ਬੱਚਿਆਂ ਨੂੰ ਫਰੂਟ ਕਿੱਟਾਂ ਅਤੇ ਰਾਸ਼ਨ ਵੰਡ ਕੇ ਮਹਾਂ- ਰਹਿਮੋਕਰਮ ਮਹੀਨਾ ਮਨਾਇਆ
ਜਗਾਧਰੀ (ਸੱਚਕਹੂੰ/ਜੈਮਲ ਸੈਨੀ) ਬਲਾਕ ਦੇ ਨਾਮ ਚਰਚਾ ਘਰ ਵਿਖੇ ਹਫ਼ਤਾਵਾਰੀ ਨਾਮਚਰਚਾ ਦੌਰਾਨ 18 ਜ਼ਰੂਰਤਮੰਦ ਬੱਚਿਆਂ ਨੂੰ ਫਰੂਟ ਕਿੱਟਾਂ ਅਤੇ 7 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡ ਕੇ ਮਹਾਂਰਹਿਮੋਕਰਮ ਮਹੀਨਾ (Maha Rehmokaram Month) ਸ਼ਰਧਾ ਪੂਰਵਕ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੂਰੂਆਤ ਸ਼ਹਿਰੀ ਭੰਗੀਦਾਸ ਜਤਿਨ ਇੰਸਾਂ ਦੁਆਰਾ ਪਾਰਕ ਵਿੱਚ ਨਾਅਰਾ ਲਗਾ ਕੇ ਬੇਨਤੀ ਦਾ ਸ਼ਬਦ ਲਗਾ ਕੇ ਕੀਤੀ ਗਈ। ਉਸ ਤੋਂ ਬਾਅਦ ਮੌਕੇ ’ਤੇ ਹਾਜਰ ਕਵੀਰਾਜ ਭਾਈਆਂ ਨੇ ਆਪਣੀ ਸੁਰੀਲੀ ਅਵਾਜ ਵਿੱਚ ਸ਼ਬਦ ਬਾਣੀ ਸੁਣਾ ਕੇ ਸਾਧ-ਸੰਗਤ ਨੂੰ ਨਿਹਾਲ ਕੀਤਾ। ਇਸੇ ਦੌਰਾਨ ਭਟੌਲੀ ਨਿਵਾਸੀ ਸਲਮਾ ਇੰਸਾਂ ਪਰਿਵਾਰ ਦੁਆਰਾ ਸੱਤ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਅਤੇ 18 ਬੱਚਿਆਂ ਨੂੰ ਫਰੂਟ ਕਿੱਟਾਂ ਵੰਡੀਆਂ ।
ਭਟੌਲੀ ਨਿਵਾਸੀ ਭੈਣ ਸਲਮਾ ਇੰਸਾਂ ਅਤੇ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਵਚਨਾਂ ’ਤੇ ਅਮਲ ਕਰਦੇ ਹੋਏ ਉਹਨਾਂ ਨੇ ਆਪਣੀ ਨੇਕ-ਕਮਾਈ ਵਿੱਚੋਂ ਕੁੱਝ ਹਿੱਸਾ ਕੱਢ ਕੇ ਮਨੁੱਖਤਾ ਭਲਾਈ ਕੰਮਾਂ ਵਿੱਚ ਯੋਗਦਾਨ ਦਿੱਤਾ। ਪ੍ਰੋਗਰਾਮ ਦੌਰਾਨ ਸਾਧ-ਸੰਗਤ ਨੂੰ ਦਰਬਾਰ ਸਬੰਧੀ ਜ਼ਰੂਰੀ ਸੂਚਨਾ ਦਿੱਤੀ ਗਈ। ਪੂਜਨੀਕ ਗੁਰੂ ਜੀ ਦੁਆਰਾ ਜਨਹਿੱਤ ਵਿੱਚ ਚਲਾਏ ਜਾ ਰਹੇ ਮਾਨਵਤਾ ਭਲਾਈ ਕੰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆਂ ਲਈ ਅਰਦਾਸ ਅਤੇ ਸਿਮਰਨ ਕੀਤਾ ਗਿਆ। ਮੌਕੇ ’ਤੇ 25 ਮੈਂਬਰ ਓਮਪ੍ਰਕਾਸ਼ ਇੰਸਾਂ, ਹੇਮਚੰਦ ਇੰਸਾਂ ਚਨੇਟੀ, 15 ਮੈਂਬਰ ਅਸ਼ੋਕ ਇੰਸਾਂ ਖਾਰਵਨ, ਪਵਨ ਇੰਸਾਂ, ਲਲਿਤ ਇੰਸਾਂ, ਜਨਿਤ ਇੰਸਾਂ, ਰਿੰਕੂ ਇੰਸਾਂ, ਭੂਪਿੰਦਰ ਇੰਸਾਂ, ਕ੍ਰਿਸ਼ਨ ਇੰਸਾਂ ਭਟੌਲੀ, ਸੰਜੀਵ ਇੰਸਾਂ, ਬੁਡਾਨੀਆ, ਅਮਰਨਾਥ ਇੰਸਾਂ, ਆਸ਼ੂ ਇੰਸਾਂ ਖਾਰਵਨ, ਹੀਨਾ ਇੰਸਾਂ ਭਟੌਲੀ, ਸਵੀਟੀ ਇੰਸਾਂ ਅਤੇ ਜ਼ਰੂਰਤਮੰਦ ਪਰਿਵਾਰ ਸਹਿਤ ਹੋਰ ਸਾਧ ਸੰਗਤ ਹਾਜਰ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ