ਗੁਰੂਗ੍ਰਾਮ ‘ਚ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਸਾਧ-ਸੰਗਤ ‘ਚ ਭਾਰੀ ਉਤਸ਼ਾਹ, ਤਿਆਰੀਆਂ ’ਚ ਜੁਟੇ ਸੇਵਾਦਾਰ

cleanliness-campaign-in-Gurugram

ਅਭਿਆਨ ਦੀ ਸ਼ੁਰੂਆਤ 6 ਮਾਰਚ ਨੂੰ ਸਵੇਰੇ 9 ਵਜੇ ਸਾਊਥ ਸਿਟੀ-2 ਨਾਮਚਰਚਾ ਘਰ ਗੁਰੂਗ੍ਰਾਮ ਦੇ ਸਾਹਮਣੇ ਕੀਤੀ ਜਾਵੇਗੀ

(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇੱਕ ਵਾਰ ਫਿਰ ਗੁਰੂ ਨਗਰੀ ਗੁਰੂਗ੍ਰਾਮ ਨੂੰ ਸਫ਼ਾਈ ਦਾ ਤੋਹਫ਼ਾ ਦੇਵੇਗੀ। ਪੂਜਨੀਕ ਗੁਰੂ ਜੀ ਦੇ ਇੱਥੇ ਚਰਨ ਟਿਕਾਉਣ ਦੀ ਖੁਸ਼ੀ ਵਿੱਚ ਚਲਾਏ ਜਾ ਰਹੇ ਸਫਾਈ ਮਹਾਂ ਅਭਿਆਨ ਦੀਆਂ ਤਿਆਰੀਆਂ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ਵਿੱਚ 17 ਦਸੰਬਰ 2011 ਨੂੰ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ​​ਘੰਟਿਆਂ ਵਿੱਚ ਗੰਦਗੀ ਮੁਕਤ ਕੀਤਾ ਗਿਆ ਸੀ।

ਉਪਰੋਕਤ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਦੀਪ ਕੌਰ ਇੰਸਾਂ ਅਤੇ ਜਤਿੰਦਰ ਖੁਰਾਣਾ ਇੰਸਾਂ ਨੇ ਦੱਸਿਆ ਕਿ ਸਫਾਈ ਮਹਾਂ ਅਭਿਆਨ ਤਹਿਤ ਪੂਰੇ ਗੁਰੂਗ੍ਰਾਮ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਜ਼ੋਨਾਂ ਨੂੰ ਅੱਗੇ ਸਬ-ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਹਰ ਜ਼ੋਨ ਵਿੱਚ ਸੂਬਾ ਪੱਧਰੀ ਸਾਧ-ਸੰਗਤ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਅਭਿਆਨ ਦੀ ਸ਼ੁਰੂਆਤ 6 ਮਾਰਚ ਨੂੰ ਸਵੇਰੇ 9 ਵਜੇ ਸਾਊਥ ਸਿਟੀ-2 ਨਾਮਚਰਚਾ ਘਰ ਗੁਰੂਗ੍ਰਾਮ ਦੇ ਸਾਹਮਣੇ ਕੀਤੀ ਜਾਵੇਗੀ। ਇਸ ਦੌਰਾਨ ਸਾਫ-ਸਫ਼ਾਈ ਲਈ ਸਾਧ-ਸੰਗਤ ਝਾੜੂ, ਬੱਠਲ, ਕਹੀ, ਦਾਤੀ ਆਦਿ ਸਮਾਨ ਖੁਦ ਲੈ ਕੇ ਪਹੁੰਚੇਗੀ। ਇਸ ਦੇ ਨਾਲ ਹੀ ਸਾਧ-ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਹਰ ਜੋਨ ਵਿੱਚ ਫਸਟ ਏਡ ਸੈਂਟਰ ਬਣਾਏ ਗਏ ਹਨ, ਜਿਸ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀਆਂ ਟੀਮਾਂ ਆਪਣੀਆਂ ਸੇਵਾਵਾਂ ਦੇਣਗੀਆਂ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਪਿਛਲੇ ਮਹੀਨੇ 21 ਦਿਨ ਇਸ ਸ਼ਹਿਰ ’ਚ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਤਾਂ ਸਾਧ-ਸੰਗਤ ਆਪਣੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਅਤਿ ਵਿਆਕੁਲ ਸੀ ਪਰ ਕਾਨੂੰਨ ਤੇ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਸਾਧ-ਸੰਗਤ ਨੇ ਆਪਣੀ ਭਾਵਨਾਵਾਂ ਨੂੰ ਕਾਬੂ ’ਚ ਰੱਖ ਕੇ ਗੁਰੂਗ੍ਰਾਮ ਨਾ ਜਾਣ ਦਾ ਫੈਸਲਾ ਲਿਆ ਸੀ। ਪਰ ਇਸ ਪਵਿੱਤਰ ਨਗਰੀ ਦੇ ਦਰਸ਼ਨਾਂ ਲਈ ਸਾਧ-ਸੰਗਤ ਦੀ ਤੜਫ ਜਿਓਂ ਦੀ ਤਿਓਂ ਹੈ ਜਿਸ ਦੀ ਪੂਰਤੀ ਲਈ ਸਾਧ-ਸੰਗਤ ਨੇ ਬੀਤੀ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਪੂਜਨੀਕ ਗੁਰੂ ਜੀ ਜਿਸ ਨਗਰ ’ਚ ਰੁਕੇ ਅਸੀ ਉਸ ਨਗਰ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਪੂਜਨੀਕ ਗੁਰੂ ਜੀ ਦੇ ਉੱਥੇ ਪਧਾਰਨ ਦੀ ਖੁਸ਼ੀ ’ਚ ਸਫਾਈ ਮਹਾਂ ਅਭਿਆਨ ਚਲਾਉਣਾ ਚਾਹੁੰਦੇ ਹਾਂ। ਇਸੇ ਕੜੀ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਨੂੰ ਗੁਰੂਗ੍ਰਾਮ ਪ੍ਰਸ਼ਾਸਨ ਤੋਂ 6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾਉਣ ਦੀ ਆਗਿਆ ਮਿਲੀ ਹੈ।

cleanliness-campaign-in-Gurugram

32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ ਸਾਧ-ਸੰਗਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜੂਰੀ ’ਚ ‘ਹੋ ਪਿ੍ਰਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਮੁਹਿੰਮ ਤਹਿਤ 17 ਦਸੰਬਰ 2011 ’ਚ ਗੁਰੂਗ੍ਰਾਮ ਨੂੰ 3 ਲੱਖ ਤੋਂ ਵੱਧ ਸੇਵਾਦਾਰਾਂ ਵੱਲੋਂ 7 ਘੰਟਿਆਂ ’ਚ ਗੰਦਗੀ ਮੁਕਤ ਕੀਤਾ ਗਿਆ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ, ਪੁਰੀ, ਕੋਟਾ, ਗੁਰੂਗ੍ਰਾਮ, ਸਰਸਾ, ਜੋਧਪੁਰ, ਕੋਟਾ, ਹੌਂਸ਼ੰਗਾਬਾਦ, ਪੁਰੀ (ਉੜੀਸਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ ਅਤੇ ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ (ਦਿੱਲੀ), ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ (ਰਾਜ), ਅਲਵਰ, ਦੌਸਾ, ਸਵਾਈ ਮਾਧੋਪੁਰ (ਰਜਿ.), ਸ਼ਿਓਪੁਰ (ਮੱਧ ਪ੍ਰਦੇਸ਼), ਟੋਂਕ (ਰਜਿ.), ਦੇਸ਼ ਦੀ ਵਿੱਤੀ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ, ਪਾਣੀਪਤ, ਜੈਪੁਰ, ਕਰਨਾਲ ਸਣੇ ਦੇਸ਼ ਦੇ 32 ਵੱਡੇ ਸ਼ਹਿਰਾਂ ਵਿੱਚ ਸਫਾਈ ਮਹਾਂ ਅਭਿਆਨ ਚਲਾ ਚੁੱਕੀ ਹੈ।

ਗੁਰੂ ਨਗਰੀ ਜਾਣ ਲਈ ਤਿਆਰੀਆਂ ਜ਼ੋਰਾਂ ‘ਤੇ

ਸਫ਼ਾਈ ਮਹਾਂ ਅਭਿਆ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਦੇਸ਼ ਭਰ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਗੁਰੂਗ੍ਰਾਮ ਜਾਣ ਲਈ ਹਜ਼ਾਰਾਂ ਬੱਸਾਂ ਬੁੱਕ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਡੇਰਾ ਸ਼ਰਧਾਲੂ ਸਫਾਈ ਮਹਾਂ ਅਭਿਆਨ ਵਿੱਚ ਵਰਤੇ ਜਾਣ ਵਾਲੇ ਝਾੜੂ, ਭੱਠਲ, ਕਹੀ ਅਤੇ ਦਾਤਰੀ ਆਦਿ ਦੀ ਖਰੀਦਦਾਰੀ ਵਿੱਚ ਰੁੱਝੇ ਹੋਏ ਨਜ਼ਰ ਆਏ।

ਸਫਾਈ ਮਹਾਂ ਅਭਿਆਨ ਨੂੰ ਲੈ ਕੇ ਵੱਖ-ਵੱਖ ਰਾਜਾਂ ‘ਚ ਬਲਾਕ ਪੱਧਰ ‘ਤੇ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਦੱਸ ਦਈਏ ਕਿ ਇਹ ਸੇਵਾਦਾਰ ਆਪਣੇ ਘਰਾਂ ਤੋਂ ਖਾਣਾ ਤੱਕ ਲੈ ਕੇ ਜਾਣਗੇ ਅਤੇ ਗੁਰੂ ਨਗਰੀ ਨੂੰ ਗੰਦਗੀ ਮੁਕਤ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ