ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਕੁੱਟਮਾਰ

Indian students being beaten in Ukraine

ਯੂਕਰੇਨ (Ukraine) ‘ਚ ਫਸੀ ਇੱਕ ਵਿਦਿਆਰਥਣ ਨੇ ਕੁੱਟਮਾਰ ਦੀ ਵੀਡੀਓ ਕੀਤੀ ਸ਼ੇਅਰ 

ਨਵੀਂ ਦਿੱਲੀ। (ਸੱਚ ਕਹੂੰ ਨਿਊਜ਼)। ਰੂਸ-ਯੂਕਰੇਨ (Ukraine) ਵਿਚਕਾਰ ਜੰਗ ਦਾ ਅੱਜ ਪੰਜਵਾਂ ਦਿਨ ਹੈ ਤੇ ਉੱਥੇ ਲਗਾਤਾਰ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਜੰਗ ਲਗਾਤਾਰ ਜਾਰੀ ਹੈ। ਇਸ ਦੌਰਾਨ ਯੂਕਰੇਨ ਤੇ ਰੂਸ ਦਰਮਿਆਨ ਜੰਗ ਦੀਆਂ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦਰਮਿਆਨ ਯੂਕੇਰਨ ’ਚ ਫਸੀ ਭਾਰਤੀ ਵਿਦਿਆਰਥਣ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ’ਚ ਉੱਥੋਂ ਦੀ ਪੁਲਿਸ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕਰ ਰਹੀ ਤੇ ਬਹੁਤ ਬੂਰਾ ਸਲੂਕ ਕੀਤਾ ਜਾ ਰਿਹਾ ਹੈ। ਇਸ ਵੀਡੀਓ ’ਚ ਰੋਮਾਨੀਆਂ ਬਾਰਡਰ ‘ਤੇ ਭਾਰਤੀ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇਹੀ ਨਹੀਂ ਵਿਰੋਧ ਕਰਨ ‘ਤੇ ਲਾਠੀਚਾਰਜ ਵੀ ਕੀਤਾ ਦਾ ਰਿਹਾ ਹੈ। ਇਹ ਵੀਡੀਓ ਸੋੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਿਕਰਯੋਗ ਹੈ ਕਿ ਹਰਿਦੁਆਰ ਦੇ ਕਈ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਹਨ ਤੇ ਉਥੋਂ ਨਿਕਲਣ ਦੀ ਜੱਦੋ -ਜਹਿਦ ਕਰ ਰਹੇ ਹਨ ਪਰ ਅਜੇ ਤੱਕ ਨਿਕਲਣ ‘ਚ ਕਾਮਯਾਬ ਨਹੀਂ ਹੋ ਸਕੇ। ਐਤਵਾਰ ਨੂੰ ਵੇਨਿਪ੍ਰੋ ‘ਚ ਫਸੀ ਇਕ ਵਿਦਿਆਰਥਣ ਨੇ ਇਕ ਹਿੰਦੀ ਅਖਬਾਰ ਦੇ ਰਿਪੋਟਰ ਨਾਲ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਥੋਂ ਦੀ ਪੁਲਿਸ ਵੱਲੋਂ ਭਾਰਤੀ ਵਿਦਿਆਰਥੀਆਂ ਨਾਲ ਕੀਤਾ ਜਾ ਰਿਹਾ ਅੱਤਿਆਚਾਰ ਦਿਖਾਇਆ ਗਿਆ ਹੈ। ਇਹੀ ਨਹੀਂ ਪੁਲਿਸ ਵਿਦਿਆਰਥੀਆਂ ‘ਤੇ ਲਾਠੀਚਾਰਜ ਵੀ ਕਰ ਰਹੀ ਹੈ ਪਰ ਵਿਦਿਆਰਥੀ ਇਸ ਨੂੰ ਚੁੱਪ- ਚਾਪ ਸਹਿਣ ਲਈ ਮਜ਼ਬੂਰ ਹਨ। ਹਾਲੇ ਵੀ ਬਹੁਤ ਸਾਰੇ ਭਾਰਤੀ ਯੂਕਰੇਨ ’ਚ ਫਸੇ ਹੋਏ ਹਨ। ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਪਹੁੰਚਾਉਣ ਲਈ ਸਰਕਾਰ ਕੰਮ ’ਚ ਤੇਜ਼ੀ ਲਿਆਵੇ ਤਾਂ ਜੋ ਭਾਰਤੀਆਂ ’ਤੇ ਹੋ ਰਹੇ ਅੱਤਿਆਚਾਰ ਤੋਂ ਬਚਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ