ਪ੍ਰਿਤਪਾਲ ਸ਼ਰਮਾ ਤੀਜੇ ਸਥਾਨ ਹਨ। ਰੁਝਾਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਬਹੁਮਤ ਤੋਂ ਅੱਗੇ ਚੱਲ ਰਹੀ ਹੈ।

ਕਿੱਥੋਂ-ਕਿੱਥੋਂ ਕਿੰਨੀਆਂ ਸੀਟਾਂ

ਵਿਧਾਨ ਸਭਾ ਹਲਕਾ ਗੁਰੂਹਰਸਹਾਏ-078
‘ਆਪ’ ਦੇ ਫੌਜਾ ਸਿੰਘ ਸਰਾਰੀ
2675 ਵੋਟਾਂ ਨਾਲ ਅੱਗੇ

ਰਾਊਂਡ-02

*ਫੌਜਾ ਸਿੰਘ ਸਰਾਰੀ – 9321
*ਵਰਦੇਵ ਸਿੰਘ ਨੋਨੀ ਮਾਨ -6646
*ਵਿਜੈ ਕਾਲੜਾ – 717
*ਗੁਰਪ੍ਰਵੇਜ ਸ਼ੈਲੈ ਸੰਧੂ- 25

ਹਲਕਾ ਬਰਨਾਲਾ

ਦੂਜੇ ਰਾਊਂਡ ਚ ਵੀ ਆਪ ਦੇ ਮੀਤ ਹੇਅਰ ਅੱਗੇ
ਦੂਜੇ ਤੇ ਕੁਲਵੰਤ ਕੀਤੂ
ਤੀਜੇ ਐਸ ਏ ਡੀ ਅ ਦੇ ਗੁਰਪ੍ਰੀਤ ਸਿੰਘ
ਕਾਗਰਸ ਦੇ ਮੁਨੀਸ਼ ਚੋਥੇ ਸਥਾਨ ਤੇ

ਸਮਾਣਾ ਤੋਂ

ਆਪ ਪਾਰਟੀ ਦੀ ਚੇਤਨ ਸਿੰਘ ਜੌਡ਼ਾਮਾਜਰਾ 4 ਹਜ਼ਾਰ ਵੋਟਾਂ ਤੋਂ ਅੱਗੇ ਦੂਜੇ ਨੰਬਰ ਤੇ ਸੁਰਜੀਤ ਸਿੰਘ ਰੱਖੜਾ

ਮਹਿਲ ਕਲਾਂ

ਦੂਜੇ ਰਾਊਂਡ ਚ ਆਪ ਅੱਗੇ, ਦੂਜੇ ਤੇ ਐਸ ਏ ਡੀ ਅ ਤੇ ਕਾਗਰਸ ਤੀਜੇ ਸਥਾਨ ਓਪਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ