ਹਲਕਾ ਭਦੌੜ ’ਚ ‘ਆਪ’ ਉਮੀਦਵਾਰ ਤੇ ਕਾਂਗਰਸੀ ਵਰਕਰਾਂ ’ਚ ਤਕਰਾਰ, ਇੱਕ ਜਖ਼ਮੀ

con1, AAP Candidate & Congress Workers

ਪੁਲਿਸ ਵੱਲੋਂ ‘ਆਪ’ ਉਮੀਦਵਾਰ ਦੇ ਬਿਆਨਾਂ ’ਤੇ ਇੱਕ ਨਾਮਜ਼ਦ ਸਮੇਤ 20-25 ਅਣਪਛਾਤਿਆਂ ’ਤੇ ਮਾਮਲਾ ਦਰਜ਼ (AAP Candidate & Congress Workers )

(ਜਸਵੀਰ ਸਿੰਘ ਗਹਿਲ/ਕਾਲ਼ਾ ਸ਼ਰਮਾ/ਸੁਰਿੰਦਰ ਮਿੱਤਲ) ਭਦੌੜ/ ਬਰਨਾਲਾ। ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ’ਚ ਵੋਟਿੰਗ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ (AAP Candidate & Congress Workers ) ਆਹਮੋ-ਸਾਹਮਣੇ ਹੋ ਗਏ। ਵਾਪਰੇ ਘਟਨਾਕ੍ਰਮ ’ਚ ‘ਆਪ’ ਉਮੀਦਵਾਰ ਦੀ ਗੱਡੀ ਦੀ ਲਪੇਟ ’ਚ ਆ ਕੇ ਕਾਂਗਰਸੀ ਆਗੂ ਦੇ ਪੁੱਤਰ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਫ਼ਿਲਹਾਲ ਜਖ਼ਮੀ ਨੌਜਵਾਨ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।

ਸੀਸੀਟੀਵੀ ਕੈਮਰੇ ਦੀ ਵੀਡੀਓ ਵਾਇਰਲ

ਵਾਪਰੇ ਘਟਨਾਕ੍ਰਮ ਸਬੰਧੀ ਸ਼ੋਸ਼ਲ ਮੀਡੀਆ ’ਤੇ ਘਟਨਾਂ ਸਥਾਨ ਦੇ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਦੀ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਪੰਜ ਸੱਤ ਵਿਅਕਤੀ ਇੱਕ ਗੱਡੀ ਨੂੰ ਜ਼ਬਰੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਗੱਡੀ ਰੋਕਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਨੋਜਵਾਨ ਗੱਡੀ ਨਾ ਰੋਕੇ ਜਾਣ ’ਤੇ ਗੱਡੀ ਦੇ ਬੌਨੇਟ ’ਤੇ ਚੜਦਾ ਨਜ਼ਰ ਆ ਰਿਹਾ ਹੈ ਜੋ ਇਸ ਸਮੇਂ ਜ਼ੇਰੇ ਇਲਾਜ਼ ਹੈ।

ਦੱਸਿਆ ਜਾ ਰਿਹਾ ਹੈ ਕਿ ਰੋਕੀ ਜਾ ਰਹੀ ਗੱਡੀ ਵਿੱਚ ‘ਆਪ’ ਉਮੀਦਵਾਰ ਲਾਭ ਸਿੰਘ ਉੱਗੋਕੇ ਸਵਾਰ ਸੀ। ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰੇ ਇਲਾਜ਼ ਕਾਂਗਰਸੀ ਆਗੂ ਰਾਜਬੀਰ ਸਿੰਗਲਾ ਦੇ ਪੁੱਤਰ ਵਿਸਾਲ ਸਿੰਗਲਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਸੜਕ ਦੇ ਕਿਨਾਰੇ ਖੜਾ ਸੀ ਤਾਂ ਅਚਾਨਕ ‘ਆਪ’ ਉਮੀਦਵਾਰ ਲਾਭ ਸਿੰਘ ਉੱਗੋਕੇ ਆਪਣੀ ਗੱਡੀ ’ਚ ਆਇਆ ਤੇ ਉਨਾਂ ਨੂੰ ਉਪਰ ਚੜਾਉਣ ਦੀ ਕੋਸ਼ਿਸ ਕੀਤੀ। ਜਿਸ ਕਾਰਨ ਗੱਡੀ ਦੀ ਲਪੇਟ ’ਚ ਆਉਣ ਕਾਰਨ ਉਸਦੇ ਸੱਟਾਂ ਵੱਜੀਆਂ। ਦੂਜੇ ਪਾਸੇ ਇਸ ਸਬੰਧੀ ਜਦ ਲਾਭ ਸਿੰਘ ਉੱਗੋਕੇ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਪੋਲਿੰਗ ਬੂਥਾਂ ’ਤੇ ਆਪਣੇ ਵਰਕਰਾਂ ਨੂੰ ਮਿਲਣ ਜਾ ਰਿਹਾ ਸੀ, ਇਸ ਦੌਰਾਨ ਭਦੌੜ ਵਿਖੇ ਕਾਂਗਰਸੀ ਰਾਜਬੀਰ ਸਿੰਗਲਾ ਦੇ ਪੁੱਤਰ ਵਿਸਾਲ ਸਿੰਗਲਾ ਨੇ ਆਪਣੇ ਸਾਥੀਆਂ ਸਮੇਤ ਉਸ ਦੀ ਗੱਡੀ ਅੱਗੇ ਆ ਕੇ ਹਮਲਾ ਕਰਨ ਦੀ ਨੀਅਤ ਨਾਲ ਗੱਡੀ ਰੋਕੀ ਅਤੇ ਵਿਸਾਲ ਸਿੰਗਲਾ ਉਨਾਂ ਦੀ ਗੱਡੀ ਦੇ ਬੌਨੇਟ ਉੱਪਰ ਚੜ ਗਿਆ।

ਉਨਾਂ ਕਿਹਾ ਕਿ ਡਰਾਇਵਰ ਨੇ ਬੜੀ ਹੁਸ਼ਿਆਰੀ ਨਾਲ ਹਮਲਾਵਰਾਂ ਦੇ ਚੁੰਗਲ ’ਚੋਂ ਗੱਡੀ ਕੱਢ ਕੇ ਬਚਾਅ ਕੀਤਾ। ਐਸਐਸਪੀ ਅਲਕਾ ਮੀਨਾ ਨੇ ਮਾਮਲੇ ਸਬੰਧੀ ਸੰਪਰਕ ਕੀਤੇ ਜਾਣ ’ਤੇ ਦੱਸਿਆ ਕਿ ਉਕਤ ਮਾਮਲੇ ਵਿੱਚ ਪੁਲਿਸ ਵੱਲੋਂ ਲਾਭ ਸਿੰਘ ਉਗੋਕੇ ਦੇ ਬਿਆਨਾਂ ’ਤੇ ਵਿਸਾਲ ਸਿੰਗਲਾ ਸਮੇਤ 20 -25 ਅਣਪਛਾਤੇ ਵਿਅਕਤੀਆਂ ਖਿਲਾਫ਼ 341,427, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਖ਼ਮੀ ਨੌਜਵਾਨ ਦਾ ਪੱਖ ਸੁਣਕੇ ਅਗਲੇਰੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।

ਕਾਂਗਰਸੀ ਆਗੂ ਰਜਿੰਦਰ ਕੌਰ ਮੀਮਸਾ ਨੇ ਆਪ ਵਰਕਰਾਂ ’ਤੇ ਲਾਏ ਦੋਸ਼

ਕਾਂਗਰਸੀ ਆਗੂ ਰਜਿੰਦਰ ਕੌਰ ਮੀਮਸਾ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਤੋਂ ਪਹਿਲੀ ਰਾਤ ਪਿੰਡ ਉੱਗੋਕੇ ਵਿਖੇ ‘ਆਪ’ ਵਰਕਰਾਂ ਨੇ ਉਨਾਂ ਨੂੰ ਗੱਡੀ ਵਿੱਚ ਹੀ ਕਈ ਘੰਟੇ ਬੰਦੀ ਬਣਾ ਕੇ ਰੱਖਿਆ। ਜਦੋਂ ਕਿ ਉਹ ਆਪਣੇ ਵਰਕਰਾਂ ਨੂੰ ਪੋਲਿੰਗ ਬੂਥ ਦਾ ਸਮਾਨ ਦੇਣ ਗਏ ਸਨ। ਬੀਬੀ ਮੀਮਸਾ ਨੇ ਦਾਅਵਾ ਕੀਤਾ ਕਿ ਉਨਾਂ ਦੀ ਗੱਡੀ ਪੁਲਿਸ ਦੇ ਕਬਜ਼ੇ ਵਿੱਚ ਹੈ ਜਿਸ ਵਿੱਚੋਂ ਕੁਝ ਵੀ ਇਤਰਾਜ਼ਯੋਗ ਸਮਾਨ ਬਰਾਮਦ ਨਹੀ ਹੋਇਆ।

ਪਰ ‘ਆਪ’ ਵਰਕਰਾਂ ਦਾ ਦੋਸ਼ ਹੈ ਕਿ ਮੀਮਸਾ ਉਨਾਂ ਦੇ ਪਿੰਡ ਵਿੱਚ ਪੈਸੇ ਵੰਡਣ ਆਈ। ਜਾਣਕਾਰੀ ਅਨੁਸਾਰ ਭਦੌੜ ਪੁਲਿਸ ਨੇ ਮੀਮਸਾ ਅਤੇ ਉਸ ਸਮੇਂ ਮੌਜੂਦ ਉਸਦੇ ਸਾਥੀਆਂ ’ਤੇ ਪੁਲਿਸ ਕੇਸ ਵੀ ਦਰਜ਼ ਕੀਤਾ ਹੈ। ਜਿਸ ਵਿੱਚ ਜਖ਼ਮੀ ਹੋਏ ਵਿਸਾਲ ਸਿੰਗਲਾ ਦੇ ਪਿਤਾ ਰਾਜਬੀਰ ਸਿੰਗਲਾ ਦਾ ਨਾਂਅ ਵੀ ਸਾਮਲ ਹੈ। ਚਰਚਾ ਹੈ ਕਿ ਬੀਬੀ ਮੀਮਸਾ ਨਾਲ ਵਾਪਰੇ ਉਕਤ ਘਟਨਾਕ੍ਰਮ ਸਬੰਧੀ ਜਦ ਵਿਸਾਲ ਸਿੰਗਲਾ ਸਮੇਤ ਕਈ ਕਾਂਗਰਸੀ ਵਰਕਰਾਂ ਨੇ ਅਗਲੀ ਸਵੇਰ ਜਦ ਭਦੌੜ ਪੁੱਜੇ ਲਾਭ ਸਿੰਘ ਉੱਗੋਕੇ ਨਾਲ ਗੱਲਬਾਤ ਕਰਨ ਸਬੰਧੀ ਉਸ ਦੀ ਗੱਡੀ ਨੂੰ ਰੋਕਣਾ ਚਾਹਿਆ ਤਾਂ ਉਕਤ ਘਟਨਾ ਵਾਪਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ