ਮਾਲੇਰਕੋਟਲਾ ਰੈਲੀ ਦੌਰਾਨ ਦਿੱਤਾ ਸੀ ਭੜਕਾਊ ਭਾਸ਼ਣ
(ਸੱਚ ਕਹੂੰ ਨਿਊਜ਼) ਮਾਲੇਰਕੋਟਲਾ। ਪੰਜਾਬ ਦੇ ਸਾਬਾਕਾ ਡੀਜੀਪੀ ਮੁਸਤਫਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮਾਲੇਰਕੋਟਲਾ ’ਚ ਰੈਲੀ ਦੌਰਾਨ ਉਨਾਂ ਦੇ ਭੜਕਾਊ ਭਾਸ਼ਣ ਦੇ ਮਾਮਲੇ ’ਚ ਉਹ ਸਿੱਟ ਸਾਹਮਣੇ ਪੇਸ਼ ਹੋਏ। ਮੁਸਤਫਾ ’ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 153ਏ ਤੇ ਆਰਪੀ ਐਕਟ ਦੀ ਧਾਰਾ 125 ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਮੁਸ਼ਤਫਾ ਨੇ ਫਿਰ ਕਿਹਾ ਕਿ ਉਨਾਂ ਦੇ ਬਿਆਨ ਨੂੰ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ। ਉਨਾਂ ਨੇ ਹਿੰਦੂਓਂ ਨਹੀਂ ਸਗੋਂ ਫਿਤਨੋਂ ਕਿਹਾ ਸੀ।
ਮੁਸਤਫਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸ ’ਚ ਉਨਾਂ ਦੇ ਇੱਕ ਸ਼ਬਦ ਨੂੰ ਲੈ ਕੇ ਵੱਖ-ਵੱਖ ਗੱਲਾਂ ਕਹੀਆਂ ਜਾ ਰਹੀਆਂ ਹਨ। ਵਿਰੋਧੀ ਬੋਲੇ ਕਿ ਮੁਸਤਫਾ ਨੇ ਕਿਹਾ ਕਿ ਜੇਕਰ ਉਨਾਂ ਦੇ ਜਲਸੇ ਦੇ ਬਰਾਬਰ ਹਿੰਦੂਆਂ ਨੂੰ ਇਜ਼ਾਜਤ ਦਿੱਤੀ ਤਾਂ ਅਜਿਹਾ ਮਾਹੌਲ ਬਣਾ ਦੇਣਗੇ ਕਿ ਸੰਭਾਲ ਨਹੀਂ ਪਾਓਗੇ। ਹਾਲਾਂਕਿ ਮੁਸਤਫਾ ਨੇ ਦਾਅਵਾ ਕੀਤਾ ਕਿ ਉਨਾਂ ਨੇ ਫਿਤਨੋਂ ਸ਼ਬਦ ਦੀ ਵਰਤੋਂ ਕੀਤੀ ਸੀ।
ਜਿਕਰਯੋਗ ਹੈ ਮੁਸਤਫਾ ਸਾਬਕਾ ਡੀਜੀਪੀ ਦੇ ਨਾਲ-ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਵੀ ਇਸ ਵਾਰ ਮਲੇਰਕੋਟਲਾ ਸੀਟ ਤੋਂ ਕਾਂਗਰਸ ਦੀ ਸੀਟ ’ਤੇ ਚੋਣ ਲੜੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ