28 ਫਰਵਰੀ ਨੂੰ ਹੋਵੇਗੀ ਪਵਿੱਤਰ ਮਹਾਂਰਹਿਮੋਕਰਮ ਦਿਵਸ ਦੇ ਭੰਡਾਰੇ ਦੀ ਨਾਮਚਰਚਾ

Maha Rehmokaram Diwas Sachkahoon

28 ਫਰਵਰੀ ਨੂੰ ਹੋਵੇਗੀ ਪਵਿੱਤਰ ਮਹਾਂਰਹਿਮੋ-ਕਰਮ ਦਿਵਸ ਦੇ ਭੰਡਾਰੇ ਦੀ ਨਾਮਚਰਚਾ

ਸਰਸਾ (ਸੱਚ ਕਹੂੰ)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਮਹਾਂਰਹਿਮੋਕਰਮ (ਗੁਰਗੱਦੀ) ਦਿਵਸ (Maha Rehmokaram Diwas) ਸੋਮਵਾਰ ਨੂੰ ਸਾਧ-ਸੰਗਤ ਮਨ੍ਹਾ ਰਹੀ ਹੈ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿੱਚ ਪਵਿੱਤਰ ਭੰਡਾਰੇ ਦੀ ਨਾਮਚਰਚਾ ਦਾ ਆਯੋਜਨ ਕੀਤਾ ਜਾਵੇਗਾ। ਨਾਮਚਰਚਾ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸ਼ੁਭ ਮੌਕੇ ’ਤੇ ਲੋੜਵੰਦਾਂ ਦੀ ਮੱਦਦ ਕਰਕੇ ਮਾਨਵਤਾ ਭਲਾਈ ਕੰਮਾਂ ਨੂੰ ਨਵਾਂ ਹੁਲਾਰਾ ਮਿਲੇਗਾ।

ਇਸ ਪਵਿੱਤਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ, ਰਹਿਮਤ ਨਾਲ ਮਾਨਵਤਾ ਭਲਾਈ ਦੇ 138 ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸਤਿਕਾਰਯੋਗ ਬੇਪਰਵਾਹ ਸਾਂਈ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ ਕਰਕੇ ਆਪਣਾ ਰੂਪ ਬਣਾਇਆ। ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ੇ, ਮਾਸਾਹਾਰ ਅਤੇ ਹਰਾਮਖੋਰੀ ਜਿਹੀਆਂ ਬੁਰਾਈਆਂ ਤੋਂ ਛੁਟਕਾਰਾ ਦਿਵਾ ਕੇ ਇਨਸਾਨੀਅਤ ਦੀ ਭਲਾਈ ਦੇ ਕੰਮਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ