ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਥੈਲੇਸੀਮੀਆ ਪੀੜਤਾਂ ਦੀ ਮੱਦਦ ਲਈ ਖੂਨਦਾਨ ਕੀਤਾ
ਕੇਸਰੀਸਿੰਘਪੁਰ (ਸੱਚ ਕਹੂੰ ਨਿਊਜ)। ਡੇਰਾ ਸੱਚਾ ਸੌਦਾ ਦੇ ਸਤਿਕਾਰਯੋਗ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਕੰਮਾਂ ’ਤੇ ਚੱਲ ਰਹੇ ਉਹਨਾਂ ਦੇ ਸੇਵਾਦਾਰ ਸਮਾਜ ਦਾ ਭਲਾ ਕਰ ਰਹੇ ਹਨ। ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਵੱਖ-ਵੱਖ ਤਰੀਕਿਆਂ ਨਾਲ ਮਨੁੱਖਤਾ ਦੀ ਭਲਾਈ ਲਈ ਕੰਮ ਕਰਕੇ ਸਮਾਜ ਦਾ ਭਲਾ ਕਰ ਰਹੇ ਹਨ। ਇਸੇ ਕੜੀ ਤਹਿਤ ਬਲਾਕ ਧਰੰਗਿਆਂਵਾਲੀ, ਸ੍ਰੀਕਰਨਪੁਰ, ਕੇਸਰੀਸਿੰਘਪੁਰ ਅਤੇ ਕੈਰੀ ਦੇ ਸੇਵਾਦਾਰਾਂ ਨੇ ਥੈਲੀਸੀਮੀਆ ਪੀੜ੍ਹਤਾਂ ਦੀ ਜ਼ਰੂਰਤ ਅਨੁਸਾਰ ਤਪੋਵਨ ਬਲੱਡ ਬੈਂਕ ਵਿੱਚ 51 ਯੂਨਿਟ ਖੂਨਦਾਨ ਕੀਤਾ।
ਧਰੰਗਿਆਵਾਲੀ ਦੇ ਅਸ਼ੋਕ ਇੰਸਾਂ, ਸ੍ਰੀਕਰਨਪੁਰ ਦੇ ਗੌਰਵ ਇੰਸਾਂ, ਕੇਰੀ ਦੇ ਰਾਕੀ ਇੰਸਾਂ, ਕੇਸਰੀਸਿੰਘਪੁਰ ਦੇ ਕੇਵਲ ਇੰਸਾਂ ਆਦਿ ਦਾ ਸਹਿਯੋਗ ਸੀ। ਤਪੋਵਨ ਟਰੱਸਟ ਦੇ ਉਦੈਭਾਨ ਝਾਂਝਰੀਆ ਨੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਿਆਂ ਇਸ ਕਾਰਜ ਦੀ ਸ਼ਲਾਘਾ ਕੀਤੀ। ਤਪੋਵਨ ਬਲੱਡ ਬੈਂਕ ਦੇ ਪ੍ਰਧਾਨ ਮਹੇਸ਼ ਪੈਡੀਵਾਲ ਨੇ ਡੇਰਾ ਸੱਚਾ ਸੌਦਾ ਦੇ ਚਲਾਏ ਗਏ ਮਾਨਵਤਾ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਸੰਸਥਾ ਹਮੇਸ਼ਾ ਸਾਡੇ ਨਾਲ ਕੰਮ ਕਰਦੀ ਰਹੀ ਹੈ। ਅਸੀਂ ਸੰਸਥਾ ਦੇ ਇਸ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਅਤੇ ਗੁਰੂ ਜੀ ਨੂੰ ਵਧਾਈ ਦਿੰਦੇ ਹਾਂ, ਜਿੰਨ੍ਹਾਂ ਦੇ ਸੇਵਾਦਾਰ ਹਰ ਖੇਤਰ ਵਿੱਚ ਅਜਿਹਾ ਵਧੀਆ ਕੰਮ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ