ਚੰਨੀ ਨੇ ਬੱਕਰੀ ਦਾ ਦੁੱਧ ਚੋ ਕੇ ਕਿਹਾ, ‘ਧਾਰਾਂ ਚੋਣ ’ਚ ਤਾਂ ਮੈਂ ਬਹੁਤ ਹੀ ਐਕਸਪਰਟ ਹਾਂ’

cahanni
ਹਲਕਾ ਭਦੌੜ ਤੋਂ ਚੱਲ ਕੇ ਰਸਤੇ ਵਿੱਚ ਬੱਕਰੀ ਦਾ ਦੁੱਧ ਚੋਂਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।

ਕਾਂਗਰਸੀ ਵਰਕਰਾਂ ਚੋਣਾਂ ਦੌਰਾਨ ਕੀਤੇ ਕੰਮ ਦੀਆਂ ਮੰਗੀਆਂ ਦਿਹਾੜੀਆਂ

  • ਵਰਕਰ ਮਿਲਣੀ ਲਈ ਪਹੁੰਚੇ ਸਨ ਮੁੱਖ ਮੰਤਰੀ ਚੰਨੀ

(ਕਾਲ਼ਾ ਸ਼ਰਮਾ/ਗੁਰਬਿੰਦਰ ਸਿੰਘ) ਭਦੌੜ। ਵੋਟਾਂ ਪੈਣ ਤੋਂ ਤਕਰੀਬਨ ਦੋ ਦਿਨ ਪਹਿਲਾਂ ਆਪਣਾ ਰੋਡ ਸ਼ੋਅ ਵਿਚਾਲੇ ਛੱਡ ਕੇ ਗਏ ਮੁੱਖ ਮੰਤਰੀ ਚੰਨੀ ਨੇ ਅੱਜ ਵੋਟਾਂ ਦੀ ਗਿਣਤੀ ਤੋਂ ਦੋ ਦਿਨ ਪਹਿਲਾਂ ਹਲਕਾ ਭਦੌੜ ਵਿਖੇ ਪੁੱਜ ਕੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਮਿਲਣੀ ਕੀਤੀ। ਇਸ ਦੌਰਾਨ ਜਿੱਥੇ ਇਲਾਕੇ ਦੀਆਂ ਪੰਚਾਇਤਾਂ ਮੁੱਖ ਮੰਤਰੀ ਨੂੰ ਮਿਲਣ ਲਈ ਪੁਲਿਸ ਨਾਲ ਖਹਿਬੜਦੀਆਂ ਦਿਖਾਈ ਦਿੱਤੀਆਂ ਉੱਥੇ ਹੀ ਕੁੱਝ ਔਰਤਾਂ ਕੀਤੇ ਕੰਮ ਦੀ ਦਿਹਾੜੀ ਮੰਗਦੀਆਂ ਨਜ਼ਰ ਆਈਆਂ।

ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਤਰਫ਼ੋਂ ਹਲਕਾ ਚਮਕੌਰ ਸਾਹਿਬ ਦੇ ਨਾਲ-ਨਾਲ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਤੋਂ ਵੀ ਚੋਣ ਲੜ ਰਹੇ ਹਨ ਚੰਨੀ ਚੋਣ ਪ੍ਰਚਾਰ ਦੌਰਾਨ ਵੋਟਾਂ ਤੋਂ ਪਹਿਲਾਂ 18 ਫਰਵਰੀ ਨੂੰ ਕੱਢੇ ਜਾ ਰਹੇ ਰੋਡ ਸ਼ੋਅ ਨੂੰ ਅੱਧਵਿਚਕਾਰ ਛੱਡ ਕੇ ਚਲੇ ਗਏ ਸਨ, ਅੱਜ ਵੋਟਾਂ ਦੀ ਗਿਣਤੀ ਤੋਂ ਦੋ ਦਿਨ ਪਹਿਲਾਂ ਹਲਕਾ ਭਦੌੜ ਤੋਂ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਮਿਲਣ ਪੁੱਜੇ।

cahnni ਚਰਨਜੀਤ ਸਿੰਘ ਚੰਨੀ ਇੱਥੇ ਇੱਕ ਨਿੱਜੀ ਪੈਲੇਸ ’ਚ ਰੁਕੇ ਜਿੱਥੇ ਉਨ੍ਹਾਂ ਨੇ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਮਿਲੇ। ਇਸ ਦੌਰਾਨ ਹੀ ਕੁੱਝ ਔਰਤਾਂ ਚੋਣਾਂ ਦੌਰਾਨ ਕਰਵਾਏ ਗਏ ਕੰਮ ਦੇ ਪੈਸੇ ਮੰਗਦੀਆਂ ਨਜ਼ਰ ਆਈਆਂ। ਜ਼ਿਆਦਾਤਰ ਪੰਚਾਇਤਾਂ ਮੁੱਖ ਮੰਤਰੀ ਚੰਨੀ ਨੂੰ ਮਿਲਣ ਲਈ ਪੁਲਿਸ ਨਾਲ ਧੱਕਾ-ਮੁੱਕੀ ਹੁੰਦੀਆਂ ਦਿਖਾਈ ਦਿੱਤੀਆਂ। ਪੈਸੇ ਮੰਗ ਰਹੀ ਇੱਕ ਮਨਜੀਤ ਕੌਰ ਨਾਮੀ ਔਰਤ ਨੇ ਦੱਸਿਆ ਕਿ ਉਹ ਪੱਤੀ ਮੋਹਰ ਸਿੰਘ ਏ ਦੀ ਵਸਨੀਕ ਹੈ, ਜਿੱਥੋਂ ਦੇ ਸਰਪੰਚ ਨੇ ਚੋਣਾਂ ਦੌਰਾਨ ਤਿੰਨ ਸੌ ਰੁਪਏ ਦੇ ਹਿਸਾਬ ਨਾਲ ਉਨ੍ਹਾਂ ਪਾਸੋਂ ਕੰਮ ਕਰਵਾਇਆ ਸੀ ਪਰ ਹੁਣ ਉਨ੍ਹਾਂ ਨੂੰ ਪੈਸੇ ਨਹੀਂ ਮਿਲ ਰਹੇ। ਜਿਸ ਕਾਰਨ ਅੱਜ ਉਹ ਇੱਥੇ ਮੁੱਖ ਮੰਤਰੀ ਨੂੰ ਮਿਲਣ ਆਈਆਂ ਹਨ।

‘ਧਾਰਾਂ ਚੋਣ ’ਚ ਤਾਂ ਮੈਂ ਬਹੁਤ ਹੀ ਐਕਸਪਰਟ ਹਾਂ’ : ਮੁੱਖ ਮੰਤਰੀ ਚੰਨੀ

ਮਿਲਣੀ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਸਤੇ ’ਚ ਨਹਿਰ ਕਿਨਾਰੇ ਇੱਕ ਚਰਵਾਹੇ ਨੂੰ ਵੇਖ ਗੱਡੀਆਂ ਰੁਕਵਾਈਆਂ ਤੇ ਇੱਕ ਬੱਕਰੀ ਦਾ ਦੁੱਧ ਚੋਇਆ। ਮੁੱਖ ਮੰਤਰੀ ਨੇ ਗੱਡੀ ’ਚੋਂ ਉਤਰ ਆਜੜੀ ਨੂੰ ਕਹਿ ਕੇ ਆਪਣੀ ਪਾਣੀ ਵਾਲੀ ਬੋਤਲ ’ਚ ਬੱਕਰੀ ਦਾ ਦੁੱਧ ਖੁਦ ਚੋਇਆ। ਮੁੱਖ ਮੰਤਰੀ ਵੱਲੋਂ ਬੱਕਰੀ ਦਾ ਦੁੱਧ ਚੋਏ ਜਾਣ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਚਰਨਜੀਤ ਸਿੰਘ ਚੰਨੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਵੀ ਇਸ ਨੂੰ ਸ਼ੇਅਰ ਕੀਤਾ ਹੈ। ਜਿਸ ਵਿੱਚ ਚਰਨਜੀਤ ਸਿੰਘ ਚੰਨੀ ਕਹਿ ਰਹੇ ਹਨ ਕਿ ‘ਧਾਰਾਂ ਚੋਣ ’ਚ ਤਾਂ ਮੈਂ ਬਹੁਤ ਹੀ ਐਕਸਪਰਟ ਹਾਂ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ