ਪਰਿਵਾਰ ਨੇ ਨੌਜਵਾਨ ਪੁੱਤਰ ਦੀ  ਮ੍ਰਿਤਕਦੇਹ ਖੋਜ ਕਾਰਜਾਂ ਵਾਸਤੇ ਦਾਨ ਕਰਕੇ ਪੇਸ਼ ਕੀਤੀ ਅਦੁੱਤੀ ਮਿਸਾਲ

Body Donation Sachkahoon

ਗਗਨਦੀਪ ਸਿੰਘ ਇੰਸਾਂ ਪਿੰਡ ਅਮਲਾ ਸਿੰਘ ਵਾਲਾ ਦੇ 8ਵੇਂ ਤੇ ਬਲਾਕ ਦੇ 49ਵੇਂ ਸਰੀਰਦਾਨੀ ਬਣੇ

ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ-ਸੰਗਤ ਨੇ ਦਿੱਤੀ ਭਾਵਭਿੰਨੀ ਵਿਦਾਇਗੀ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਲਾਕ ਬਰਨਾਲਾ/ਧਨੌਲਾ ਦੇ ਪਿੰਡ ਅਮਲਾ ਸਿੰਘ ਵਾਲਾ ਵਾਸੀ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਰਸਾ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਇੱਕ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਜਿਸ ਨੇ ਆਪਣੇ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਉਸਦੀ ਮਿ੍ਰਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤਾ। (Body Donation)

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਜਗਰਾਜ ਸਿੰਘ ਇੰਸਾਂ ਦੇ ਨੌਜਵਾਨ ਪੁੱਤਰ ਗਗਨਦੀਪ ਸਿੰਘ ਇੰਸਾਂ (18) ਦੀ ਲੰਘੀ ਦੇਰ ਰਾਤ ਦਿਲ ਦਾ ਦੌਰਾ ਪੈ ਜਾਣ ਕਰਕੇ ਮੌਤ ਹੋ ਗਈ ਸੀ। ਜਿਸ ਪਿੱਛੋਂ ਬੇਸ਼ੱਕ ਪਰਿਵਾਰ ਗਹਿਰੇ ਸਦਮੇ ਵਿੱਚ ਸੀ ਪਰ ਉਸਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਇੰਨ-ਬਿੰਨ ਫੁੱਲ ਚੜ੍ਹਾਉਂਦਿਆਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜ਼ਾਂ ਵਾਸਤੇ ਦਾਨ (Body Donation) ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਇੰਸਾਂ ਦੇ ਮਿ੍ਰਤਕ ਸਰੀਰ ਨੂੰ ਸਤਿਕਾਰ ਸਹਿਤ ਫੁੱਲਾਂ ਨਾਲ ਸਜੀ ਵੈਨ ’ਚ ਰੱਖ ਕੇ ‘ਗਗਨਦੀਪ ਸਿੰਘ ਇੰਸਾਂ, ਅਮਰ ਰਹੇ’ ਤੇ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਅਕਾਸ਼ ਗੂੰਜਾਊ ਨਾਅਰਿਆਂ ਹੇਠ ਪਿੰਡ ’ਚ ਘੁਮਾਇਆ ਅਤੇ ਅਖੀਰ ’ਚ ਪਿੰਡ ਦੇ ਸਰਪੰਚ ਜਸ਼ਨਦੀਪ ਸਿੰਘ ਦੁਆਰਾ ਹਰੀ ਝੰਡੀ ਦੇ ਕੇ ਆਦੇਸ ਹਸਪਤਾਲ ਭੁੱਚੋ ਮੰਡੀ ਨੂੰ ਰਵਾਨਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਅਮਲਾ ਸਿੰਘ ਵਾਲਾ ਵਿੱਚੋਂ 7 ਮ੍ਰਿਤਕ ਸਰੀਰ ਮੈਡੀਕਲ ਖੇਤਰ ਲਈ ਦਾਨ ਕੀਤੇ ਜਾ ਚੁੱਕੇ ਹਨ। ਜਦਕਿ ਪੂਰੇ ਬਲਾਕ ਬਰਨਾਲਾ/ਧਨੌਲਾਂ ’ਚੋਂ ਕੁੱਲ 49 ਮਿ੍ਰਤਕ ਸਰੀਰ ਮੈਡੀਕਲ ਖੋਜ਼ ਕਾਰਜਾਂ ਨੂੰ ਦਾਨ ਕਰਨ ਦੇ ਜਰੀਏ ਮਾਨਵਤਾ ਲੇਖੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਮਿ੍ਰਤਕ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਤੋਂ ਇਲਾਵਾ ਬਲਜਿੰਦਰ ਸਿੰਘ ਭੰਡਾਰੀ, ਸੁਖਦੇਵ ਸਿੰਘ ਇੰਸਾਂ, ਹਰਬੰਸ ਸਿੰਘ ਇੰਸਾਂ, ਗੁਰਬਚਨ ਸਿੰਘ ਇੰਸਾਂ, ਸੁਖਵਿੰਦਰ ਸਿੰਘ ਇੰਸਾਂ, ਗੁਰਦੇਵ ਸਿੰਘ ਮੱਕੜਾ, ਕੁਲਦੀਪ ਸਿੰਘ, ਹਰਦੀਪ ਸਿੰਘ, ਜਰਨੈਲ ਸਿੰਘ, ਸਿੰਦਰ ਕੌਰ ਇੰਸਾਂ, ਮਮਤਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਪੂਨਮ ਇੰਸਾਂ ਅਤੇ ਹਰਪ੍ਰੀਤ ਕੌਰ ਇੰਸਾਂ ਆਦਿ ਵੀ ਹਾਜ਼ਰ ਸਨ।

ਸੰਗਤ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ

ਗਗਨਦੀਪ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਵਾਸਤੇ ਰਵਾਨਾ ਕਰਨ ਮੌਕੇ ਸਰਪੰਚ ਜਸ਼ਨਦੀਪ ਸਿੰਘ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਦਾ ਮਿ੍ਰ੍ਰਤਕ ਸਰੀਰਾਂ ਨੂੰ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕਰਨ ਦਾ ਉਪਰਾਲਾ ਜਿੱਥੇ ਬੇਹੱਦ ਸ਼ਲਾਘਾਯੋਗ ਹੈ ਉਥੇ ਹੀ ਮਾਨਵਤਾ ਹਿੱਤ ਲਈ ਵੀ ਵਰਦਾਨ ਹੈ। ਜਿਸ ਨਾਲ ਮਨੁੱਖਤਾ ਨੂੰ ਲੱਗਣ ਵਾਲੀਆਂ ਬਿਮਾਰੀਆਂ ’ਤੇ ਖੋਜ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਅਜਿਹੇ ਕਾਰਜਾਂ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ