ਆਈਪੀਐਲ 2022: ਜੇਸਨ ਰਾਏ ਦੀ ਥਾਂ ਗੁਜਰਾਤ ਟਾਈਟਨਸ ਨਾਲ ਜੁੜੇ ਰਹਿਮਾਨਉੱਲ੍ਹਾ ਗੁਰਬਾਜ਼

gurbaz

ਜੇਸਨ ਰਾਏ ਦੀ ਥਾਂ ਗੁਜਰਾਤ ਟਾਈਟਨਸ ਨਾਲ ਜੁੜੇ ਰਹਿਮਾਨਉੱਲ੍ਹਾ ਗੁਰਬਾਜ਼

(ਸੱਚ ਕਹੂੰ ਨਿਊਜ਼) ਚੇੱਨਈ। ਆਈਪੀਐਲ 2022 ਦੀ ਸ਼ੁਰੂਆਤ ਤੋਂ ਪਹਿਲਾਂ, ਗੁਜਰਾਤ ਟਾਈਟਨਸ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਅਚਾਨਕ ਟੂਰਨਾਮੈਂਟ ਤੋਂ ਹਟ ਗਏ। ਹੁਣ ਜੇਸਨ ਰਾਏ ਦੀ ਜਗ੍ਹਾ ਗੁਜਰਾਤ ਟਾਈਟਨਸ ਨੇ ਆਪਣੀ ਟੀਮ ਵਿੱਚ ਇੱਕ ਨਵੇਂ ਖਿਡਾਰੀ ਨੂੰ ਸ਼ਾਮਲ ਕੀਤਾ ਹੈ। ਗੁਜਰਾਤ ਟਾਈਟਨਸ ਨੇ ਅਫਗਾਨਿਸਤਾਨ ਦੇ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਪਣੀ ਟੀਮ ਨਾਲ ਜੋੜਿਆ ਹੈ। ਗੁਰਬਾਜ਼ ਇੱਕ ਸਲਾਮੀ ਬੱਲੇਬਾਜ਼ ਵੀ ਹੈ ਅਤੇ ਆਪਣੀ ਤੇਜ਼ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ।

ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਮੈਂਟਰ ਬਣ ਸਕਦੇ ਹਨ। ਇਸ ਦੇ ਨਾਲ ਹੀ ਟੀਮ ਨੂੰ ਨਵਾਂ ਨਾਂ ਵੀ ਮਿਲ ਸਕਦਾ ਹੈ।

https://twitter.com/RCBTweets/status/1501098316943495168?ref_src=twsrc%5Etfw%7Ctwcamp%5Etweetembed%7Ctwterm%5E1501098316943495168%7Ctwgr%5E%7Ctwcon%5Es1_c10&ref_url=about%3Asrcdoc

ਧੋਨੀ ਨੇ ਅਭਿਆਸ ਦੌਰਾਨ ਗੇਂਦਬਾਜ਼ਾਂ ਨੂੰ ਲੰਬੇ ਸ਼ਾਟ ਲਾਏ

IPL 2022 ਦੇ 15ਵੇਂ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 26 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਵਿਚਾਲੇ ਖੇਡਿਆ ਜਾਵੇਗਾ। ਚੇਨਈ ਦੇ ਖਿਡਾਰੀ ਇਸ ਸੀਜ਼ਨ ਦੀ ਤਿਆਰੀ ਲਈ ਸੂਰਤ ‘ਚ ਇਕੱਠੇ ਹੋਏ ਹਨ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੋਮਵਾਰ ਨੂੰ ਜ਼ਬਰਦਸਤ ਅਭਿਆਸ ਕੀਤਾ। 40 ਸਾਲਾ ਧੋਨੀ ਨੇ ਅਭਿਆਸ ਦੌਰਾਨ ਗੇਂਦਬਾਜ਼ਾਂ ਨੂੰ ਲੰਬੇ ਸ਼ਾਟ ਲਗਾਏ।

https://twitter.com/ChennaiIPL/status/1500867862453719044?ref_src=twsrc%5Etfw%7Ctwcamp%5Etweetembed%7Ctwterm%5E1500867862453719044%7Ctwgr%5E%7Ctwcon%5Es1_c10&ref_url=about%3Asrcdoc

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ