ਉੱਤਰਾਖੰਡ ਵਿੱਚ ਵਾਪਰਿਆ ਬਰਾਤ ਵਾਲੇ ਵਾਹਨ ਨਾਲ ਹਾਦਸਾ, 14 ਦੀ ਮੌਤ
ਦੇਹਰਾਦੂਨ। ਉੱਤਰਾਖੰਡ ਦੇ ਕੁਮਾਉਂ ਡਿਵੀਜ਼ਨ ਵਿੱਚ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਬਰਾਤ ਤੋਂ ਵਾਪਸ ਆ ਰਿਹਾ ਇੱਕ ਵਾਹਨ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 2 ਲੋਕ ਗੰਭੀਰ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਟਨਕਪੁਰ-ਚੰਪਾਵਤ ਰਾਸ਼ਟਰੀ ਰਾਜਮਾਰਗ ਨਾਲ ਜੁੜੇ ਸੁਖੀਧਾਂਗ-ਡੰਗਾ ਮੀਨਾਰ ਮਾਰਗ ’ਤੇ ਤੜਕੇ ਕਰੀਬ ਤਿੰਨ ਵਜੇ ਮੈਕਸ ਵਾਹਨ ਨੰਬਰ ਯੂਕੇ04 ਟੀਏ-4712 ਇੱਕ ਖਾਈ ਵਿੱਚ ਡਿੱਗ ਗਿਆ। ਗੱਡੀ ਵਿੱਚ 16 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 14 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਡਰਾਈਵਰ ਸਮੇਤ ਦੋ ਗੰਭੀਰ ਜ਼ਖਮੀ ਲੋਕਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬੁਡਮ ਤੋਂ ਕਰੀਬ ਤਿੰਨ ਕਿਲੋਮੀਟਰ ਅੱਗੇ ਵਾਪਰਿਆ। ਗੱਡੀ ਵਿੱਚ ਸਵਾਰ ਸਾਰੇ ਲੋਕ ਟਨਕਪੁਰ ਦੀ ਪੰਚਮੁਖੀ ਧਰਮਸ਼ਾਲਾ ਵਿੱਚ ਸੰਪੰਨ ਹੋਏ ਚੰਪਾਵਤ ਜ਼ਿਲੇ ਦੇ ਕੱਕਨਈ ਪਿੰਡ ਵਾਸੀ ਲਕਸ਼ਮਣ ਸਿੰਘ ਦੇ ਪੁੱਤਰ ਮਨੋਜ ਦੇ ਵਿਆਹ ਤੋਂ ਵਾਪਸ ਆ ਰਹੇ ਸਨ। ਇਹ ਸਾਰੇ ਲਕਸ਼ਮਣ ਸਿੰਘ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਮ੍ਰਿਤਕ ਕਕਨਾਈ ਦੇ ਡੰਡਾ ਅਤੇ ਕਥੋਟੀ ਪਿੰਡ ਦੇ ਵਸਨੀਕ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ