ਯੂਕਰੇਨ-ਰੂਸ ਮੁੱਦੇ ’ਤੇ ਬਿਡੇਨ ਮੈਕਰੋਨ ਦੀ ਗੱਲਬਾਤ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਯੂਕਰੇਨ ਮੁੱਦੇ ’ਤੇ ਚਰਚਾ ਕੀਤੀ ਹੈ। ਇਹ ਜਾਣਕਾਰੀ ਵਾਈਟ ਹਾਊਸ ਨੇ ਐਤਵਾਰ ਨੂੰ ਦਿੱਤੀ। ਵਾਈਟ ਹਾਊਸ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਰਾਸ਼ਟਰਪਤੀ ਜੋਸੇਫ਼ ਆਰ. ਬਾਈਡੇਨ, ਜੂਨੀਅਰ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕੀਤੀ। ਦੋਵੇਂ ਨੈਤਾਵਾਂ ਨੇ ਯੂਕਰੇਨ ਦੀਆਂ ਸੀਮਾਵਾਂ ’ਤੇ ਰੂਸ ਦੇ ਫੌਜੀ ਨਿਰਮਾਣ ਦੇ ਖਿਲਾਫ਼ ਕੂਟਨੀਤੀ ਅਤੇ ਰੋਕਥਾਮ ਦੀਆਂ ਕੋਸ਼ਿਸ਼ਾਂ ’ਤੇ ਚਰਚਾ ਕੀਤੀ। ਵਾਈਟ ਹਾਊਸ ਦੇ ਅਨੁਸਾਰ ਦੋਵਾਂ ਨੇਤਾਵਾਂ ਵਿਚਾਲੇ 15 ਮਿੰਟ ਤੱਕ ਗੱਲਬਾਤ ਚੱਲੀ। ਜਦੋਂ ਕਿ ਰੂਸ ਅਤੇ ਯੂਕਰੇਨ ਵਿਚਾਲੇ ਇਨ੍ਹੀਂ ਦਿਨੀਂ ਤਣਾਅ ਇੰਨਾ ਵੱਧ ਗਿਆ ਹੈ ਕਿ ਯੁੱਧ ਤੱਕ ਦੇ ਹਾਲਾਤ ਬਣ ਗਏ ਹਨ। ਜੇਕਰ ਰੂਸ ਅਤੇ ਯੂਕਰੇਨ ਆਪਸ ਵਿੱਚ ਟਕਰਾਉਂਦੇ ਹਨ ਤਾਂ ਇਸ ਦਾ ਖਾਮਿਆਜਾ ਪੂਰੀ ਦੁਨੀਆਂ ਨੂੰ ਭੁਗਤਣਾ ਪਵੇਗਾ। ਇਸ ਦਾ ਸਭ ਤੋਂ ਜ਼ਿਆਦਾ ਅਸਰ ਤੇਲ ਅਤੇ ਕਣਕ ਮੰਡੀ ਦੇ ਬਜਾਰ ’ਤੇ ਪਵੇਗਾ। ਇਸ ਤੋਂ ਬਿਨ੍ਹਾਂ ਯੂਕਰੇਨ ਦੀ ਸਟਾਕ ਮਾਰਕਿਟ ਵਿੱਚ ਵੀ ਉਥਲ ਪੁਥਲ ਹੋ ਸਕਦੀ ਹੈ।
ਯੁੱਧ ਦੀ ਸਥਿਤੀ ਵਿੱਚ ਇਹਨਾਂ ਦੇਸ਼ਾਂ ਦੇ ਨਿਰਯਾਤ ਵਿੱਚ ਵਿਘਨ
ਜੇਕਰ ਬਲੈਕ ਸੀ ਖੇਤਰ ਤੋਂ ਕਣਕ ਦੇ ਵਪਾਰ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਇਸ ਦਾ ਅਸਲ ਪੂਰੀ ਦੁਨੀਆਂ ’ਤੇ ਪਵੇਗਾ। ਇਸ ਸਮੇਂ ਵੈਸੇ ਵੀ ਕਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਤੇਲ ਅਤੇ ਖਾਣ ਪੀਣ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਯੂਕਰੇਨ ਅਤੇ ਰੂਸ ਵਿੱਚਕਾਰ ਜੰਗ ਛਿੜਦੀ ਹੈ ਤਾਂ ਫੌਜੀ ਕਾਰਵਾਈ ਜਾਂ ਪਾਬੰਦੀਆਂ ਕਾਰਨ ਇਸ ਦਾ ਅਸਲ ਕਾਲੇ ਸਾਗਰ ਵਿੱਚ ਵੀ ਦਿਖਾਈ ਦੇਵੇਗਾ। ਕਣਕ ਦੇ ਵੱਡੇ ਨਿਰਯਾਤਕਾਂ ਵਿੱਚ ਯੂਕਰੇਨ, ਰੂਸ, ਕਜ਼ਾਕਿਸਤਾਨ ਅਤੇ ਰੋਮਾਨੀਆ ਨੂੰ ਕਣਕ ਦੇ ਪ੍ਰਮੁੱਖ ਨਿਰਯਾਤਕਾਂ ਵਿੱਚ ਗਿਣਿਆ ਜਾਂਦਾ ਹੈ। ਜੰਗ ਦੀ ਸਥਿਤੀ ਵਿੱਚ, ਇਨ੍ਹਾਂ ਦੇਸ਼ਾਂ ਦੇ ਨਿਰਯਾਤ ਵਿੱਚ ਵਿਘਨ ਪੈ ਜਾਵੇਗਾ।
ਯੂਕਰੇਨ ਵਿਵਾਦ: ਯੁੱਧ ਰੋਕਣ ਦੀ ਪਹਿਲ ਕਦਮੀ ਲਈ ਨਾਟੋ ਦਾ ਸਮਰਥਨ
ਨਾਟੋ ਦੇ ਮਹਾਸਚਿਵ ਜੇਂਸ ਸਟੋਲਟੇਨਬਰਗ ਨੇ ਐਤਵਾਰ ਨੂੰ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੇ ਸੰਕਟ ਦਾ ਹੱਲ ਕਰਨ ਦੇ ਉਦੇਸ਼ ਨਾਲ ਨਾਟੋ ਕਿਸੇ ਵੀ ਕੂਟਨੀਤਕ ਪਹਿਲਕਦਮੀ ਦਾ ਸਮਰਥਨ ਕਰਦਾ ਹੈ ਅਤੇ ਯੁੱਧ ਨੂੰ ਰੋਕਣ ਦੀ ਤਰਜੀਹ ਦਿੰਦਾ ਹੈ। ਸਟੋਲਟੇਨਬਰਗ ਨੇ ਕਿਹਾ,‘‘ਸਭ ਤੋਂ ਮਹੱਤਵਪੂਰਨ ਗੱਲ ਯੂਕਰੇਨ ’ਤੇ ਨਵੇਂ ਹਥਿਆਰਬੰਦ ਹਮਲੇ ਨੂੰ ਰੋਕਿਆ ਜਾਵੇ ਇਸ ਲਈ ਅਸੀਂ ਰਾਜਨੀਤਿਕ ਹੱਲ ਲੱਭਣ ਲਈ ਨਾਟੋ ਸਹਿਯੋਗੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ ਅਤੇ ਨਾਟੋ ਰੂਸ ਨਾਲ ਨਾਟੋ-ਰੂਸ ਕੌਂਸਲ ਵਿੱਚ ਬੈਠਣ ਲਈ ਵੀ ਤਿਆਰ ਹਾਂ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ