ਬ੍ਰਾਜ਼ੀਲ ’ਚ ਮੀਂਹ ਨੇ ਮਚਾਈ ਤਬਾਹੀ, 185 ਮੌਤਾਂ
ਬ੍ਰਾਸੀਲੀਆ। ਬ੍ਰਾਜ਼ੀਲ ਦੇ ਉੱਤਰੀ ਪੈਟ੍ਰੋਪੋਲਿਸ ਸ਼ਹਿਰ ਰੀਓਡੀ ਜੇਨੇਰੀਓ ’ਚ ਭਾਰੀ ਮੀਂਹ ਦੇ ਹੜ੍ਹ ਅਤੇ ਉਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 185 ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੀਓਡੀ ਜੇਨੇਰੀਓ ਰਾਜ ਦੇ ਫਾਇਰ ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਅਤੇ ਜਮੀਨ ਖਿਸਕਣ ਦੇ ਨਵੇਂ ਖ਼ਤਰੇ ਦੇ ਵਿਚਕਾਰ ਮੰਗਲਵਾਰ ਨੂੰ 400 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਆਪਣੇ ਬਚਾਅ ਕਾਰਜ ਨੂੰ ਮੁਅੱਤਲ ਕਰਨਾ ਪਿਆ। ਜ਼ਿਕਰਯੋਗ ਹੈ ਕਿ 85 ਲੋਕ ਅੱਜ ਵੀ ਲਾਪਤਾ ਹਨ। ਰੀਓਡੀ ਜੇਨੇਰੀਓ ਦੇ ਗਵਰਨਰ ਕਲੌਡੀਓ ਕਾਸਤਰੋ ਨੇ ਕਿਹਾ ਕਿ 15 ਫ਼ਰਵਰੀ 1932 ਤੋਂ ਬਅਦ ਸਭ ਤੋਂ ਭਾਰੀ ਮੀਂਹ ਪਿਆ। ਮੰਗਲਵਾਰ ਨੂੰ ਇੱਥੇ ਦੁਕਾਨਾਂ ਫਿਰ ਤੋਂ ਖੁੱਲ੍ਹਣ ਲੱਗੀਆਂ ਹਨ, ਲੋਕਾਂ ਨੇ ਵੀ ਸ਼ਹਿਰ ਵਿੱਚ ਸਾਫ਼ ਸਫਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੂੜਾ ਇਕੱਠਾ ਕਰਨ ਵਾਲੀ ਕੰਪਨੀ ਦੇ ਅਨੁਸਾਰ ਹੁਣ ਤੱਕ ਜਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਕਰੀਬ 620 ਟਨ ਮਿੱਟੀ ਅਤੇ ਮਲਬਾ ਹਟਾਇਆ ਜਾ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ