ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਕੋਈ ਖ਼ਤਰਾ ਨਹੀਂ: ਵ੍ਹਾਈਟ ਹਾਊਸ
ਵਾਸ਼ਿੰਗਟਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਡੋਨਬਾਸ ਫੌਜੀ ਕਾਰਵਾਈ ਦੇ ਵਿੱਚਕਾਰ ਰੂਸ ਦੁਆਰਾ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ ਵਧੇ ਹੋਏ ਖ਼ਤਰੇ ਦੀ ਉਮੀਦ ਨਹੀਂ ਕਰਦਾ। ਜਦੋਂ ਸ਼੍ਰੀਮਤੀ ਸਾਕੀ ਨੂੰ ਇੱਕ ਪ੍ਰੈਸ ਬ੍ਰੀਫ਼ਿੰਗ ਦੌਰਾਨ ਪੁੱਛਿਆ ਗਿਆ ਕਿ ਕੀ ਰੂਸ ਦੁਆਰਾ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਹੈ , ਤਾਂ ਉਸਨੇ ਕਿਹਾ,‘‘ ਇਸ ਸਮੇਂ ਇਸ ਸਬੰਧ ਵਿੱਚ ਕੋਈ ਵਧਿਆ ਹੋਇਆ ਖ਼ਤਰਾ ਨਜ਼ਰ ਨਹੀਂ ਆ ਰਿਹਾ ਹੈ।’’ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕਾ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ, ਹਾਲਾਂਕਿ ਉਹਨਾਂ ’ਚੋਂ ਜ਼ਿਆਦਾਤਰ ਦੇ ਯੂਰਪ ਵਿੱਚ ਰਹਿਣ ਦੀ ਉਮੀਦ ਹੈ। ਇੱਕ ਪੱਤਰਕਾਰ ਦੁਆਰਾ ਪੁੱਛੇ ਜਾਣ ’ਤੇ ਕਿ ਕੀ ਅਮਰੀਕਾ ਯੂਕਰੇਨ ਤੋਂ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਸ਼੍ਰੀ ਮਤੀ ਸਾਕੀ ਨੇ ਕਿਹਾ,‘‘ਅਸੀਂ ਹਾਂ, ਪਰ ਅਸੀਂ ਯਕੀਨਨ ਉਮੀਦ ਕਰ ਰਹੇ ਹਾਂ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਨਹੀਂ ਹੋਣਗੇ ਪਰ ਕਈ ਆਸ-ਪਾਸ ਸਥਿੱਤ ਯੂਰਪੀਅਨ ਦੇਸ਼ਾਂ ਵਿੱਚ ਜਾਣਾ ਚਾਹੁੰਣਗੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ